ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੇਂਦਰੀ ਜੇਲ ਪਟਿਆਲਾ ਵਿਖੇ ਬੰਦੀਆਂ ਲਈ ਲਗਾਇਆ ਮੁਫ਼ਤ ਮੈਡੀਕਲ ਕੈਂਪ

ਪਟਿਆਲਾ (ਦ ਸਟੈਲਰ ਨਿਊਜ਼): ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ -ਕਮ- ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਅਰੁਣ ਗੁਪਤਾ ਦੀ ਅਗਵਾਈ ਵਿੱਚ ਡਾ. ਆਦਰਸ਼ ਸੂਰੀ ਸੁਹਾਣਾ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਕੇਂਦਰੀ ਜੇਲ ਪਟਿਆਲਾ ਵਿਖੇ ਔਰਤ ਬੰਦੀਆਂ ਲਈ ਕੈਂਸਰ ਦੇ ਚੈੱਕਅਪ ਦਾ ਫ਼ਰੀ ਮੈਡੀਕਲ ਕੈਂਪ ਲਗਾਇਆ ਗਿਆ। ਸੁਹਾਣਾ ਹਸਪਤਾਲ ਮੋਹਾਲੀ ਵੱਲੋਂ ਇੰਚਾਰਜ ਡਾ. ਪਿਊਸ਼ ਮਹਿਤਾ ਦੀ ਦੇਖਰੇਖ ਹੇਠ ਜੇਲ ਵਿੱਚ ਮਹਿਲਾ ਬੰਦੀਆਂ ਲਈ ਆਧੁਨਿਕ ਮਸ਼ੀਨਾਂ ਨਾਲ ਲੈਸ ਕੀਤੀ ਮੈਮੋਗਰਾਫੀ ਬੱਸ ਭੇਜੀ ਗਈ।
ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਮਨਜੀਤ ਸਿੰਘ ਟਿਵਾਣਾ ਦੇ ਸਹਿਯੋਗ ਨਾਲ ਮੈਡੀਕਲ ਟੀਮ ਵੱਲੋਂ 56 ਮਹਿਲਾ ਬੰਦੀਆਂ ਦੀ ਪਹਿਚਾਣ ਕੀਤੀ ਗਈ ਅਤੇ ਟੈਸਟ ਕੀਤੇ ਗਏ ਅਤੇ 30 ਮਹਿਲਾ  ਬੰਦੀਆਂ ਦੀ ਡਾਕਟਰੀ ਜਾਂਚ ਕੀਤੀ ਗਈ। ਜੇਲ ਪ੍ਰਸ਼ਾਸਨ ਵੱਲੋਂ ਸੁਹਾਣਾ ਹਸਪਤਾਲ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਜੇਲ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਦੂਸਰਾ ਮੈਡੀਕਲ ਕੈਂਪ ਜਲਦ ਲਗਾਇਆ ਜਾਵੇਗਾ। ਇਸ ਮੌਕੇ ਤੇ ਸ਼੍ਰੀ ਮਨਜੀਤ ਸਿੰਘ ਟਿਵਾਣਾ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ, ਡਾ. ਪਿਊਸ਼ ਮਹਿਤਾ ਸੁਹਾਣਾ ਹਸਪਤਾਲ ਮੋਹਾਲੀ, ਜੇਲ ਸਟਾਫ਼ ਅਤੇ ਮੈਡੀਕਲ ਟੀਮ ਖਾਸ ਤੌਰ ‘ਤੇ ਹਾਜ਼ਰ ਸੀ।

Advertisements

LEAVE A REPLY

Please enter your comment!
Please enter your name here