ਤੰਬਾਕੂ ਕੰਟਰੋਲ ਸੈਲ ਨੇ ਕੱਟੇ 24 ਚਲਾਨ, 4650 ਰੁਪਏ ਵਸੂਲਿਆ ਜੁਰਮਾਨਾ

ਹੁਸਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ— ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਪੰਜਾਬ ਦੇ ਤੰਬਾਕੂ ਕੰਟਰੋਲ ਸੈਲ ਵੱਲੋ ਚਲਾਈ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੰਬਾਕੂ ਕੰਟਰੋਲ ਸੈਲ ਹੁਸ਼ਿਆਰਪੁਰ ਦੀ ਟੀਮ ਜਿਲਾਂ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਡਾ. ਸੁਨੀਲ ਅਹੀਰ ਦੀ ਅਗਵਾਈ ਹੇਠ ਜਿਸ ਵਿੱਚ ਸਿਹਤ ਇੰਸਪੈਕਟਰ ਸੰਜੀਵ ਕਮਾਰ ਅਤੇ ਵਿਸ਼ਾਲ ਪੁਰੀ ਵੱਲੋ ਹੁਸ਼ਿਆਰਪੁਰ ਸ਼ਹਿਰ ਅਤੇ ਨਸਰਾਲਾ ਖੇਤਰ ਵਿੱਚ ਕਾਰਵਾਈ ਕਰਦੇ ਹੋਏ 24 ਚਲਾਨ ਕੱਟੇ ਅਤੇ 4650 ਰੁਪਏ ਜੁਰਮਾਨਾ ਵਸੂਲ ਕੀਤਾ । ਉਹਨਾਂ ਨੇ ਕਿਹਾ ਕਿ ਛਾਪੇਮਾਰੀ ਦਾ ਮਕੱਸਦ ਤੰਬਾਕੂ ਵਿਰੋਧੀ ਕਨੂੰਨਾ ਦੀ ਉਲੰਘਣਾ ਕਰਨ ਵਾਲਿਆ ਦੇ ਮਨ ਵਿੱਚ ਡਰ ਪੈਦਾ ਕਰਨ ਦੇ ਪਰਿਆਸ ਹੈ ਤਾਂ ਕਿ ਕਾਨੂੰਨ ਦੀ ਉਲੰਘਣਾ ਨੂੰ ਘਟਾਇਆ ਜਾ ਸਕੇ । ਕੋਟਪਾ ਦੀ ਉਲੰਘਣਾ ਭਾਵੇ ਹੁਸਿਆਰਪੁਰ ਜਿਲੇ ਵਿੱਚ ਪਹਿਲਾਂ ਨਾਲੋ ਕਾਫੀ ਘੱਟੀ ਹੈ, ਪਰ ਅਜੇ ਵੀ ਕਈ ਜਨਤਕ ਥਾਵਾਂ ਉਤੇ ਸਿਗਰਟਨੋਸ਼ੀ ਕੀਤੀ ਜਾਦੀ ਹੈ, ਅਤੇ ਖੁੱਲੀ ਸਿਗਰਟ ਦੀ ਵਿਕਰੀ ਵੀ ਹੁੰਦੀ ਹੈ । ਤੰਬਾਕੂ ਵਿਕਰੇਤਾ ਅਤੇ ਆਮ ਜਨਤਾ ਨੂੰ ਸਹਿਯੋਗ ਕਰਨਾ ਚਹੀਦਾ ਹੈ ਤਾਂ ਕਿ ਅਨਮੋਲ ਜੀਵਨ ਜਿਹੜੇ ਤੰਬਾਕੂ  ਨੋਸ਼ੀ ਕਾਰਨ ਵੇ ਵਕਤੀ ਜਾਇਆ ਹੁੰਦੇ ਉਹਨਾਂ ਨੂੰ ਬਚਿਆ ਜਾ ਸਕੇ।

Advertisements

LEAVE A REPLY

Please enter your comment!
Please enter your name here