ਪੰਜਾਬ ਦੇ ਹਾਲਾਤ ਹੋਏ ਬਦ ਤੋਂ ਬੱਦਤਰ, ਮਾਨ ਸਰਕਾਰ ਵਿਚ ਅੱਤਵਾਦ ਅਤੇ ਗੈਂਗਸਟਰਾਂ ਦਾ ਵਧਿਆ ਹੋਂਸਲਾ: ਨੀਰਜ ਕੁਮਾਰ

ਕਪੂਰਥਲਾ (ਦ ਸਟੈਲਰ ਨਿਊਜ਼)। ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਪੰਜਾਬ ਵਿੱਚ ਅੱਤਵਾਦ ਅਤੇ ਗੈਂਗਸਟਰਾਂ ਦਾ ਹੌਂਸਲਾਂ ਵਧਿਆ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਨੀਰਜ ਕੁਮਾਰ ਨੇ  ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ਼ ਝੂਠੇ ਵਾਅਦੇ ਕਰਕੇ ਸੱਤਾ ਹਥਿਆ ਤਾ ਲਈ ਹੈਜਿਸ ਵਿਚ ਮੁੱਖ ਮੁੱਦਾ ਨਸ਼ਾ ਤਸਕਰੀ ਅਤੇ ਗੈਂਗਸਟਰਾ ਨੂੰ ਖ਼ਤਮ ਕਰਨਾ ਸੀ, ਪਰ ਸਰਕਾਰ ਦੇ ਬਣਦੇ ਹੀ ਵੱਡੇ ਵੱਡੇ ਖਿਡਾਰੀ ਅਤੇ ਉਘੇ ਕਲਾਕਾਰਾ ਨੂੰ ਗੈਂਗਸਟਰਾ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ।

Advertisements

ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨਾਮ ਦੀ ਕੋਈ ਸ਼ੈਅ ਨਹੀਂ ਹੈ ਅਤੇ ਇਸ ਸਰਕਾਰ ਦਾ ਲਾਅ ਐਡ ਆਰਡਰ ਉਂਪਰ ਕੋਈ ਕੰਟਰੋਲ ਨਹੀਂ ਹੈ ਇਸ ਤੋਂ ਪਹਿਲਾਂ ਜੋਂ ਵੀ ਸਰਕਾਰਾ ਆਈਆਂ ਚਾਹੇਂ ਉਹ ਕਾਂਗਰਸ ਦੀ ਸਰਕਾਰ ਸੀ ਜਾਂ ਅਕਾਲੀ ਭਾਜਪਾ ਦੀ ਸਰਕਾਰ ਸੀ ਪੰਜਾਬ ਵਿੱਚ ਇਸ ਤਰ੍ਹਾਂ ਗੈਂਗਸਟਰਾ ਨੂੰ ਸ਼ਹਿ ਨਹੀਂ ਮਿਲੀ ਸੀ ਅੰਮ੍ਰਿਤਸਰ ਵਿਚ ਇਕ ਉਘੇ ਹਿੰਦੂ ਨੇਤਾ ਸੁਧੀਰ ਸੂਰੀ ਜੋਂ ਕਾਫ਼ੀ ਸਮੇਂ ਤੋਂ ਅਤਵਾਦੀ ਅਤੇ ਵਖਵਾਦੀ ਸੰਗਠਨਾਂ ਵੱਲੋਂ ਨਿਸ਼ਾਨੇ ਤੇ ਸਨ ਅਤੇ ਸਰਕਾਰ ਵੱਲੋਂ ਉਸ ਨੂੰ ਕਾਫੀ ਸਿਕਉਰਟੀ ਮਿਲ਼ੀ ਹੋਈ ਸੀ ਜਿਨ੍ਹਾਂ ਨੂੰ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਜੇ ਕਰ ਸੁਧੀਰ ਸੂਰੀ ਵਰਗਾ ਵਿਅਕਤੀ ਜਿਸ ਨਾਲ ਭਾਰੀ ਫੋਰਸ ਉਸਦੀ ਸਿਕਉਰਟੀ ਲਈ ਤਾਇਨਾਤ ਸੀ  ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ ਤਾਂ ਆਮ ਆਦਮੀ ਸੁਰੱਖਿਅਤ ਕਿਵੇਂ ਹੋ ਸਕਦਾ ਹੈ।

ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ।ਮਾਨ ਸਰਕਾਰ ਨੂੰ ਆਪਨੀ ਸਰਕਾਰ ਚਲਾਉਣ ਲਈ ਕੁੰਵਰ  ਵਿਜੇ ਪ੍ਰਤਾਪ ਸਿੰਘ ਵਰਗੇ ਤਜਰਬਾ ਕਾਰ ਲੀਡਰ ਨੂੰ ਆਪਨੀ ਕੇਬਨਿਟ ਵਿਚ ਲੇ ਉਸ ਦੇ ਤਜ਼ਰਬੇ ਤੋਂ ਫਾਇਦਾ ਉਠਾਉਣਾ ਚਾਹੀਦਾ ਹੈ। ਨਹੀਂ ਤਾਂ ਨ-ਤਜਰਬੇਕਾਰ ਸਰਕਾਰ ਬਹੁਤਾ ਚਿਰ ਨਹੀਂ ਚਲ੍ਨ ਵਾਲੀ ਇਸ ਮੌਕੇ  ਨੀਰਜ ਕੁਮਾਰ ਉਪ ਪ੍ਰਧਾਨ ਪੰਜਾਬ , ਰਕੇਸ਼ ਕੁਮਾਰ ਸਿਟੀ ਪ੍ਰਧਾਨ ਅਤੇ ਸੀ ਮਨੀਸ਼ ਲੂਥਰਾ ਕਨੂੰਨੀ ਸਲਾਹਕਾਰ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਕਪੂਰਥਲਾ ਹਾਜ਼ਰ ਹਨ

LEAVE A REPLY

Please enter your comment!
Please enter your name here