ਮੁੱਖ ਮੰਤਰੀ ਭਗਵੰਤ ਮਾਨ ਦੇ ਹਰੇ ਪੈਨ ਦੀ ਸਿਆਹੀ ਨੇ ਕੱਚੇ ਮੁਲਾਜਮਾਂ ਦੀ ਦੀਵਾਲੀ ਕੀਤੀ ਕਾਲੀ

ਹੁਸ਼ਿਆਰਪੁਰ , (ਦ ਸਟੈਲਰ ਨਿਊਜ਼)। ਹਰ ਸਾਲ ਦਿਵਾਲੀ ਦੇ ਤਿਉਹਾਰ ਦੇ ਮੋਕੇ ਤੇ ਹਰ ਵਰਗ ਦੇ ਸਰਕਾਰੀ ਮੁਲਾਜ਼ਮਾਂ ਨੁੰ ਸਰਕਾਰ ਤੋਂ ਇਹ ਆਸ ਹੁੰਦੀ ਹੈ ਕਿ ਇਸ ਵਾਰ ਸਰਕਾਰ ਉਹਨਾ ਲਈ ਕੋਈ ਚੰਗਾ ਫੈਸਲਾ ਲਵੇਗੀ।ਹਰ ਵਰਗ ਦੇ ਸਰਕਾਰੀ ਮੁਲਾਜ਼ਮ ਨੂੰ ਦਿਵਾਲੀ ਮੋਕੇ ਰੈਗੂਲਰ ਕਰਕੇ ਜਾਂ ਤਨਖਾਹਾਂ ਵਿੱਚ ਵਾਧਾ ਕਰਕੇ ਦਿਵਾਲੀ ਦਾ ਤਿਉਹਾਰ ਰੌਸ਼ਨ ਕਰਨ ਦੀ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ।ਪਰੰਤੂ ਇਸ ਸਾਲ ਵੀ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਬਹੁਤ ਮੁਸ਼ਕਿਲਾਂ ਨਾਲ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਠੇਕਾ ਮੁਲਾਜ਼ਮਾਂ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ । ਇਹਨਾ ਮੁਲਾਜ਼ਮਾਂ ਦੀ ਤਨਖਾਹ ਘੱਟ ਹੋਣ ਕਾਰਨ ਘਰ ਦੇ ਗੁਜਾਰੇ ਚਲਾਉਣੇ ਪਹਿਲਾਂ ਹੀ ਮੁਸਕਿਲ ਹੋਏ ਪਏ ਹਨ। ਪਹਿਲੀਆਂ ਸਰਕਾਰਾਂ ਵਾਂਗ ਇਸ ਸਾਲ ਵੀ ਇਹਨਾਂ ਕੱਚੇ ਮੁਲਾਜ਼ਮਾਂ ਦੀ ਦਿਵਾਲੀ ਦੇ ਦੀਵੇ ਬੁਝੇ ਹੀ ਰਹਿਣਗੇ।

Advertisements

ਇਸ ਸਬੰਧੀ ਨੈਸ਼ਨਲ ਹੈਲਥ ਮਿਸ਼ਨ ਇੰਮਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੀਤੂ ਸਰਮਲ ਦੱਸਿਆ ਕਿ ਇਸ ਵਾਰ ਫਿਰ ਪਹਿਲਾਂ ਆਈਆਂ ਸਰਕਾਰਾਂ ਦੀ ਤਰਜ਼ ਤੇ ਠੇਕਾ ਮੁਲਾਜ਼ਮਾਂ ਨੂੰ ਦਿਵਾਲੀ ਮੋਕੇ ਕੁਝ ਵੀ ਨਾ ਦੇ ਕੇ ਫਿਰ ਕਾਲੀ ਦਿਵਾਲੀ ਕਰ ਦਿੱਤੀ ਹੈ।ਅਧਿਆਪਕਾਂ ਨੁੰ ਪੱਕਾ ਕਰਨਾ ਅਤੇ ਰੈਗੂਲਰ ਕਰਮਚਾਰੀਆਂ ਨੁੰ ਦਿਵਾਲੀ ਮੋਕੇ 6 ਪ੍ਰਤੀਸ਼ਤ ਡੀ ਏ ਦੇਣਾਂ ਬਹੁਤ ਹੀ ਸਲਾਘਾਯੋਗ ਕਦਮ ਹੈ ਪਰੰਤੂ ਕਿਰਤ ਦੀ ਸਰਕਾਰੀ ਲੁੱਟ ਦਾ ਸ਼ਿਕਾਰ ਇਹ ਖਾਲੀ ਪੇਟ ਰਹਿ ਕੇ ਡਿਊਟੀਆਂ ਕਰਨ ਵਾਲੇ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਭਗਵੰਤ ਮਾਨ ਨੇ ਵੀ ਆਪਣੇ ਆਪ ਨੁੰ ਪਹਿਲਾਂ ਦੀ ਤਰਾਂ ਆਏ ਚਿੱਟੀਆਂ ਅਤੇ ਨੀਲੀਆਂ ਪੱਗਾਂ ਵਾਲੇ ਮੁੱਖ ਮੰਤਰੀਆਂ ਵਾਲੀ ਕਤਾਰ ਵਿੱਚ ਖੜਾ ਕਰ ਲਿਆ ਹੈ। ਉੰਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਮੀਟਿੰਗਾਂ ਤਾ ਬਹੁਤ ਕਰਦੀ ਦਿਖਾਈ ਦੇ ਰਹੀ ਹੈ ਪਰੰਤੂ ਸਰਕਾਰ ਦੀ ਕਾਣੀ ਵੰਡ ਤੋਂ ਠੇਕੇ ਵਾਲੇ ਮੁਲਾਜ਼ਮ ਬਹੁਤ ਦੁਖੀ ਹਨ।ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆ ਵਿੱਚ ਆਪ ਸਰਕਾਰ ਦੀ ਟਾਲਮਟੋਲ ਵਾਲੀ ਬਦਨੀਤੀ ਨੂੰ ਲੈ ਕੇ ਜਬਰਦਸਤ ਰੋਸ਼ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਿਹਤ ਸੇਵਾਵਾਂ ਨੂੰ ਠੱਪ ਕਰਦੇ ਹੋਏ ਇਹ ਮੁਲਾਜ਼ਮ ਸਰਕਾਰ ਦੇ ਖਿਲਾਫ਼ ਪੰਜਾਬ ਅਤੇ ਹਿਮਾਚਲ ਦੀਆਂ ਸੜਕਾਂ ਤੇ ਉੱਤਰ ਸਕਦੇ ਹਨ। ਇਸ ਮੌਕੇ ਤਰੁਨਜੀਤ, ਸੁਮੀਤ ਸ਼ਰਮਾ, ਸੰਦੀਪ ਕੁਮਾਰ, ਜਸਪ੍ਰੀਤ ਕੌਰ, ਮੀਨੂ ਸੈਣੀ, ਬਿਨੀ, ੳਮੇਸ਼ ਮਲਿਕ ਡਾਕਟਰ ਵਰੁਣ ਵਸ਼ਿਸ਼ਟ, ਡਾਕਟਰ ਰਵੀ, ਆਸ਼ਾ ਨੰਦ, ਡਾਕਟਰ ਕਲਸੀ, ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here