ਮੁੱਖ ਡਾਕਘਰ ਫਿਰੋਜ਼ਪੁਰ ਵਿਖੇ ਬਚਤ ਖਾਤਾ ਕੈਂਪ ਕੀਤਾ ਗਿਆ ਆਯੋਜਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਮੁੱਖ ਡਾਕ ਘਰ ਫਿਰੋਜ਼ਪੁਰ ਵਿਖੇ ਬਚਤ ਖਾਤਾ ਕੈਂਪ ਆਯੋਜਿਤ ਕੀਤਾ ਗਿਆ ਅਤੇ ਵਧੀਆ ਕਾਰਗੁਜਾਰੀ ਕਰਨ ਤੇ ਕਰਮਚਾਰੀਆਂ ਨੂੰ ਮਨੀਸ਼ਾ ਬੰਸਲ ਬਾਦਲ ( ਪੋਸਟਮਾਸਟਰ ਜਨਰਲ, ਪੰਜਾਬ ਵੇਸਟ ਰਿਜਨ, ਚੰਡੀਗੜ੍ਹ ) ਵਲੋਂ ਕੀਤਾ ਗਿਆ ਸਨਮਾਨਿਤ | ਮੁਖ ਡਾਕਘਰ ਫਿਰੋਜ਼ਪੁਰ ਵਲੋਂ ਮਿਤੀ 31/10/2022 ਨੂੰ ਸੰਜੀਵ ਕੁਮਾਰ ਚੁੱਘ ( ਸੁਪੋਟਡਟ ਡਾਕਘਰ ਫਿਰੋਜਪੁਰ ਮੰਡਲ) ਦੀ ਅਗਵਾਈ ਹੇਠ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮਨੀਸ਼ਾ ਬੰਸਲ ਬਾਦਲ ( ਪੋਸਟਮਾਸਟਰ ਜਨਰਲ ਪੰਜਾਬ ਵੇਸ੍ਟ ਰਿਜ਼ਨ, ਚੰਡੀਗੜ੍ਹ ) ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਇਸ ਕੈਂਪ ਦੌਰਾਨ ਲੋਕਾਂ ਨੂੰ ਡਾਕਘਰ ਦੀਆਂ ਬਹੁਤ ਸਕੀਮਾਂ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਲੋਕਾਂ ਦੇ ਵੱਖ ਵੱਖ ਸਕੀਮਾਂ ਦੇ 11500 ਖਾਤੇ ਖੋਲ੍ਹੇ ਗਏ। ਇਸ ਮੌਕੇ ਤੇ ਸੰਜੇ ਖੁਰਾਣਾ ਆਦਿਸ ਸੁਪਰਵਾਇਜਰ, ਫਿਰੋਜ਼ਪੁਰ ਮੰਡਲ, ਵਿਨੋਦ ਕੁਮਾਰ ਐਸੀਸਟੈਂਟ ਸੁਪਰਟੀਨੈਂਟ ਪੋਸਟ ਆਫੀਸ, ਅਬੋਹਰ ਸਬਡਿਵਿਜਨ, ਰੋਬਿਨ ਕੁਮਾਰ ਐਸੀਸਟੈਂਟ ਸੁਪੋਰਿੰਟੈਂਡੈਂਟ ਪੋਸਟ ਆਫੀਸ, ਕੈਂਟ ਸਬਡਿਵਿਜ਼ਨ, ਫਿਰੋਜ਼ਪੁਰ, ਹੇਮੰਤ ਕੁਮਾਰ, ਸਬ ਡਿਵੀਜਨ ਇੰਸਪੈਕਟਰ ਫਾਜ਼ਿਲਕਾ, ਗੌਰਵ ਕੁਮਾਰ ਸਬ ਡਿਵੀਜਨ ਇੰਸਪੈਕਟਰ ਫਿਰੋਜ਼ਪੁਰ ਮੌਜੂਦ ਰਹੇ।

Advertisements

ਮੁਖ ਮਹਿਮਾਨ ਮਨੀਸ਼ਾ ਬੰਸਲ ਬਾਦਲ ( ਪੋਸਟਮਾਸਟਰ ਜਨਰਲ, ਪੰਜਾਬ ਵੇਸ੍ਟ ਰਿਜਨ ਚੰਡੀਗੜ੍ਹ ) ਵਲੋਂ ਚੰਗੀ ਕਾਰਗੁਜਾਰੀ ਵਾਲੇ ਡਾਕ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਸੰਜੇ ਖੁਰਾਣਾ ਆਫਿਸ ਸੁਪਰਵਾਇਜਰ, ਫਿਰੋਜ਼ਪੁਰ ਮੰਡਲ, ਰਮੇਸ਼ ਕੁਮਾਰ ਬ੍ਰਾਂਚ ਪੋਸਟਮਾਸਟਰ ਡਾਕਘਰ ਪੰਜਵਾਂ ਮੰਡਲ (ਪਹਿਲਾ ਸਥਾਨ ), ਸੁਮਨ ਰਾਣੀ ਬ੍ਰਾਂਚ ਪੋਸਟਮਾਸਟਰ ਡਾਕਘਰ ਪੱਤਰੇਵਾਲਾ (ਦੂਜਾ ਸਥਾਨ ), ਨਰੇਸ ਕੁਮਾਰ ਵਿੱਚ ਪੋਸਟਮਾਸਟਰ ਡਾਕਘਰ ਅਮੀ ਵਾਲਾ (ਤੀਜਾ ਸਥਾਨ), ਸੁਰਿੰਦਰ ਕੁਮਾਰ ਸਥਪੋਸਟਮਾਸਟਰ ਅਬੋਹਰ ਮੰਡੀ ਡਾਕਘਰ (ਪਹਿਲਾ ਸਥਾਨ ), ਰੁਪਿੰਦਰ ਕੁਮਾਰ ਸਪੋਸਟਮਾਸਟਰ ਨਯੀ ਅਬਾਦੀ ਅਬੋਹਰ ਡਾਕਘਰ ( ਦੂਜਾ ਸਥਾਨ ), ਦਲੀਪ ਕੁਮਾਰ ਸਬਪੋਸਟਮਾਸਟਰ ਅਬੋਹਰ ਡਾਕਘਰ (ਤੀਜਾ ਸਥਾਨ ), ਵਿਨੋਦ ਕੁਮਾਰ ਅਸੀਸਟੈਂਟ ਸੁਪ੍ਰਿੰਟੈਂਡੈਂਟ ਪੋਸਟ ਆਫੀਸ, ਅਬੋਹਰ ਸਬਡਿਵਿਜਨ, ਗੋਰੀ ਸ਼ੰਕਰ ਮੇਲ ਓਵਰਸਿਯਰ ਅਬੋਹਰ ਸਬਡਿਵਿਜਨ, ਊਸ਼ਾ ਰਾਣੀ ਸਥਪੋਸਟਮਾਸਟਰ ਫਾਜ਼ਿਲਕਾ ਡਾਕਘਰ, ਦੀਪਕ ਕੁਮਾਰ ਸਬ ਪੋਸਟਮਾਸਟਰ ਜ਼ੀਰਾ ਡਾਕਘਰ, ਮਤਿ ਹਰਜਿੰਦਰ ਕੌਰ ਪੋਸਟਮਾਸਟਰ ਫਿਰੋਜਪੁਰ ਮੁਖ ਡਾਕਘਰ, ਅਮਨਦੀਪ ਕੌਰ ਆਫ਼ਿਸ ਅਸੀਸਟੈਂਟ,ਡਿਵੀਜਨ ਆਫ਼ਿਸ, ਫਿਰੋਜ਼ਪੁਰ, ਮਨਮੋਹਨ ਕਪੂਰ (ਐਮ ਈ ) ਮੰਗਤ ਰਾਏ, ਪਬਲਿਕ ਰਿਲੇਸ਼ਨ ਇੰਸਪੈਕਟਰ, ਫਿਰੋਜ਼ਪੁਰ ਮੁਖ ਡਾਕਘਰ, ਰੋਬਿਨ ਕੁਮਾਰ ਡਿਵੈਲਪਮੈਂਟ ਅਫਸਰ (ਪੀ ਐਲ ਆਈ ) ਫਿਰੋਜ਼ਪੁਰ ਡਿਵੀਜਨ ਸ਼ਾਮਿਲ ਸਨ । ਜਿਕਰ ਯੋਗ ਹੈ ਕਿ ਇਸ ਸਾਲ ਸਿਰਫ ਫਿਰੋਜੇਪੁਰ ਡਿਵੀਜ਼ਨ ਵਿਚ ਹੁਣ ਤਕ ਤਕਰੀਬਨ 70000 ਖਾਤੇ ਖੋਲ੍ਹੇ ਜਾ ਚੁਕੀ ਹਨ ਜੋ ਕਿ ਪਿਛਲੇ ਸਾਲ ਦੀ ਤੁਲਨਾ (500੦੦) ਵਿਚ 20000 ਜਿਆਦਾ ਹਨ ਇਸ ਨੂੰ ਵੇਖਦੇ ਹੋਏ ਅਸੀਂ ਕਹਿ ਸਕਦੇ ਹਾ ਕਿ ਡਾਕਘਰ ਦੀਆਂ ਛੋਟੀਆਂ ਬਹੁਤ ਸਕੀਮਾਂ ਵਿਚ ਲੋਕ ਦਾ ਰੁਝਾਨ ਵੱਧ ਰਿਹਾ ਹੈ |

LEAVE A REPLY

Please enter your comment!
Please enter your name here