ਛੇ ਮਹੀਨੇ ਵਿੱਚ 10 ਜ਼ਿਲ੍ਹਿਆਂ ਵਿੱਚ ਬਣੇ 179 ਨਵੇਂ ਨਸ਼ਾਂ ਛਡਾਊ ਕੇਂਦਰ, 7 ਹਜ਼ਾਰ ਮਰੀਜ਼ ਵੀ ਵਧੇ

ਜਲੰਧਰ : (ਦ ਸਟੈਲਰ ਨਿਊਜ਼)। ਸੂਬੇ ‘ਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਿਆਂ ਦੀ ਸਮੱਸਿਆ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ ਵਧਾ ਰਹੀ ਹੈ। ਇਸਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਛੇ ਮਹੀਨਿਆਂ ‘ਚ ਸੂਬੇ ‘ਚ ਨਸ਼ਿਆਂ ਕਾਰਨ 170 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਸੂਬੇ ‘ਚ ਆਊਟਡੋਰ ਓਪੀਔਡ ਅਸਿਸਟੇਡ ਟ੍ਰੀਟਮੈਂਟਸ ਸੈਂਟਰ ਯਾਨੀ ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ 208 ਸੀ। ਸਰਕਾਰ ਨੇ ਇਨ੍ਹਾਂ ਦੀ ਗਿਣਤੀ ਵਧਾ ਕੇ 500 ਕਰਨ ਦਾ ਐਲਾਨ ਕੀਤਾ ਸੀ। ਜ਼ਿਲ੍ਹਿਆਂ ‘ਚ ਮਰੀਜ਼ਾਂ ਦੀ ਗਿਣਤੀ:- ਗੁਰਦਾਸਪੁਰ – 32,000, ਬਠਿੰਡਾ – 23322, ਮੋਗਾ – 20,500, ਅੰਮ੍ਰਿਤਸਰ – 19,000, ਫਰੀਦਕੋਟ – 12,000, ਜਲੰਧਰ – 17,465, ਮੁਕਤਸਰ – 8,891, ਫਤਿਹਗੜ੍ਹ ਸਾਹਿਬ – 5,300, ਪਟਿਆਲਾ – 4,200, ਫ਼ਿਰੋਜ਼ਪੁਰ – 2,227, ਰੂਪਨਗਰ – 450 ।

Advertisements

ਓਟ ਸੈਂਟਰਾਂ ‘ਚ ਸਟਾਫ ਦੀ ਘਾਟ
ਸਰਕਾਰ ਨੇ ਭਾਵੇਂ ਓਟ ਸੈਂਟਰਾਂ ਦੀ ਗਿਣਤੀ ਵਧਾ ਦਿੱਤੀ ਹੈ ਪਰ ਜ਼ਿਆਦਾਤਰ ਜ਼ਿਲ੍ਹਿਆਂ ‘ਚ ਸਟਾਫ ਦੀ ਘਾਟ ਹੈ। ਫਰੀਦਕੋਟ ਤੇ ਅੰਮ੍ਰਿਤਸਰ ‘ਚ ਕੋਈ ਡਾਟਾ ਐਂਟਰੀ ਆਪਰੇਟਰ ਨਹੀਂ ਹਨ। ਅਜਿਹਾ ਹੀ ਹਾਲ ਮੁਕਤਸਰ ਦਾ ਹੈ। ਮਨੋਵਿਗਿਆਨੀ ਤੇ ਕੌਂਸਲਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਪੂਰੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਇਨ੍ਹਾਂ ਕੇਂਦਰਾਂ ਨੂੰ ਖੋਲ੍ਹਣ ਦਾ ਇਕ ਉਦੇਸ਼ ਇਹ ਵੀ ਸੀ ਕਿ ਮਰੀਜ਼ ਆਪਣੇ ਘਰ ਦੇ ਨੇੜੇ ਹੀ ਇਲਾਜ ਕਰਵਾ ਸਕਣ ਅਤੇ ਉਨ੍ਹਾਂ ਨੂੰ ਸ਼ਹਿਰ ਨਾ ਜਾਣਾ ਪਵੇ। ਪਰ ਕਈ ਕੇਂਦਰ ਇਸ ਨੂੰ ਪੂਰਾ ਨਹੀਂ ਕਰ ਰਹੇ ਹਨ।

LEAVE A REPLY

Please enter your comment!
Please enter your name here