ਭਾਈ ਸੁਖਵੀਰ ਦੇ ਜਥੇ ਵਲੋਂ ਗਾਇਨ ਕੀਤਾ ਗਿਆ ਸ਼ਬਦ “ਗੁਰ ਨਾਨਕ ਕੀ ਵਡਿਆਈ” ਦਾ ਪੋਸਟਰ ਰਿਲੀਜ਼

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਮਿਊਜ਼ਿਕ ਬੈਨਰ ‘ਨੰਗਲ ਈਸ਼ਰ’ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਸੁਖਵੀਰ ਸਿੰਘ ਗੜ੍ਹਦੀਵਾਲਾ ਵਾਲਿਆਂ ਦੇ ਜਥੇ ਵਲੋਂ ਗਾਇਨ ਕੀਤਾ ਹੋਇਆ ਸ਼ਬਦ “ਗੁਰ ਨਾਨਕ ਕੀ ਵਡਿਆਈ” ਦਾ ਪੋਸਟਰ ਗੁਰਦੁਆਰਾ ਸਿੰਘ ਸਭਾ ਪਿੰਡ ਮਾਂਗਾ ਵਿਖੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਸਰਬੱਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਉਪਰੰਤ ‘ਨੰਗਲ ਈਸ਼ਰ’ ਮਿਊਜ਼ਿਕ ਬੈਨਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਭਾਈ ਹਰਪਾਲ ਸਿੰਘ ਯੂ ਐੱਸ ਏ, ਹਰਪਾਲ ਸਿੰਘ ਪੱਤਰਕਾਰ, ਭਾਈ ਇੰਦਰਜੀਤ ਸਿੰਘ, ਭਾਈ ਮਨਪ੍ਰੀਤ ਸਿੰਘ ਸੋਹਾਣਾ ਵਾਲਿਆਂ ਵਲੋਂ ਹੋਰਨਾਂ ਨੂੰ ਨਾਲ ਲੈ ਕੇ “ਗੁਰ ਨਾਨਕ ਕੀ ਵਡਿਆਈ” ਸ਼ਬਦ ਦਾ ਪੋਸਟਰ ਰਿਲੀਜ਼ ਕੀਤਾ ਗਿਆ।

Advertisements

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਮਾਂਗਾ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਜਪਨੀਤ ਕੌਰ ਨੰਗਲ ਈਸ਼ਰ ਵਲੋਂ ਪੇਸ਼ ਕੀਤਾ ਗਿਆ ਹੈ, ਇਸ ਸ਼ਬਦ ਦੇ ਪ੍ਰੋਡਿਊਸਰ ਰਾਜਵਿੰਦਰ ਕੌਰ ਨੀਰੂ, ਡਾਇਰੈਕਟਰ ਹਰਵਿੰਦਰ ਸਿੰਘ ਨੰਗਲ ਈਸ਼ਰ ਹਨ, ਇਸ ਸ਼ਬਦ ਦਾ ਸੰਗੀਤ ਸੋਨੂੰ ਖੰਨਾ ਅਤੇ ਵੀਡੀਓ ਨਰੇਸ਼ ਐੱਸ ਗਰਗ ਰੁਦਰਾ ਮੂਵੀਜ਼ ਹੁਸ਼ਿਆਰਪੁਰ ਵਲੋਂ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਵਿਸ਼ਵ ਪੱਧਰ ਤੇ ਇੰਟਰਨੈੱਟ ਦੇ ਯੂਟਿਊਬ ਅਤੇ ਸਾਰੀਆਂ ਆਡੀਓ ਸਾਈਟਾਂ ਉੱਪਰ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਭਾਈ ਜਸਬੀਰ ਸਿੰਘ, ਪ੍ਰਧਾਨ ਹਰਵਿੰਦਰ ਸਿੰਘ, ਕਸ਼ਮੀਰ ਸਿੰਘ,  ਮਾਸਟਰ ਹਰਪ੍ਰੀਤ ਸਿੰਘ, ਅਮਿਤੋਜ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਸੰਦੀਪ ਕੌਰ, ਸੁਰਿੰਦਰ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here