ਡ ਮੰਤਰੀ ਦੇ ਐਲਾਨ ਤੋਂ ਬਾਅਦ ਸਰਕਾਰੀ ਸਕੂਲ ਟਾਂਡਾ ਵਿੱਚ ਬੰਦ ਪਏ ਖੇਡ ਸੈਂਟਰ  ਫਿਰ ਤੋਂ  ਆਬਾਦ ਹੋਣ ਦੀ ਆਸ ਬੱਝੀ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਪਿਛਲੇ ਕਈ ਸਾਲਾਂ ਤੋਂ ਬੰਦ ਹੋਏ ਕਬੂਤਰਖਾਨਾ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਦੇ ਸਪੋਰਟਸ ਵਿੰਗ ਹੋਸਟਲ ਦੀ ਇਮਾਰਤ ਵਿੱਚ ਮੁੜ ਖੇਡ ਸੈਂਟਰ ਖੁੱਲਣ ਦੀ ਆਸ ਜਾਗੀ ਹੈ। ਬੀਤੇ ਦਿਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਟਾਂਡਾ ਦੇ ਸਰਕਾਰੀ ਕਾਲਜ ਵਿੱਚ ਬਲਾਕ ਪੱਧਰੀ ਖੇਡ ਸਟੇਡੀਅਮ ਦੀ ਉਸਾਰੀ ਦੇ ਉਦਘਾਟਨ ਸਮਾਗਮ ਮੌਕੇ ਕੀਤੀ ਗਈ ਟਾਂਡਾ ਫੇਰੀ ਦੌਰਾਨ ਉਹਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਦੇ ਇਸ ਬੰਦ ਪਏ ਖੇਡ ਵਿੰਗ ਦੀ ਇਮਾਰਤ ਦਾ ਨਿਰੀਖਣ ਕੀਤਾ।

Advertisements

ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ  ਵਿਧਾਇਕ  ਸੰਗਤ ਸਿੰਘ ਗਿਲਜੀਆਂ ਦੀ ਮੌਜੂਦਗੀ ਵਿੱਚ ਸਕੂਲ ਪਹੁੰਚੇ ਖੇਡ ਮੰਤਰੀ ਰਾਣਾ ਸੋਢੀ ਨੂੰ  ਲੋਕ ਇਨਕਲਾਬ ਮੰਚ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ ਅਤੇ ਕਾਂਗਰਸ ਯੂਥ ਆਗੂ ਦਲਜੀਤ ਸਿੰਘ ਗਿਲਜੀਆਂ ਨੇ ਬੰਦ ਪਏ ਖੇਡ ਵਿੰਗ  ਨੂੰ ਮੁੜ ਆਬਾਦ ਕਰਨ ਸੰਬੰਧੀ ਅਤੇ ਇਸ ਨਾਲ ਜੁੜੀਆਂ ਹੋਰ ਮੰਗਾਂ ਪ੍ਰਤੀ ਇਕ ਮੰਗ ਪੱਤਰ ਭੇਟ ਕੀਤਾ ਜਿਸ ਵਿੱਚ ਜਿਕਰ ਕੀਤਾ ਗਿਆ ਕਿ ਮੰਚ ਵਲੋਂ ਨਿੱਜੀ ਉੱਦਮ ਕਰਕੇ ਲੱਖਾਂ ਰੁਪਏ ਖਰਚ ਕਰਦੇ ਹੋਏ  ਡੇਂ ਬੋਰਡਿੰਗ ਵਿੰਗ ਚਲਾਉਣ ਲਈ ਉੱਦਮ ਕੀਤੇ ਗਏ ਸਨ ਪਰੰਤੂ ਸਰਕਾਰ ਦੀ ਮਦਦ ਨਾ ਮਿਲਣ ਕਾਰਨ ਇਹ ਚੱਲ ਨਹੀਂ ਸਕਿਆ। ਇਸ ਤੋਂ ਪਹਿਲਾ ਅਕਾਲੀ ਸਰਕਾਰ ਵੇਲੇ ਸਕੂਲ ਵਿੱਚ ਮਨਜ਼ੂਰ ਹੋਏ ਵਿੰਗ ਨੂੰ ਦਲਜੀਤ ਸਿੰਘ ਚੀਮਾ ਆਪਣੇ ਹਲਕੇ ਵਿੱਚ ਸ਼ਿਫਟ ਕਰਵਾ ਕੇ ਲੈ ਗਏ ਸਨ।

ਦਲਜੀਤ ਸਿੰਘ ਗਿਲਜੀਆਂ ਅਤੇ ਮਨਜੀਤ ਸਿੰਘ ਖਾਲਸਾ ਨੇ ਸਕੂਲ ਵਿੱਚ ਮੌਜੂਦ ਇੰਫ੍ਰਾਸਟਕਚਰ ਦਾ ਉਪਯੋਗ ਕਰਕੇ ਖੇਡ ਅਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਸਕੂਲ ਵਿੱਚ ਖੇਡ ਸੈਂਟਰ ਨੂੰ ਦੋਬਾਰਾ ਸ਼ੁਰੂ ਕਰਨ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਇਸ ਵਿੰਗ ਨੇ ਕਈ ਕੌਮੀ ਅਤੇ ਕੌਮਾਂਤਰੀ ਖਿਡਾਰੀ ਪੈਦਾ ਕੀਤੇ ਹਨ।  ਇਸ ਮੌਕੇ ਗਿਲਜੀਆਂ ਨੇ ਵੀ ਇਸ ਮੰਗ ਦੀ ਪੈਰਵਾਈ ਕੀਤੀ | ਇਸ ਮੌਕੇ ਖੇਡ ਮੰਤਰੀ ਨੇ ਰਾਣਾ ਸੋਢੀ ਨੇ ਕਿਹਾ ਕਿ ਉਹਨਾਂ ਬੜੀ ਹੈਰਾਨੀ ਹੋ ਰਹੀ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਲਈ ਕੁਝ ਨਹੀਂ ਕੀਤਾ। ਉਹਨਾਂ ਇਸ ਮੌਕੇ ਐਲਾਨ ਕਰਦੇ ਹੋਏ ਕਿਹਾ ਕੇ ਇਸ ਸਕੂਲ ਵਿੱਚ ਇਸ ਇਮਾਰਤ ਨੂੰ ਟੇਕ ਓਵਰ ਕਰਕੇ ਖੇਡ ਵਿਭਾਗ ਇੱਥੇ ਸਪੋਰਟਸ ਸੈਂਟਰ ਚਲਾਏਗਾ। ਇਸ ਮੌਕੇ ਕੁਲਵਿੰਦਰ ਬੱਬਲ, ਦਲਜੀਤ ਸਿੰਘ ਗਿਲਜੀਆਂ, ਮਨਜੀਤ ਸਿੰਘ ਖਾਲਸਾ, ਨਗਰ ਕੌਂਸਲ ਪ੍ਰਧਾਨ ਹਰਿ ਕ੍ਰਿਸ਼ਨ ਸੈਣੀ, ਗੋਲਡੀ ਕਲਿਆਣਪੁਰ, ਵਰਿੰਦਰ ਪੁੰਜ, ਰਾਜੇਸ਼ ਲਾਡੀ, ਜਗਜੀਵਨ ਜੱਗੀ, ਸੁਰਿੰਦਰਜੀਤ ਸਿੰਘ ਬਿੱਲੂ, ਗੁਰਸੇਵਕ ਮਾਰਸ਼ਲ  ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here