Saturday, October 17, 2026
Home Punjab ਕਬੱਡੀ ਖਿਡਾਰੀ ਹਰਵਿੰਦਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲਾ ਗ੍ਰਿਫ਼ਤਾਰ

ਕਬੱਡੀ ਖਿਡਾਰੀ ਹਰਵਿੰਦਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲਾ ਗ੍ਰਿਫ਼ਤਾਰ

ਮੋਗਾ (ਦ ਸਟੈਲਰ ਨਿਊਜ਼), ਪਲਕ। ਕੁੱਝ ਸਮੇਂ ਪਹਿਲਾਂ ਮੋਗਾ ਵਿੱਚ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਦਾ ਗੋਲੀਆਂ ਮਾਰ ਕੇ ਕਤਲ ਕਰ  ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ। ਪਟਿਆਲਾ ਸੀਆਈਏ ਸਟਾਫ਼ ਨੇ ਇਸ ਮਾਮਲੇ ਵਿੱਚ ਲੋੜੀਂਦੇ ਯਸ਼ਮਨ ਸਿੰਘ  ਉਰਫ਼ ਯਸੂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਮੁਲਜ਼ਮ ਤਿੰਨ ਮਹੀਨਿਆਂ ਤੋਂ ਲੋੜੀਂਦਾ ਸੀ। ਇਸ ਸਬੰਧੀ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਸ਼ੂਟਰ ਨੂੰ 19 ਜਨਵਰੀ ਦੀ ਸਵੇਰ ਨੂੰ ਸ਼ੰਭੂ ਬਾਰਡਰ ਦੇ ਹਾਈਵੇਅ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

Advertisements

ਜਿਸ ਪਾਸੋਂ ਦੋ ਪਿਸਤੌਲ .32 ਬੋਰ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਸਨ। ਇਹ ਮੁਲਜ਼ਮ ਹਰਿਆਣਾ ਭੱਜਣ ਦੀ ਫਿਰਾਕ ਵਿੱਚ ਸੀ। ਦੱਸ ਦਈਏ ਕਿ ਮੁਲਜ਼ਮ ਹੱਥ ਵਿੱਚ ਕਬੂਤਰ ਦਾ ਪਿੰਜਰਾ ਲੈ ਕੇ ਕਬੱਡੀ ਖਿਡਾਰੀ ਦੇ ਘਰ ਪਹੁੰਚਿਆ ਸੀ ਅਤੇ ਕਬੱਡੀ ਖਿਡਾਰੀ ਦੀ ਮਾਂ ਨੂੰ ਕਿਹਾ ਸੀ ਕਿ ਉਸ ਦਾ ਕਬੂਤਰ ਘਰ ਆਇਆ ਹੈ, ਇਸ ਲਈ ਬੇਟੇ ਨੂੰ ਬਾਹਰ ਭੇਜ ਦਿਓ। ਉਸ ਦੇ ਹੱਥ ਵਿਚ ਕਬੂਤਰ ਦਾ ਪਿੰਜਰਾ ਦੇਖ ਕੇ ਕਬੱਡੀ ਖਿਡਾਰੀ ਹਰਵਿੰਦਰ ਦੀ ਮਾਂ ਨੇ ਉਸ ਨੂੰ ਬਾਹਰ ਭੇਜ ਦਿੱਤਾ, ਜਿਥੇ ਉਸ ਤੇ ਗੋਲੀਆਂ ਚਲਾਈਆਂ ਗਈਆਂ ਅਤੇ ਕਬੱਡੀ ਖਿਡਾਰੀ ਹਰਵਿੰਦਰ ਦਾ ਕਤਲ ਕਰ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here