ਅੰਮ੍ਰਿਤਸਰ ਵਿੱਚ ਪਿੰਡ ਦੀ ਗ੍ਰਾਂਟ ਨੂੰ ਲੈ ਕੇ ਸਿੱਖ ਅਤੇ ਈਸਾਈ ਭਾਈਚਾਰਾ ਹੋਇਆਂ ਆਹਮੋ-ਸਾਹਮਣੇ, ਚੱਲੇ ਇੱਟਾਂ-ਰੋੜੇ

ਅੰਮ੍ਰਿਤਸਰ ( ਦ ਸਟੈਲਰ ਨਿਊਜ਼)। ਪੰਜਾਬ ਵਿੱਚ ਲਗਾਤਾਰ ਵੱਖ-ਵੱਖ ਧਰਮਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਇੱਕ-ਦੂਜੇ ਲਈ ਨਫਰਤ ਭਰਦੀ ਜਾ ਰਹੀ ਹੈ। ਜਿਸਦੇ ਕਾਰਣ ਪੰਜਾਬ ਵਿੱਚ ਮਾਹੌਲ ਕਾਫੀ ਗਰਮਾਇਆਂ ਹੋਇਆਂ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਅੰਮ੍ਰਿਤਸਰ ਵਿੱਚ ਗ੍ਰਾਂਟ ਨੂੰ ਲੈ ਕੇ ਸਿੱਖ ਜੰਥੇਬੰਦੀਆਂ ਅਤੇ ਈਸਾਈ ਭਾਈਚਾਰੇ ਦੇ ਲੋਕ ਆਹਮੋ-ਸਾਹਮਣੇ ਹੋ ਗਏ। ਇਸ ਦੋਰਾਨ ਇੱਕ-ਦੂਜੇ ਤੇ ਪੱਥਰ ਰੋੜੇ ਵੀ ਚਲਾਏ ਗਏ। ਇਸ ਦੋਰਾਨ ਪਿੰਡ ਦੇ ਪਾਠੀ ਅਤੇ ਸਰਪੰਚ ਦੀ ਵੀ ਕੁੱਟਮਾਰ ਕੀਤੀ ਗਈ।

Advertisements

ਦੱਸ ਦਈਏ ਕਿ ਪਿੰਡ ਦੀ ਸਰਪੰਚ ਬਲਜੀਤ ਕੌਰ ਨੂੰ 2 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ ਜਿਸਦੇ ਕਾਰਣ ਸਰਪੰਚ ਨੇ 1 ਲੱਖ ਦੀ ਗ੍ਰਾਂਟ ਗੁਰੂਦੁਆਰਾ ਸਾਹਿਬ ਅਤੇ 1 ਲੱਖ ਦੀ ਗ੍ਰਾਂਟ ਗਿਰਜਾ ਘਰ ਨੂੰ ਦੇ ਦਿੱਤੀ ਪਰ ਸਿੱਖ ਭਾਈਚਾਰੇ ਦਾ ਕਹਿਣਾਂ ਹੈ ਕਿ ਈਸਾਈ ਭਾਈਚਾਰਾ 2 ਲੱਖ ਦੀ ਰੁਪਏ ਦੀ ਮੰਗ ਕਰ ਰਿਹਾ ਸੀ। ਜਿਸਦੇ ਕਾਰਣ ਉਹਨਾਂ ਵੱਲੋਂ ਵਿਰੋਧ ਕਰਨ ਤੇ ਈਸਾਈ ਭਾਈਚਾਰੇ ਨੇ ਗੁਰੂਦੁਆਰੇ ਤੇ ਇੱਟਾਂ ਦੀ ਵਰਖਾਂ ਕਰਨੀ ਸ਼ੁਰੂ ਕਰ ਦਿੱਤੀ। ਸਿੱਖ ਭਾਈਚਾਰੇ ਨੇ ਇਹ ਵੀ ਦੋਸ਼ ਲਗਾਇਆਂ ਕਿ ਈਸਾਈ ਭਾਈਚਾਰੇ ਵੱਲੋਂ ਗੁਰੂਦੁਆਰੇ ਸਾਹਿਬ ਅੱਗੇ ਨੰਗੇ ਹੋ ਕੇ ਭੰਗੜਾ ਵੀ ਪਾਇਆਂ ਗਿਆ। ਪੁਲਿਸ ਵੱਲੋਂ ਦੋਵਾਂ ਧਿਰਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

LEAVE A REPLY

Please enter your comment!
Please enter your name here