ਰੇਲਵੇ ਮੰਡੀ ਸਕੂਲ ਵਿਖੇ ਕਮੈਮੋਰੇਸ਼ਨ ਡੇ ਦੇ ਸੰਬੰਧ ਵਿੱਚ ਚਿੱਤਰਕਾਰੀ ਅਤੇ ਲੇਖ ਮੁਕਾਬਲੇ ਕਰਵਾਏ ਗਏ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼): ਸੀਨੀਅਰ ਪੁਲਿਸ ਕਪਤਾਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਦੇ ਹੁਕਮਾਂ ਅਨੁਸਾਰ ਅਤੇ ਲਲਿਤਾ ਅਰੋੜਾ ਜੀ ਦੀ  ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਕਮੈਮੋਰੇਸ਼ਨ ਡੇ ਦੇ ਸੰਬੰਧ ਵਿੱਚ ਰਾਸ਼ਟਰ ਦੇ ਨਿਰਮਾਣ ਵਿੱਚ ਪੁਲਿਸ ਦੀ ਭੂਮਿਕਾ ਵਿਸ਼ੇ ਤੇ ਬਹਿਸ, ਚਿੱਤਰਕਾਰੀ ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿਚ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਬਹਿਸ ਮੁਕਾਬਲੇ ਵਿਚ ਸਿਮਰਨ ਦੱਸਵੀਂ ਈ ਨੇ  ਪਹਿਲਾ ਸਥਾਨ, ਦਿਵੀਆ ਦੱਸਵੀਂ ਸੀ ਨੇ ਦੂਜਾ ਸਥਾਨ ਅਤੇ ਦਿਆ ਸੈਣੀ ਛੇਵੀਂ ਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਮੁਕਾਬਲੇ ਵਿੱਚ ਅਰੂਸ਼ੀ ਚਾਵਲਾ ਨੇ ਪਹਿਲਾ ਸਥਾਨ, ਅਮਨਦੀਪ ਨੇ ਦੂਜਾ ਸਥਾਨ, ਰਾਜਵੰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisements

ਚਿੱਤਰਕਾਰੀ ਮੁਕਾਬਲੇ ਵਿੱਚ ਸੋਨੀਆਂ ਬਾਰਵੀਂ ਏ ਨੇ ਪਹਿਲਾ ਸਥਾਨ, ਰੀਆ ਬਾਰਵੀਂ ਈ ਨੇ ਦੂਜਾ ਸਥਾਨ ਅਤੇ ਸੁਧਾ ਬਾਰਵੀਂ ਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮੈਡਮ ਨੇ ਇਸ  ਮੌਕੇ ਤੇ ਕਿਹਾ ਕਿ  ਰਾਸ਼ਟਰ ਦੇ ਨਿਰਮਾਣ ਵਿੱਚ ਪੁਲੀਸ ਦੀ ਬਹੁਤ ਵੱਡੀ ਭੂਮਿਕਾ ਹੈ ਅਤੇ ਸਾਨੂੰ ਇਸ  ਦੀ ਇੱਜ਼ਤ ਅਤੇ  ਸ਼ਲਾਘਾ ਕਰਨੀ ਚਾਹੀਦੀ ਹੈ । ਇਸ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਿੰਸੀਪਲ ਮੈਡਮ ਜੀ  ਨੇ ਸੁਮਨ ਗੁਪਤਾ, ਦਲਜੀਤ ਕੌਰ, ਸੋਨਾਲੀ, ਰਜਨੀ ਨਾਹਰ, ਭਾਰਤੀ ਖੁਰਾਨਾ ਅਤੇ ਤਰਨਪੀ੍ਤ ਕੌਰ ਜੀ ਦੀ ਸ਼ਲਾਘਾਂ ਕੀਤੀ।

LEAVE A REPLY

Please enter your comment!
Please enter your name here