ਪਿਛਲੇ ਸਾਲ ਨਾਲੋਂ ਇਸ ਸਾਲ ਡੇਂਗੂ ਦੇ ਕੇਸਾਂ ‘ਚ ਆਈ ਭਾਰੀ ਗਿਰਾਵਟ: ਡਾ. ਗੁਰਿੰਦਰਬੀਰ ਕੌਰ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆਂ। ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਨੇ ਡੇਂਗੂ ਦੇ ਕੇਸਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪਿਛਲੇ ਸਾਲ 1 ਜਨਵਰੀ 2021 ਤੋਂ ਲੈ ਕੇ 31ਦਸੰਬਰ 2021 ਤੱਕ 870 ਡੇਂਗੂ ਦੇ ਕੇਸ ਪੂਰੇ ਸਾਲ ਵਿੱਚ ਰਿਪੋਰਟ ਹੋਏ ਸਨ, ਜੋ ਕਿ ਇਕ ਜਨਵਰੀ 2021 ਤੋ ਲੈਣ ਕੇ ਅਕਤੂਬਰ 2021 ਤੱਕ 548 ਕੇਸ ਰਿਪੋਰਟ ਹੋਏ ਸਨ, ਜੋ ਕਿ ਇਸ ਸਾਲ ਇਹ ਜਨਵਰੀ 2022 ਤੋਂ ਲੈ ਕੇ ਅਕਤੂਬਰ 2022 ਤੱਕ ਸਿਰਫ 127 ਡੇਂਗੂ ਦੇ ਕੇਸ ਰਿਪੋਰਟ ਹੋਏ ਹਨ ਜਿਨ੍ਹਾਂ ਵਿਚ ਸ਼ਹਿਰੀ ਕਪੂਰਥਲਾ 40, ਫਗਵਾੜਾ 1,ਕਾਲਾ ਸੰਘਿਆਂ 18

Advertisements

ਪਾਛਟੇ 11 ਫੱਤੂ ਢੀਂਗਾ 6, ਭੁਲੱਥ-4,ਨਡਾਲਾ 1, ਢਿਲਵਾਂ 20,ਬੇਗੋਵਾਲ 1, ਸੁਲਤਾਨਪੁਰਲੋਧੀ 2, ਟਿੱਬਾ 20 ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹਨ‌। ਉਨ੍ਹਾਂ ਕਿਹਾ ਕਿ ਇਹ ਸਭ ਸਿਹਤ ਵਿਭਾਗ ਅਤੇ ਮਿਊਨਸਿਪਲ ਕਾਰਪੋਰੇਸ਼ਨ ਦੇ ਕਾਮਿਆਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ ਕਿ ਇਸ ਸਾਲ ਡੇਂਗੂ ਦੇ ਕੇਸਾਂ ਵਿੱਚ ਗਿਰਾਵਟ ਆਈ ਹੈ। ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਆਪਣੇ ਏਰੀਆ ਵਿਚ ਫੀਵਰ ਸਰਵੇ ਕਰਨ ਅਤੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਆਮ ਜਨਤਾ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਛੱਤਾਂ ‘ਤੇ ਕਬਾੜ ਆਦਿ ਇਕੱਠਾ ਨਾ ਹੋਣ ਦੇਣ ਤਾਂ ਕਿ ਇਨ੍ਹਾਂ ਵਿਚ ਪਾਣੀ ਆਦਿ ਇਕੱਠਾ ਨਾ ਹੋਵੇ ਕਿਓ ਇਸ ਪਾਣੀ ਵਿੱਚ ਹੀ ਡੇਂਗੂ ਮੱਛਰਾਂ ਦਾ ਲਾਰਵਾ ਪੈਦਾ ਹੁੰਦਾ ਹੈ ਅਤੇ ਇਹ ਡੇਂਗੂ ਦਾ ਕਾਰਨ ਬਣਦਾ ਹੈ।

ਉਨ੍ਹਾਂ ਕਿਹਾ ਕਿ ਡੇਂਗੂ ਨਾਲ ਨਜਿੱਠਣ ਲਈ ਸਾਰੇ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਵਿੱਚ ਡੇਂਗੂ ਵਾਰਡ ਤਿਆਰ ਕੀਤੇ ਹੋਏ ਹਨ ਅਤੇ ਜ਼ਿਲੇ ਵਿਚ ਦੋ ਪਲੇਟਲੈਟ ਸੈਲ ਵਾਲੀਆਂ ਮਸ਼ੀਨਾਂ ਹਨ ਜਿਨ੍ਹਾਂ ਵਿਚ ‘ਚੋ ਇਕ ਫਗਵਾੜਾ ਅਤੇ ਦੂਜੀ ਕਪੂਰਥਲਾ ਸਿਵਲ ਹਸਪਤਾਲ ਵਿਚ ਉਪਲਬਧ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਨੂੰ ਅਚਨਚੇਤ ਪਲੇਟਲੈਟ ਸੈਲ ਚਲਾਉਣ ਦੀ ਲੋੜ ਪੈਂਦੀ ਹੈ ਤਾਂ ਉਹ ਇਸ ਸੁਵਿਧਾ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦਾ ਇਲਾਜ ਤੇ ਟੈਸਟ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ 

 ਦਾ ਮੱਛਰ ਅਪ੍ਰੈਲ ਮਹੀਨੇ ਵਿੱਚ ਆ ਜਾਂਦਾ ਹੈ ਅਤੇ ਦਸੰਬਰ ਦੇ ਮਹੀਨੇ ਤੱਕ ਰਹਿਦਾ ਹੈ,ਇਹ ਮੱਛਰ 10 ਤੋਂ 30 ਡਿਗਰੀ ਟੈਪਰੇਚਰ ਵਿਚ ਵੀ ਸਰਵਾਇਵ ਕਰਦਾ ਹੈ ਅਤੇ ਇਨ੍ਹਾਂ ਮਹੀਨਿਆਂ ਦੇ ਦੌਰਾਨ ਵੀ ਡੇਂਗੂ ਦੀ ਬਿਮਾਰੀ ਦਾ ਖਤਰਾ ਬਣਿਆ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਪਾਣੀ ਦੇ ਸਤਰੋਤ ਨਾ ਬਣ ਦਿਓ ਤੇ ਪੂਰੀ ਬਾਹਾਂ ਦੇ ਕਪੜੇ ਪਾਏ ਕੇ ਰੱਖੋ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਹਫ਼ਤੇ ਸ਼ੁੱਕਰਵਾਰ ਨੂੰ ਡਰਾਈ ਡੇ ਫਰਾਈ ਡੇ ਤਹਿਤ ਘਰ-ਘਰ ਜਾ ਕੇ ਸਿਹਤ ਕਾਮਿਆਂ ਵੱਲੋਂ ਸਰਵੇ ਕੀਤਾ ਜਾਂਦਾ ਹੈ ਅਤੇ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਸਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਸਿਹਤ ਵਿਭਾਗ ਦਾ ਕੋਈ ਵੀ ਕਰਮਚਾਰੀ ਡੇਂਗੂ ਸਰਵੇ ਕਰਨ ਆਉਂਦਾ ਹੈ ਤਾਂ ਉਨ੍ਹਾਂ ਨਾਲ ਸਹਿਯੋਗ ਕੀਤਾ ਜਾਵੇ ਅਤੇ ਬੁਖਾਰ ਹੋਣ ਤੇ ਇਸ ਨੂੰ ਹਲਕੇ ਵਿੱਚ ਨਾ ਲਿਆ ਜਾਵੇ ‌ਅਤੇ ਸਰਕਾਰੀ ਹਸਪਤਾਲ ਵਿਖੇ ਆਕੇ ਆਪਣਾ ਡੇਂਗੂ ਦਾ ਟੈਸਟ ਜ਼ਰੂਰ ਕਰਵਾਇਆ ਜਾਵੇ।

LEAVE A REPLY

Please enter your comment!
Please enter your name here