ਸੈਂਟਰਲ ਕੋਆਪ੍ਰੇਟਿਵਬੈਂਕ ਦੇ ਮੈਨੇਜਿੰਗ ਡਾਇਰੈਕਟਰ ਗੁਰਬਖਸ਼ ਕੌਰ ਦੇ ਪਤੀ ਡਾਕਟਰ ਵਿਨੋਦਪਾਲ ਦੇ ਅਕਾਲ ਚਲਾਣੇ ਤੇ ਹੋਈ ਸੋਗ ਸਭਾ

ਹੁਸਿ਼ਆਰਪੁਰ(ਦ ਸਟੈਲਰ ਨਿਊਜ਼)। ਹੁਸਿ਼ਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਗੁਰਬਖਸ਼ ਕੌਰ ਦੇ ਪਤੀ ਡਾਕਟਰ ਵਿਨੋਦਪਾਲ ਦੇ ਅਕਾਲ ਚਲਾਣਾ ਕਰਨ ਤੇ ਬੈਂਕ ਦੇ ਮੁੱਖ ਦਫਤਰ ਰੇਲਵੇ ਰੋਡ ਹੁਸਿ਼ਆਰਪੁਰ ਵਿਖੇ ਸੋਗ ਸਭਾ ਦਾ ਆਯੋਜਨ ਕੀਤਾ ਗਿਆ ।

Advertisements

ਜਿਸ ਵਿੱਚ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਐਗਜੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ, ਸੀਨੀਅਰ ਮੈਨੇਜਰ ਗੁਰਦੀਪ ਸਿੰਘ, ਸੀਨੀਅਰ ਮੈਨੇਜਰ ਕਮਲ ਕੁਮਾਰ ਗੋਗਨਾ, ਸੀਨੀਅਰ ਮੈਨੇਜਰ ਅਮਰਨਾਥ, ਮੈਨੇਜਰ ਸੰਜੀਵ ਕੁਮਾਰ, ਰਿਟਾਇਰਡ ਮੈਨੇਜਰ ਵਰਿੰਦਰ ਕੁਮਾਰ ਯਾਦਵ, ਅਮਲਾ ਅਫ਼ਸਰ ਅਸ਼ੋਕ ਕੁਮਾਰ, ਬਲਦੇਵ ਸਿੰਘ, ਰਜਿੰਦਰ ਕੁਮਾਰ, ਸੋਮ ਨਾਥ, ਕੁਲਦੀਪ ਸਿੰਘ ਮੁਸਾਫਿਰ, ਯੋਗੇਸ਼ ਕੌਸ਼ਲ, ਮੋਹਿਤ ਕੁੰਦਰਾ, ਸਲਿੰਦਰ ਪਾਲ, ਅੰਮ੍ਰਿਤਪਾਲ ਕੌਰ, ਰਾਜਵਿੰਦਰ ਕੌਰ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਅਤੇ ਐਗਜੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ ਅਤੇ ਸਾਰੇ ਸਟਾਫ ਵੱਲੋਂ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਵਾਸਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਜ਼ਲੀ ਭੇਟ ਕੀਤੀ ਗਈ ।

LEAVE A REPLY

Please enter your comment!
Please enter your name here