ਹੱਕ ਹਮਾਰਾ ਭੀ ਤੋ ਹੈ’ ਮੁਹਿੰਮ ਤਹਿਤ ਕੇਂਦਰੀ ਜੇਲ੍ਹ ਅਤੇ ਜੁਵੇਨਾਈਲ ਹੋਮ ਵਿਖੇ ਭਰੇ ਗਏ ਕਾਰਡ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਮਰਜੋਤ ਭੱਟੀ ਦੀ ਅਗਵਾਈ ਹੇਠ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਪਰਾਜਿਤਾ ਜੋਸ਼ੀ ਵੱਲੋਂ ਨਾਲਸਾ ਸਬੰਧੀ ਚਲਾਏ ਗਏ ਅਭਿਆਨ ‘ਹੱਕ ਹਮਾਰਾ ਭੀ ਤੋ ਹੈ’ ਤਹਿਤ ਜੇਲ੍ਹ ਵਿਚ ਬੰਦ ਕੈਦੀਆਂ, ਹਵਾਲਾਤੀਆਂ ਅਤੇ ਚਾਈਲਡ ਕੇਅਰ ਸੰਸਥਾਨਾਂ ਵਿਚ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਦੀ ਜਾਗਰੂਕਤਾ ਸਬੰਧੀ ਕੇਂਦਰੀ ਜੇਲ੍ਹ ਹੁਸ਼ਆਰਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਇਲਾਵਾ ਉਨ੍ਹਾਂ ਵੱਲੋਂ ਗਠਿਤ ‘ਹੱਕ ਹਮਾਰਾ ਭੀ ਤੋ ਹੈ’ ਟੀਮ ਨੇ ਵੀ ਹਿੱਸਾ ਲਿਆ ਅਤੇ ਕੇਂਦਰੀ ਜੇਲ੍ਹ ਵਿਚ ਪੈਨਲ ਐਡਵੋਕੇਟਾਂ, ਪੀ. ਐਲ. ਪੀ ਲਾਅ ਦੇ ਵਿਦਿਆਰਥੀਆਂ ਵੱਲੋਂ ਹਵਾਲਾਤੀਆਂ ਅਤੇ ਅੰਡਰ ਟ੍ਰਾਇਲ ਕੈਦੀਆਂ ਦੇ ਇਨਫਾਰਮੇਸ਼ਨ ਕਾਰਡ ਭਰੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ।
ਨਾਲਸਾ ਵੱਲੋਂ ਚਲਾਏ ਗਏ ਇਸ ਅਭਿਆਨ ਵਿਚ ਕੋਰ ਟੀਮ ਵਿਚ ਦੋ ਸੀਨੀਅਰ ਐਡਵੋਕੇਟ, ਸਕੰਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਅਕਾਦਮਿਕ ਮਾਹਿਰ ਸ਼ਾਮਲ ਸਨ। ਇਸ ਦੇ ਨਾਲ ਹੀ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ ਬਣਾਈ ਗਈ ਐਡਵੋਕੇਟਾਂ ਅਤੇ ਪੀ. ਐਲ. ਵੀ ਦੀ ਟੀਮ ਵੱਲੋਂ ਅੱਜ 265 ਕੈਦੀਆਂ ਤੇ ਹਵਾਲਾਤੀਆਂ ਦੇ ਇਨਫਾਰਮੇਸ਼ਨ ਕਾਰਡ ਭਰੇ ਗਏ। ਇਸ ਤੋਂ ਇਲਾਵਾ ਆਬਜ਼ਰਵੇਸ਼ਨ ਹੋਮ ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਵਿਚ ਹੀ ਜੁਵੇਲਾਈਨ ਹੋਮ ਵਿਚ ਬੰਦ ਹਵਾਲਾਤੀ ਕੈਦੀ ਬੱਚਿਆਂ ਦੇ ਕਾਰਡ ਭਰਨ ਲਈ ਗਈ ਟੀਮ ਵੱੋਲੋਂ 20 ਕਾਰਡ ਭਰੇ ਗਏ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਇਸ ਮੌਕੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਦੀ ਇਸ ਲੜੀ ਵਿਚ ਵੱਖ-ਵੱਖ ਪਿੰਡਾਂ ਵਿਚ ਵੀ ਲੋਕਾਂ ਨੂੰ ਨਾਲਸਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਜਾਣੂ ਕਰਵਾਇਆ ਗਿਆ। ਇਸ ਜਾਗਰੂਕਤਾ ਮੁਹਿੰਮ ਤਹਿਤ ਪੈਨਲ ਐਡਵੋਕੇਟਾਂ ਤੇ ਸਮਾਜ ਸੇਵੀਆਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਪਿੰਡਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਨਾਲਸਾ ਵੱਲੋਂ ਚਲਾਏ ਗਏ ਅਭਿਆਨ ਅਤੇ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੱਜ ਇਸ ਮੁਹਿੰਮ ਤਹਿਤ 116 ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। 

Advertisements

LEAVE A REPLY

Please enter your comment!
Please enter your name here