ਏਕਨਾਥ ਸ਼ਿੰਦੇ ਨੂੰ ਆਟੋ ਡਰਾਈਵਰ ਤੋਂ ਕੈਬਨਿਟ ਮੰਤਰੀ ਸ਼ਿਵ ਸੈਨਾ ਨੇ ਪਹੁੰਚਾਇਆ: ਸ਼ਿਵ ਸੈਨਾ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਸ਼ਿਵ ਸੈਨਾ ਨਾਲ ਬਗਾਵਤ ਕਰਨ ਵਾਲੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਵੱਲੋਂ ਊਧਵ ਸਰਕਾਰ ਨੂੰ ਡੇਗਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕਰਦਿਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਕਿਹਾ ਕਿ ਸ਼ਿਵ ਸੈਨਾ ਮੁਖੀ ਬਾਲਾਸਾਹਿਬ ਠਾਕਰੇ ਨੇ ਇੱਕ ਸ਼ਿਵ ਸੈਨਿਕ ਨੂੰ ਸੜਕ ਤੋਂ ਚੱਕ ਕੇ ਇੱਕ ਵੱਡਾ ਨੇਤਾ ਬਣਾ ਦਿੱਤਾ ਅਤੇ ਅੱਜ ਉਹੀ ਸ਼ਿਵ ਸੈਨਿਕ ਏਕਨਾਥ ਸ਼ਿੰਦੇ ਸਰਕਾਰ ਨੂੰ ਤੋੜਨ ਤੇ ਆਮਦਾ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੂਰੀ ਪਾਰਟੀ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਦੇ ਨਾਲ ਹੈ। ਉਨ੍ਹਾਂ ਨੇ ਸ਼ਿੰਦੇ ਨੂੰ ਗੱਦਾਰ ਕਹਿੰਦੇ ਹੋਏ ਕਿਹਾ ਕਿ ਜੋ ਇਸ ਚਾਲ ਪਿੱਛੇ ਨੇਤਾ ਹਨ। ਉਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਆਪਣੇ ਇਰਾਦੇ ਵਿੱਚ ਕਾਮਯਾਬ ਨਹੀਂ ਹੋਏ।

Advertisements

ਉਨ੍ਹਾਂ ਕਿਹਾ ਕਿ ਜਦੋਂ ਫਲੋਰ ਟੈਸਟ ਹੋਵੇਗਾ ਤਾਂ ਉਸ ਵਿੱਚ ਸ਼ਿਵ ਸੈਨਾ ਸਰਕਾਰ ਬਰਕਰਾਰ ਰਹੇਗੀ। ਕਾਲੀਆ ਨੇ ਦੱਸਿਆ ਕਿ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਦੀ ਅਗਵਾਈ ਵਿੱਚ ਸੂਬੇ ਦੇ ਸ਼ਿਵ ਸੈਨਿਕ ਊਧਵ ਠਾਕਰੇ ਦੇ ਨਾਲ ਹਨ ਅਤੇ ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਪੈਦਾ ਕਰਨ ਵਾਲੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦਾ ਵਿਰੋਧ ਕਰੇਗੀ। ਕਾਲੀਆ ਨੇ ਕਿਹਾ,ਅਸੀਂ ਠਾਕਰੇ ਪਰਿਵਾਰ ਤੋਂ ਬਿਨਾਂ ਸ਼ਿਵ ਸੈਨਾ ਦੀ ਕਲਪਨਾ ਵੀ ਨਹੀਂ ਕਰ ਸਕਦੇ ਅਤੇ ਜਿਨ੍ਹਾਂ ਨੇ ਲੀਡਰਸ਼ਿਪ ਵਿਰੁੱਧ ਬਗਾਵਤ ਕੀਤੀ ਹੈ, ਉਹ ਗੱਦਾਰ ਹਨ।ਕਾਲੀਆ ਨੇ ਕਿਹਾ ਕਿ ਉਹ ਇਕ ਰਾਸ਼ਟਰੀ ਪਾਰਟੀ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ,ਜੋ ਮਹਾਰਾਸ਼ਟਰ ‘ਚ ਸੱਤਾ ਚ ਆਉਣ ਲਈ ਬੇਤਾਬ ਹੈ।ਕਾਲੀਆ ਨੇ ਦਾਅਵਾ ਕੀਤਾ ਕਿ ਗੁਹਾਟੀ ‘ਚ ਸ਼ਿਵ ਸੈਨਾ ਦੇ ਜ਼ਿਆਦਾਤਰ ਵਿਧਾਇਕਾਂ ਨੂੰ ਬੰਧਕ ਬਣਾ ਕੇ ਰੱਖਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਉਹ ਮਹਾਰਾਸ਼ਟਰ ਦੀ ਧਰਤੀ ਤੇ ਪਰਤਣਗੇ ਤਾਂ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਜਾਵੇਗਾ।

ਦੀਪਕ ਮਦਾਨ ਨੇ ਕਿਹਾ ਕਿ ਜਿਸ ਠਾਕਰੇ ਪਰਿਵਾਰ ਨੇ ਏਕਨਾਥ ਸ਼ਿੰਦੇ ਨੂੰ ਆਟੋ ਡਰਾਈਵਰ ਤੋਂ ਕੈਬਨਿਟ ਮੰਤਰੀ ਤਕ ਪਹੁੰਚਾਇਆ।ਉਸ ਏਕਨਾਥ ਸ਼ਿੰਦੇ ਨੇ ਠਾਕਰੇ ਪਰਿਵਾਰ ਨਾਲ ਉਸ ਸ਼ਮੇ ਗਾਰਦਾਰੀ ਕਰਕੇ ਛੱਡਿਆ ਜਦੋ ਸ਼ਿਵ ਸੈਨਾ ਪਾਰਟੀ ਦੇ ਮੁਖੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਤਿੰਨ ਮਹੀਨਿਆਂ ਤੋਂ ਬਿਮਾਰ ਸਨ।ਉਨ੍ਹਾਂ ਦੀ ਬਿਮਾਰੀ ਦਾ ਫਾਇਦਾ ਚੁੱਕਕੇ ਭਾਜਪਾ ਨਾਲ ਮਿਲਕੇ ਗਾਰਦਾਰੀ ਕਰਨ ਵਾਲੇ ਅਜਿਹੇ ਲੋਕਾਂ ਨੂੰ ਮਹਾਰਾਸ਼ਟਰ ਅਤੇ ਦੇਸ਼ ਦੇ ਸ਼ਿਵ ਸੈਨਿਕ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਭਾਵ,ਪੈਸੇ ਦੀ ਤਾਕਤ,ਬਲੈਕਮੇਲਿੰਗ ਅਤੇ ਏਜੰਸੀਆਂ ਦੀ ਦੁਰਵਰਤੋਂ ਨੇ ਮਹਾਂ ਵਿਕਾਸ ਅਗਾੜੀ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਵਿੱਚ ਵੱਡੀ ਭੂਮਿਕਾ ਨਿਭਾਈ ਹੈ।ਮਹਾਰਾਸ਼ਟਰ ‘ਚ ਸਿਆਸੀ ਸੰਕਟ ਪਿੱਛੇ ਭਾਜਪਾ ਦੀ ਕਥਿਤ ਭੂਮਿਕਾ ਦੇ ਦੋਸ਼ ਲਗਾਉਂਦਿਆਂ ਦੀਪਕ ਮਦਾਨ ਨੇ ਉੱਚ ਪੱਧਰ ਜਾਂਚ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਸਾਮ ਵਿੱਚ ਭਾਜਪਾ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕਰਨ ਦੀ ਬਜਾਏ ਗੱਦਾਰਾਂ ਦੀ ਮੇਜ਼ਬਾਨੀ ਕਰ ਰਹੀ ਹੈ।ਕਾਲੀਆ ਤੇ ਮਦਨ ਨੇ ਕਿਹਾ ਕਿ ਦੇਸ਼ ਦੇ ਸਾਰੇ ਸ਼ਿਵ ਸੈਨਾ ਵਰਕਰ ਮੁੱਖ ਮੰਤਰੀ ਊਧਵ ਠਾਕਰੇ ਦੇ ਨਾਲ ਹਨ।ਭਾਜਪਾ ਨੇ ਇੱਕ ਸਾਜ਼ਿਸ਼ ਰਚ ਕੇ ਸ਼ਿਵ ਸੈਨਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸਾਜ਼ਿਸ਼ ਕਾਮਯਾਬ ਨਹੀਂ ਹੋਵੇਗੀ।

ਮਹਾਰਾਸ਼ਟਰ ਦੀ ਜਨਤਾ ਅਤੇ ਸ਼ਿਵ ਸੈਨਾ ਦੇ ਵਰਕਰ ਊਧਵ ਠਾਕਰੇ ਦੀ ਅਗਵਾਈ  ਨੂੰ ਹੀ ਮੰਨਦੇ ਹਨ।ਸ਼ਿੰਦੇ ਦੇ ਨਾਲ ਗੁਹਾਟੀ ਗਏ ਵਿਧਾਇਕਾਂ ਦੀ ਭੂਮਿਕਾ ਦਾ ਹਰ ਕੋਈ ਵਿਰੋਧ ਕਰ ਰਿਹਾ ਹੈ।ਕਾਲੀਆ ਅਤੇ ਮਦਨ ਨੇ ਕਿਹਾ ਕਿ ਸ਼ਿੰਦੇ ਨੂੰ ਸ਼ਿਵ ਸੈਨਾ ਵੱਲੋਂ ਅਹਿਮ ਅਹੁਦੇ ਦਿੱਤੇ ਗਏ ਸਨ।ਮੰਤਰੀ ਦੇ ਅਹੁਦੇ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਸਨ,ਪਰ ਸ਼ਿੰਦੇ ਨੇ ਸ਼ਿਵ ਸੈਨਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਕੀਤਾ ਹੈ। ਵਰਕਰ।ਜੇਕਰ ਅਸਹਿਮਤੀ ਹੈ ਤਾਂ ਸ਼ਿਵ ਸੈਨਾ ਮੁਖੀ ਨਾਲ ਆਹਮੋ-ਸਾਹਮਣੇ ਗੱਲਬਾਤ ਹੋ ਸਕਦੀ ਸੀ।ਪਰ ਸ਼ਿੰਦੇ ਨੇ ਬਗਾਵਤ ਕਰ ਦਿੱਤੀ।ਸ਼ਿਵ ਸੈਨਾ ਦੇ ਵਫ਼ਾਦਾਰ ਵਰਕਰ ਹਰ ਹਾਲਤ ਵਿੱਚ ਸੰਗਠਨ ਨਾਲ ਜੁੜੇ ਰਹਿਣਗੇ।ਸਵਾਰਥ ਲਈ ਸੰਗਠਨ ਤੋਂ ਦੂਰ ਚਲੇ ਜਾਣ ਵਾਲਿਆਂ ਨੂੰ ਜਨਤਾ ਸਬਕ ਸਿਖਾਏਗੀ।

LEAVE A REPLY

Please enter your comment!
Please enter your name here