
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਪਹਿਲਾ ਸਿੰਗਲ ਵਿਕੇਟ ਕ੍ਰਿਕਟ ਟੂਰਨਾਮੈਂਟ ਯੂਥ ਅਕਾਲੀ ਦਲ ਅਤੇ ਭਗਵਾਨ ਵਾਲਮੀਕਿ ਯੁਵਾ ਦਲ ਵੱਲੋਂ ਰਣਧੀਰ ਸਿੰਘ ਭਾਰਜ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਅਤੇ ਵਿਸ਼ਾਲ ਆਦਿਆ ਸੀਨੀਅਰ ਯੂਥ ਆਗੂ ਦੀ ਅਗਵਾਈ ਵਿੱਚ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਸ ਜਤਿੰਦਰ ਸਿੰਘ ਲਾਲੀ ਬਾਜਵਾ ( ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੋਸ਼ਿਆਰਪੂਰ ) ਨੇ ਆਪਣੇ ਸਾਥੀਆ ਸਮੇਤ ਸ਼ਿਰਕਤ ਕੀਤੀ ਜਿੱਥੇ ਲਾਲੀ ਬਾਜਵਾ ਨੇ ਪਹਿਲੇ, ਦੂਸਰੇ ਸਥਾਨ ਤੇ ਆਏ ਨੌਜਵਾਨਾਂ ਨੂੰ ਇਨਾਮ ਦੇ ਕੇ ਓਹਨਾ ਦਾ ਹੌਂਸਲਾ ਵਧਾਇਆ ਉੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਹ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਵਧਾ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਦਾ ਸੰਦੇਸ਼ ਦਿੱਤਾ ।

ਓਹਨਾ ਨਾਲ ਬੀਐਸਪੀ ਤੋ ਸੁਮਿੱਤਰ ਸਿੰਘ ਸੀਕਰੀ, ਸਾਬਕਾ ਡਿਪਟੀ ਮੇਅਰ ਸ ਪ੍ਰੇਮ ਸਿੰਘ ਪਿਪਲਾਵਾਲਾ, ਹਰਜੀਤ ਸਿੰਘ ਮਠਾਰੂ, ਸਤਨਾਮ ਸਿੰਘ ਬੰਟੀ ਜਿਲਾ ਪ੍ਰਧਾਨ ਬੀ ਸੀ ਵਿੰਗ, ਬਿਕਰਮਜੀਤ ਸਿੰਘ ਕਲਸੀ, ਸੰਤੋਖ ਸਿੰਘ ਔਜਲਾ, ਰੂਪਲਾਲ ਥਾਪਰ,ਨਰਿੰਦਰ ਸਿੰਘ, ( ਸਾਰੇ ਸਾਬਕਾ ਕੌਂਸਲਰ ),ਪਰਮਜੀਤ ਸਿੰਘ ਕਲਿਆਣ,ਬਲਰਾਜ ਚੌਹਾਨ ਸਾਈਕਲਿਸਟ, ਬਰਿੰਦਰਜੀਤ ਸਿੰਘ ਪੰਜਾਬ ਪ੍ਰਧਾਨ ਫੋਟੋਗਰਾਫ਼ਰ ਐਸੋਸਿੱਏਸ਼ਨ ਨੇ ਹਾਜ਼ਰੀ ਲਵਾਈ ਅਤੇ ਨੌਜਵਾਨਾਂ ਨੂੰ ਅਪਣਾ ਅਸ਼ੀਰਵਾਦ ਦਿੱਤਾ।
ਇਸ ਮੌਕੇ ਰਣਧੀਰ ਸਿੰਘ ਭਾਰਜ ਤੇ ਵਿਸ਼ਾਲ ਅਾਦੀਆ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 100 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਅਤੇ ਪਹਿਲੇ ਥਾਂ ਤੇ ਆਉਣ ਵਾਲੇ ਖਿਡਾਰੀ ਨੂੰ 5100, ਦੂਸਰੇ ਨੂੰ 2100, ਤੀਸਰੇ ਨੂੰ 1100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅਾਏ ਹੋਏ ਖਿਡਾਰੀਆਂ ਦਾ ਤੇ ਸਾਰੇ ਪਤਵੰਤੇ ਸਜਣਾ ਦਾ ਧੰਨਵਾਦ ਕੀਤਾ ਇਸ ਮੌਕੇ ਬਰਿੰਦਰ ਪਰਮਾਰ, ਪ੍ਭਪਾਲ ਬਾਜਵਾ, ਸਤਵਿੰਦਰ ਸਿੰਘ ਅਲਹੁਵਾਲੀਆ, ਕਮਲ ਭੱਟੀ, ਰਾਜਾ ਹੰਸ ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ,ਚਿੰਟੂ ਹੰਸ, ਨਿਸ਼ਾਂਤ ਅਾਦਿਆ, ਮਨੀ ਸਿੱਧੂ, ਸ਼ਵੀ ਅਟਵਾਲ, ਗੁਰਪ੍ਰੀਤ ਕੋਹਲੀ, ਗਗਨ ਆਸੀ, ਰਾਹੁਲ ਆਦੀਆ, ਸੌਰਵ ਭਾਟੀਆ, ਅਕਾਸ਼ ਆਦੀਆ, ਆਦਿ ਹਾਜ਼ਰ ਹੋਏ।












