ਸਿਵਲ ਹਸਪਤਾਲ ਦੇ ਡਾਕਟਰਾ ਵੱਲੋ ਭਗਤ ਸ਼ਰਮਾ ਦਾ ਕੀਤਾ ਗਿਆ ਉਪਰੇਸ਼ਨ

ਹੁਸ਼ਿਆਰਪੁਰ , (ਦ ਸਟੈਲਰ ਨਿਊਜ਼): ਸਿਹਤ ਸਹੂਲਤਾਂ ਆਮ ਲੋਕਾ ਦੀ ਪਹੁੰਚ ਤੋ ਬਾਹਰ ਹੋ ਗਈਆ ਸਨ ਤੇ ਗਰੀਬ ਲੋਕ ਸਿਹਤ ਸਹੂਲਤਾਂ ਤੋ ਸੱਖਣੇ ਹੋ ਗਏ ਸਨ ।  ਜਦੋ ਦੀ ਪੰਜਾਬ ਵਿੱਚ ਨਵੀ ਸਰਕਾਰ ਆਈ ਹੈ ਉਦੋ ਤੋ ਸਿਹਤ ਵਿਭਾਗ ਵਿੱਚ ਵੱਡੀਪੱਧਰ ਤੇ ਬਦਲਾਅ ਦੇਖਣ ਨਹੀ ਮਿਲਿਆ ਹੈ , ਤੇ ਹੁਣ ਗਰੀਬ ਲੋਕਾ ਲਈ ਪੰਜਾਬ ਦੇ ਸਿਵਲ ਹਸਪਤਾਲ ਬਰਦਾਨ ਸਾਬਿਤ ਹੋ ਰਹੇ ਹਨ ।  ਇਸ ਦੇ ਚਲਦਿਆ ਅੱਜ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋ ਸਿਵਲ ਹਸਪਤਾਲ ਵਿੱਚ ਵੱਧੀਆ ਵੱਧੀਆ ਮਰੀਜਾਂ ਦੇ ਉਪਰੇਸ਼ਨ ਕਰਕੇ ਇਹ ਸਾਬਿਤ ਕਰ ਦਿੱਤਾ ਕਿ  ਪ੍ਰਈਵੇਟ ਹਸਪਤਾਲ ਵਿੱਚ ਹੀ ਨਹੀ ਵਧੀਆ ਸਿਹਤ ਸਹੂਲਤਾ ਮਿਲਦੀਆ ਬਲਕੇ ਸਿਵਲ ਹਸਪਤਾਲ ਦੇ ਡਾਕਟਰਾ ਵੱਲੋ ਵੀ ਵਧੀਆ ਸਿਹਤ ਦਿੱਤੀਆ ਜਾ ਸਕਦੀਆ ਹਨ । ਇਸ ਦੇ ਚਲਦਿਆ ਪਿਛਲੇ ਦਿਨੀ ਇਕ ਮਰੀਜ ਭਗਤ ਸ਼ਰਮਾਂ ਦਾ ਸਿਵਲ ਹਸਪਤਾਲ ਵਿੱਚ ਭਗਤ ਸ਼ਰਮਾਂ ਦਾ ਚੂਲਾ ਬੱਦਲ ਕੇ ਹੱਡੀਆ ਦੇ ਮਾਹਿਰ ਡਾ. ਮਨਮੋਹਨ ਸਿੰਘ ਨੋ ਸਾਬਿਤ ਕਰ ਦਿੱਤਾ ਹੈ ,ਤੇ ਹੁਣ ਭਗਤ ਸ਼ਰਮਾ ਤੁਹ ਫਿਰ ਸਕਦਾ ਹੈ ਤੇ ਅੱਜ ਉਸ ਨੂੰ ਸਿਵਲ ਹਸਪਤਾਲ ਤੋ ਛੁੱਟੀ ਦਿੱਤੀ ਜਾ ਰਹੀ ਹੈ ।

Advertisements

ਇਸ ਮੋਕੇ ਡਾ ਮਨਮੋਹਣ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਭਗਤ ਸ਼ਰਮਾ ਜੀ ਸਾਡੇ ਕੋਲ ਆਏ ਸਨ ਤੇ ਉਹਨਾ ਕੋਲ ਇਲਾਜ ਕਰਵਾਉਣ ਵਾਸਤੇ ਪੈਸੇ ਨਹੀ ਸਨ ਤੇ ਪੰਜਾਬ ਸਰਕਾਰ ਵੋਲੇ ਬਣਾਏ ਅਯੂਸ਼ਮਾਨ ਕਾਰਡ ਸੀ ਤੇ ਇਹਨਾ ਦਾ ਉਪਰੇਸ਼ਨ ਕਰਕੇ ਚੂਲਾ ਬਦਲਿਆ ਗਿਆ ਸੀ ਤੇ ਉਪਰੇਸ਼ਨ  ਵਧੀਆ ਹੋਇਆ ਹੈ ਤੇ ਕੋਈ ਵੀ ਖਰਚਾ ਨਹੀ ਹੋਇਆ ਤੇ ਸਾਰੀਆ ਦਵਾਈਆ ਵੀ ਸਿਵਲ ਹਸਪਤਾਲ ਵੱਲੋ ਦਿੱਤੀਆ ਗਈ ਹਨ । ਹੁਣ ਮਰੀਜ ਤੁਰ ਫਿਰ ਸਕਦਾ ਹੈ  ਇਸ ਵਿੱਚ ਬਹੁਤ ਵੱਡਾ ਯੋਗਦਾਨ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਤੇ  ਡਾ. ਸੁਨੀਲ ਭਗਤ ਦਾ ਰਿਹਾ ਤੇ ਐਨਥੀਸੀਆ ਵਾਲੇ ਡਾਕਟਰਾ ਅਦਿਤਿਆ ਤੇ ਉਹਨਾ ਦੀ ਟੀਮ ਵੱਲੋ ਵੀ ਕਾਫੀ ਮਿਹਨਤ ਕੀਤੀ ਗਈ ਹੈ । ਇਸ ਮੋਕੇ ਮਰੀਜ  ਭਗਤ ਰਾਮ ਸ਼ਰਮਾ  ਨੇ ਦੱਸਿਆ ਕਿ ਮੈ ਪੰਜਾਬ ਸਰਕਾਰ ਦਾ ਤੇ ਸਿਵਲ ਹਸਪਤਾਲ ਦੇ ਡਾਕਟਰ ਮਨਮੋਹਣ ਸਿੰਘ ਦਾ ਬਹੁਤ ਸ਼ੁਕਰ ਗੁਜਾਰ ਹਾ ਜਿਨਾ ਨੇ ਮੇਰਾ ਅਪਰੇਸ਼ਨ ਕਰਕੇ ਮੈਨੂੰ ਦੁਆਰਾ ਜਿੰਦਗੀ ਜੀਣ ਦਾ ਮੋਕਾ ਦਿੱਤਾ ਨਹੀ ਤਾ ਮੈ ਸਾਰੀ ਜਿੰਦਗੀ ਮੰਜੇ ਉਤੇ ਹੀ ਕੱਟਣੀ ਸੀ ਉਹਨਾ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਦੇ ਸਟਾਫ ਵੱਲੋ ਮੇਰੀ ਬਹੁਤ ਦੇਖ ਭਾਲ ਕੀਤੀ ਗਈ ਤੇ ਹੁਣ ਮੇ ਹੋਲੀ ਹੋਲੀ ਤੁਰ ਸਕਦਾ ਹਾਤੇ ਅੱਜ ਮੈਨੂੰ  ਛੁੱਟੀ ਮਿਲ ਜਾਣੀ ਹੈ ਤੇ ਮੈ ਆਪਣੇ ਘਰ ਚਲਾ ਜਾਣਾ ਤੇ ਮੈ ਬਾਕੀ ਲੋਕਾ ਨੂੰ ਤਗੀਦ ਕਰਦਾ ਹੈ ਕਿ ਬਾਹਰ ਪ੍ਰਾਈਵੇਟ ਹਸਪਤਾਲਾ ਵਿੱਚ ਮਹਿੰਗੇ ਇਲਾਜ ਨੂੰ ਛੱਡ ਕੇ ਸਿਵਲ ਵਿਖੇ ਇਲਾਜ ਕਰਵਾਉਣ ।

LEAVE A REPLY

Please enter your comment!
Please enter your name here