ਨੈਕ ਐਕਰੀਡੀਟੇਸ਼ਨ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਵਰਕਸ਼ਾਪ ਆਯੋਜਿਤ

ਪਟਿਆਲਾ (ਦ ਸਟੈਲਰ ਨਿਊਜ਼): ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਲੋਂ ਨੈਕ ਐਕਰੀਡੀਟੇਸ਼ਨ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਦੋ ਰੋਜ਼ਾ ਵਰਕਸ਼ਾਪ ਦੇ ਅੱਜ ਦੂਜੇ ਦਿਨ ਪ੍ਰੋਫੈਸਰ ਮੁਹੰਮਦ ਮੀਆਂ, ਸਾਬਕਾ ਵਾਈਸ-ਚਾਂਸਲਰ, ਮੌਲਾਨਾ ਆਜ਼ਾਦ ਨੈਸ਼ਨਲ ਊਰਦੂ ਯੂਨੀਵਰਸਿਟੀ, ਹੈਦਰਾਬਾਦ; ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਫਾਊਂਡਰ ਵਾਈਸ-ਚਾਂਸਲਰ, ਡਾ. ਕਰਮਜੀਤ ਸਿੰਘ ਅਤੇ ਡਿਪਟੀ ਡਾਇਰੈਕਟਰ, ਡੀ.ਪੀ.ਆਈ (ਕਾਲਜਾਂ), ਪੰਜਾਬ ਡਾ. ਅਸ਼ਵਨੀ ਭੱਲਾ ਜੀ ਅਤੇ ਵੱਖ ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ ਅਤੇ ਨੈਕ ਕੋਆਰਡੀਨੇਟਰਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਦੇ ਆਖਰੀ ਦਿਨ ਨੂੰ ਸੰਬੋਧਨ ਕਰਦਿਆਂ ਹੋਇਆਂ ਮਾਨਯੋਗ ਵਾਈਸ-ਚਾਂਸਲਰ, ਡਾ. ਕਰਮਜੀਤ ਸਿੰਘ ਜੀ ਨੇ ਆਈਆਂ ਹੋਈਆਂ ਪ੍ਰਮੁੱਖ ਹਸਤੀਆਂ ਦਾ ਸਵਾਗਤ ਕੀਤਾ। ਵਰਕਸ਼ਾਪ ਦੇ ਵਿਧਾਇਗੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰੋਫੈਸਰ ਮੁਹੰਮਦ ਮੀਆਂ ਜੀ ਨੇ ਨੈਕ ਐਕਰੀਡੀਟੇਸ਼ਨ ਸਬੰਧੀ ਜ਼ਰੂਰੀ ਮਾਪਦੰਡਾਂ ਨੂੰ ਸਮੁੱਚੇ ਕਾਲਜਾਂ ਵਿਚ ਲਾਗੂ ਕਰਨ ਲਈ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ।

Advertisements

ਇਸ ਗੱਲ ਤੇ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਮਾਜ ਦੀ ਬਿਹਤਰੀ ਲਈ ਉਚੇਰੀ ਸਿੱਖਿਆ ਦੀਆਂ ਸੰਸਥਾਵਾਂ ਨੂੰ ਸਮਰੱਥ ਹੋਣਾ ਅਤਿ ਜ਼ਰੂਰੀ ਹੈ ਅਤੇ ਸੰਸਥਾਵਾਂ ਤਾਂ ਹੀ ਸਮਰੱਥ ਹੋ ਸਕਦੀਆਂ ਹਨ ਜੇ ਉਹ ਨੈਕ ਤੋਂ ਮਾਨਤਾ ਪ੍ਰਾਪਤ ਹੋਣ। ਡਾ. ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਡੀ.ਪੀ.ਆਈ. (ਕਾਲਜਾਂ) ਜੀ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਹੋਇਆਂ ਕਾਲਜਾਂ ਨੂੰ ਇਹ ਵਿਸ਼ੇਸ਼ ਤੌਰ ਤੇ ਵਰਨਣ ਕੀਤਾ ਕਿ ਸਾਡਾ ਟੀਚਾ ਹੈ ਕਿ ਆਉਣ ਵਾਲੇ ਸਾਲ 2023 ਵਿੱਚ ਅਸੀਂ ਸਾਰੇ ਸਰਕਾਰੀ ਕਾਲਜ ਨੈਕ ਮਾਨਤਾ ਪ੍ਰਾਪਤ ਕਰੀਏ। ਉਨ੍ਹਾਂ ਨੇ ਕਾਲਜਾਂ ਨੂੰ ਇਹ ਵੀ ਸੁਨੇਹਾ ਦਿੱਤਾ ਕਿ ਉਚੇਰੀ ਸਿੱਖਿਆ ਵਿਭਾਗ, ਪੰਜਾਬ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਹਮੇਸ਼ਾ ਤੁਹਾਡਾ ਸਹਿਯੋਗ ਦੇਣ ਲਈ ਤਿਆਰ ਖੜ੍ਹੀ ਹੈ। ਜਦੋਂ ਵੀ ਤੁਹਾਨੂੰ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਸਾਰੇ ਤੁਹਾਡਾ ਸਾਥ ਦੇਵੇਂਗਾ ਤਾਂ ਕਿ ਸਮੁੱਚੇ ਪੰਜਾਬ ਦੇ ਕਾਲਜ ਬਿਹਤਰ ਸਿੱਖਿਆ ਸਮੁੱਚੇ ਪੰਜਾਬ ਵਾਸੀਆਂ ਨੂੰ ਪ੍ਰਦਾਨ ਕਰ ਸਕਣ।
ਨੈਕ ਮਾਹਿਰ ਡਾ. ਨਿਲੇਸ਼ ਪਾਂਡੇ ਅਤੇ ਡਾ. ਰੂਚੀ ਤ੍ਰਿਪਾਠੀ ਜੀ ਨੇ ਨੈਕ ਸਬੰਧੀ ਟੈਕਨੀਕਲ ਸੈਸ਼ਨ ਲਏ ਅਤੇ ਕਾਲਜਾਂ ਵਲੋਂ ਨੈਕ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਡਾ. ਅਮਿਤੋਜ ਸਿੰਘ, ਡਾ. ਸ਼ਿਫਾਲੀ ਬੇਦੀ, ਡਾ. ਪੂਜਾ ਅਗਰਵਾਲ ਅਤੇ ਸੁਖਦੇਵ ਸਿੰਘ ਨੇ ਵੱਖ ਵੱਖ ਕਾਲਜਾਂ ਤੋਂ ਆਏ ਨੈਕ ਕੋਆਰਡੀਨੇਟਰਾਂ ਨਾਲ ਨੈਕ ਸਬੰਧੀ ਵਿਚਾਰ-ਵਟਾਂਦਰੇ ਕੀਤੇ।

LEAVE A REPLY

Please enter your comment!
Please enter your name here