ਝੁੱਗੀਆਂ ਝੌਂਪੜੀਆਂ ਵਿੱਚ ਤਰਸਯੋਗ ਹਾਲਤ ਵਿੱਚ ਰਹਿ ਰਹੇ ਲੋਕਾਂ ਦੀ ਅਵਾਜ਼ ਬਣੇ  ਪ੍ਰੋ. ਸੁਨੇਤ ਨੂੰ ਕੀਤਾ ਸਨਮਾਨਿਤ      

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿਖੇ ਝੁੱਗੀਆਂ ਝੌਂਪੜੀਆਂ ਵਿਚ ਤਰਸਯੋਗ ਹਾਲਤ ਵਿੱਚ ਰਹਿ ਰਹੇ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਸਬੰਧੀ  ਗਰਾਂਟ ਆਉਣ ਨਾਲ ਇਲਾਕੇ ਦੇ ਲੋਕਾਂ ਖੁਸ਼ੀ ਦੀ ਲਹਿਰ ਦੌੜ ਰਹੀ  ਹੈ  ਅਤੇ ਲੋਕਾਂ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।  ਇਨ੍ਹਾਂ ਲੋਕਾਂ ਦੀ ਸੇਵਾ ਲਈ ਪਿਛਲੇ ਸਮੇਂ ਤੋਂ ਕਾਰਜ ਕਰਦੇ ਹੋਏ  ਅਤੇ ਇਨ੍ਹਾਂ ਲੋਕਾਂ  ਦੀ  ਅਵਾਜ਼ ਅਤੇ ਕਲਮ ਬਣੇ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੂੰ ਇਥੇ ਰਹਿ ਰਹੇ ਲੋਕਾਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਮੂੰਹ ਮਿਠਾ ਕਰਵਾਕੇ ਖੁਸ਼ੀ ਸਾਂਝੀ ਕੀਤੀ ਗਈ ।  ਇਸ ਮੌਕੇ ਤੇ ਗੁਰਪ੍ਰੀਤ ਸਿੰਘ , ਜਤਿੰਦਰ ਕੌਰ , ਓਂਕਾਰ ਸਿੰਘ ਧਾਮੀ,  ਡਾਕਟਰ ਸਰਬਜੀਤ ਸਿੰਘ ਮਾਣਕੂ , ਪੰਚ ਗਿਆਨ ਸਿੰਘ, ਜੁਗਿੰਦਰ ਸਿੰਘ , ਜਰਨੈਲ ਸਿੰਘ , ਪ੍ਰਧਾਨ ਸਿੰਘ ਅਤੇ ਹੋਰ ਇਲਾਕੇ ਵਿਅਕਤੀ ਹਾਜ਼ਰ ਸਨ ।             

Advertisements

 ਗਰੀਬੀ ਰੇਖਾ ਤੋਂ ਹੇਠਾਂ ਤਰਸਯੋਗ ਹਾਲਤ ਵਿੱਚ ਰਹਿ ਰਹੇ ਹੁਨਰਮੰਦ ਸ਼ਿਕਲੀਗਰ ਕਾਰੀਗਰ ਭਾਈਚਾਰੇ ਦੇ  ਲੋਕਾਂ ਦੇ ਜੀਵਨ ਪੱਧਰ  ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਹਨ ।  ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਇਹ ਲੋਕ ਆਰਥਿਕ ਅਤੇ ਸਮਾਜਿਕ ਅਤੇ ਵਿਦਿਅਕ ਖੇਤਰ ਵਿੱਚ ਬਹੁਤ ਹੀ ਪਿਛੜੇ ਹੋਏ ਹਨ ਅਤੇ ਇਹ ਲੋਕ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਦੀ ਲਈ ਬਣਾਈਆਂ ਗਈਆਂ ਲੋਕ ਭਲਾਈ ਸਕੀਮਾਂ ਪੂਰੀ ਤਰ੍ਹਾਂ ਨਾਲ ਨਾ ਪਹੁੰਚਣ ਕਾਰਨ  ਤਰਸਯੋਗ ਹਾਲਤ ਵਿੱਚ ਰਹਿਣ ਲਈ ਮਜਬੂਰ ਹਨ ।  ਇਨ੍ਹਾਂ ਦੇ ਪੁਰਖਿਆਂ ਨੇ  ਵੀ ਦੇਸ਼ ਦੀ ਆਜ਼ਾਦੀ ਲਈ ਵੱਡਮੁੱਲਾ ਯੋਗਦਾਨ ਪਾਇਆ ਸੀ ।   ਕੁਝ ਸਾਲ ਪਹਿਲਾਂ ਉਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ  ਵੱਲੋਂ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਮਹੱਲਾ ਪ੍ਰੀਤ ਨਗਰ ਜਿਸ ਨੂੰ  ਮਹੱਲਾ ਸ਼ਿਗਲੀਗਰ ਵੀ ਕਿਹਾ ਜਾਂਦਾ ਹੈ ਵਿਖੇ ਗਰੀਬੀ ਰੇਖਾ ਤੋਂ ਹੇਠਾਂ ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦਾ ਚਾਨਣ ਫੈਲਾਉਣ ਲਈ ਇਥੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਗੋਦ ਲਿਆ ਅਤੇ ਹਰ ਤਰ੍ਹਾਂ ਦੀ ਸਹੁਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਇਥੇ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਹਾਸਲ ਕਰਨ ਲਈ   ਅਤੇ  ਇਨ੍ਹਾਂ ਬੱਚਿਆਂ ਦਾ ਮਨੋਬਲ ਵਧਾਉਣ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਹਨ। 

ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਦੇ ਚੇਅਰਮੈਨ ਸਰਦਾਰ ਰਣਜੀਤ ਸਿੰਘ , ਪ੍ਰਬੰਧਕ ਟਰਸਟੀ ਜਸਜੀਤ ਸਿੰਘ ਆਹਲੂਵਾਲੀਆ ਅਤੇ ਪ੍ਰਧਾਨ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਅਤੇ ਟਰੱਸਟ ਦੇ ਸਮੂਹ ਵੱਲੋਂ ਕੀਤੀ ਗਈ ਮਿਹਨਤ ਦਾ ਸਦਕਾ  ਇਥੋਂ ਦੀਆਂ ਚਾਰ ਹੋਣਹਾਰ ਬੱਚੀਆਂ ਜਿਨ੍ਹਾਂ ਮਨ ਵਿੱਚ ਕੰਪਿਊਟਰ ਇੰਜਨੀਅਰ ਬਣਨ ਦਾ ਸੁਪਨਾ ਸੀ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ । ਅੱਜ ਉਹ  ਕੰਪਿਊਟਰ ਦਾ ਕੋਰਸ ਪੂਰਾ ਕਰਕੇ ਮਾਣ ਸਤਿਕਾਰ ਨਾਲ ਨੋਕਰੀ ਕਰ ਰਹੀਆਂ ਹਨ ਅਤੇ ਹੋਰਨਾਂ ਬੱਚਿਆਂ ਨੂੰ ਵਿੱਦਿਆ ਹਾਸਲ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਹਿਯੋਗ ਦੇ ਰਹੀਆਂ ਹਨ । ਕੁਝ ਬੱਚਿਆਂ ਨੂੰ ਸਰਕਾਰੀ ਆਈ ਨੀ ਆਈ ਵਿੱਚ ਵੀ ਦਾਖਲਾ ਦਵਾਇਆ ਗਿਆ ਹੈ ਅਤੇ ਹੋਰਨਾਂ ਨੂੰ ਸਕਿੱਲ ਡਿਵੈਲਪਮੈਂਟ ਦੇ ਕੋਰਸਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਸਮੇਂ ਦੇ ਹਾਣੀ ਬਣ ਕੇ ਆਪਣੇ ਪਰਿਵਾਰ ਦੀ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ। ਸਿਹਤ ਸੇਵਾਵਾਂ ਲਈ ਡਾਕਟਰੀ ਸਹਾਇਤਾ ਕੈਂਪ, ਅੱਖਾਂ ਦੇ ਚੈੱਕਅਪ ਕੈਂਪ ਅਤੇ ਉਪ੍ਰੇਸ਼ਨ ਆਦਿ ਵੀ ਕਰਵਾਏ ਗਏ। ਤਾਂ ਕਿ ਇਨ੍ਹਾਂ ਲੋਕਾਂ ਦੇ ਜੀਵਨ ਪੱਧਰ  ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਸਕਣ ।   

ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਵਿੱਚ ਵਿਚਰਦਿਆਂ  ਇਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ   ਸਰਕਾਰ ਵੱਲੋਂ ਇਨ੍ਹਾਂ ਲੋਕਾਂ ਲਈ ਬਣਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ ਵਿਸ਼ੇਸ਼ ਉਪਰਾਲੇ ਕੀਤੇ ਗਏ । ਇਥੇ ਸੋਚਾਲਿਆ ਦੀ ਕਮੀਂ ਕਾਲਨ ਲੋਕਾਂ  ਖੁੱਲ੍ਹੇ ਵਿੱਚ ਸੋਚ ਜਾਣ ਲਈ ਮਜਬੂਰ ਸਨ  ।  ਸਰਕਾਰ ਵੱਲੋਂ ਇਨ੍ਹਾਂ  ਲਈ ਪੈਖਾਨੇ  ਪੱਕੇ ਮਕਾਨ ਬਣਾਉਣ ਸਬੰਧੀ ਸਕੀਮ ਲਈ   ਜਾਗਰੂਕਤਾ ਪੈਦਾ ਕੀਤੀ ਗਈ ਅਤੇ  ਇਸੇ ਤਰ੍ਹਾਂ ਹੀ ਪੱਕੇ ਮਕਾਨ ਬਣਾਉਣ ਸਬੰਧੀ ਸਕੀਮ ਸਬੰਧੀ ਜਾਗਰੂਕਤਾ ਪੈਦਾ ਕੀਤੀ ਕੀਤੀ ਗਈ । ਇਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ  ਸੋਚਾਲਿਆ ਅਤੇ ਪੱਕੇ ਮਕਾਨ ਬਣਾਉਣ  ਸਬੰਧੀ  ਸਕੀਮਾਂ ਲਈ   ਜ਼ਰੂਰੀ ਦਸਤਾਵੇਜ਼ ਬਣਾਉਣ ਲਈ ਘਰ ਘਰ ਜਾ ਕੇ ਉਪਰਾਲੇ ਕੀਤੇ ਗਏ ਅਤੇ ਦਸਤਾਵੇਜ਼  ਤਿਆਰ ਕਰਵਾ ਕੇ  ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਧਿਆਨ ਵਿੱਚ ਲਿਆਂਦਾ ਗਿਆ  ਅਤੇ ਇਨ੍ਹਾਂ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵੀ ਜਾਣੂ ਕਰਵਾਇਆ ਗਿਆ । ਇਲਾਕੇ ਦੇ ਮਾਨਯੋਗ ਰਾਜਨੀਤਕ ਲੋਕਾਂ ਨੂੰ ਵੀ ਪੱਤਰ ਲਿਖੇ ਗਏ ।                         

ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਤੁਰੰਤ ਹੀ ਕਾਰਵਾਈ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀ ਸਾਹਿਬਾਨ ਨੂੰ ਇਲਾਕੇ ਵਿੱਚ ਭੇਜਿਆ ਗਿਆ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਅਸੀਂ ਵੀ ਇਸ ਨੇਕ ਕਾਰਜ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਗਿਆ । ਇਸ ਕਾਰਵਾਈ ਨਾਲ  ਇਥੇ ਰਹਿ ਰਹੇ ਲੋਕਾਂ ਖਾਸ ਕਰਕੇ ਬਜ਼ੁਰਗਾਂ , ਔਰਤਾਂ ਅਤੇ ਵਿਕਲਾਂਗ  ਲੋਕਾਂ ਵਿੱਚ ਖੁਸ਼ੀ ਦੀ  ਲਹਿਰ ਆ ਗਈ   ।  ਸੋਚਾਲਿਆ ਬਣਾਉਣ ਦਾ ਕੰਮ ਸ਼ੁਰੂ ਹੋ  ਗਿਆ ਅਤੇ ਲੱਗ ਭੱਗ 90 ਸੋਚਾਲਿਆ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਹੋਰਨਾਂ ਬਣਾਉਣ ਲਈ ਕੰਮ  ਰਿਹਾ ਹੈ। ਝੁੱਗੀਆਂ ਝੌਂਪੜੀਆਂ ਵਿਚ ਰਹਿ ਰਹੇ ਲੋਕਾਂ ਨੂੰ   ਪੱਕੇ ਮਕਾਨ ਬਣਾਉਣ ਸਬੰਧੀ  ਗਰਾਂਟ ਆਉਣ ਨਾਲ ਇਲਾਕੇ ਦੇ ਲੋਕਾਂ ਖੁਸ਼ੀ ਦੀ ਲਹਿਰ ਦੌੜ ਰਹੀ  ਹੈ ਅਤੇ ਲੋਕਾਂ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here