ਨਸ਼ਿਆਂ ਵਿਰੁੱਧ ਗਾਏ ਬੂਟਾ ਮੁਹੰਮਦ ਦੇ ਗੀਤ ਨੂੰ ਹੁਸ਼ਿਆਰਪੁਰ ਦੇ ਸੋਮ ਨਾਥ ਨੇ ਕੀਤਾ ਨਿਰਦੇਸ਼ਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਨੂੰ ਲੈ ਕੇ ਅੱਜ ਹਰ ਕੋਈ ਫਿਕਰਮੰਦ ਹੈ। ਜਿਸਦੇ ਚੱਲਦੇ ਜਿੱਥੇ ਸਰਕਾਰਾਂ ਲੋਕਾਂ ਨੂੰ ਖਾਸ ਕਰਕੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਈ ਤਰਾ ਦੇ ਯਤਨ ਕਰ ਰਹੀਆਂ ਹਨ ਅਤੇ ਇਸੇ ਦੇ ਤਹਿਤ ਸੰਗੀਤ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਵੀ ਨੌਜ਼ਵਾਨਾਂ ਨੂੰ ਇਹਨਾਂ ਤੋਂ ਬਚਣ ਦੀ ਪ੍ਰੇਰਨਾ ਕਰ ਰਹੇ ਹਨ। ਸਮੇਂ ਦੀ ਮੰਗ ਅਨੁਸਾਰ ਪ੍ਰਸਿੱਧ ਬੂਟਾ ਮੁਹੰਮਦ ਵੱਲੋਂ ਗਾਇਆਂ ਇੱਕ ਗੀਤ ਪੇਸ਼ ਕੀਤਾ ਗਿਆ ਹੈ, ਜਿਸਨੂੰ ਹੁਸ਼ਿਆਰਪੁਰ ਦੇ ਆਦਮਵਾਲ ਦੇ ਰਹਿਣ ਵਾਲੇ ਵੀਡੀਓ ਡਾਇਰੈਕਟਰ ਸੋਮ ਨਾਥ ਹੀਰ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ।

Advertisements

ਇਸ ਬਾਰੇ ਗੱਲਬਾਤ ਕਰਦੇ ਹੋਏ ਸੋਮ ਨਾਥ ਨੇ ਦੱਸਿਆਂ ਕਿ ਜਿੱਥੇ ਬਹੁਤ ਸਾਰੇ ਸਿੰਗਰ ਮਾਰੂ ਹਥਿਆਰਾਂ, ਪੈਸੇ ਅਤੇ ਸ਼ਰਾਬ ਆਦਿ ਦੇ ਨਸ਼ਿਆਂ ਤੇ ਗੀਤ ਦੇ ਬੋਲ ਅਤੇ ਫਿਲਮਾਂਕਣ ਕਰਕੇ ਸਸਤੀ ਸ਼ਹੁਰਤ ਪ੍ਰਾਪਤ ਕਰਕੇ ਨੌਜ਼ਵਾਨ ਪੀੜ੍ਹੀ ਨੂੰ ਗਲਤ ਰਾਸਤੇ ਪਾਉਣ ਦਾ ਕੰਮ ਕਰ ਰਹੇ ਹਨ ਉਥੇ ਹੀ ਬੂਟਾ ਮੁਹੰਮਦ ਵੱਲੋਂ ਨੌਜ਼ਵਾਨ ਪੀੜੀ ਨੂੰ ਸੇਧ ਦੇਣ ਲਈ ਇਹ ਗੀਤ ਬਹੁਤ ਹੀ ਲਾਏਮੰਦ ਸਿੱਧ ਹੋਵੇਗਾ। ਉਹਨਾਂ ਨੇ ਕਿਹਾ ਕਿ ਗੀਤ ਦੇ ਬੋਲ ਫਿਕਰਾਂ ਵਿੱਚ ਮਾਪੇ ਹਨ ਅਤੇ ਇਹ ਦਰਸ਼ਕਾਂ ਨੂੰ ਕਾਫੀ ਪਸੰਦ ਆਵੇਗਾ।

LEAVE A REPLY

Please enter your comment!
Please enter your name here