ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਜ਼ਿਲਾ ਗਵਰਨਰ ਦੇ ਅਧਿਕਾਰਤ ਦੌਰੇ ਮੌਕੇ ਕੀਤਾ ਗਿਆ ਵਿਸ਼ਾਲ ਸਮਾਰੋਹ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੋਟਰੀ ਕਲੱਬ ਹੁਸ਼ਿਆਰਪੁਰ ਵੱਲੋਂ ਇੱਕ ਵਿਸ਼ਾਲ ਸਮਾਰੋਹ ਭਾਗਿਆਧਾਰਾ ਭਵਨ ਹਰਿਆਣਾ ਰੋਡ ਹੁਸ਼ਿਆਰਪੁਰ ਵਿਖੇ ਪ੍ਰਧਾਨ ਯੋਗੇਸ਼ ਚੰਦਰ ਦੀ ਅਗੁਵਾਈ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਡਾਕਟਰ ਦੁਸ਼ੰਤ ਚੌਧਰੀ, ਜ਼ਿਲਾ ਗਵਰਨਰ, ਜ਼ਿਲਾ 3070 ਅਤੇ ਕਲੱਬ ਦੀ ਪਹਿਲੀ ਮਹਿਲਾ ਡਾ. ਸ਼ਿਵਾਨੀ ਚੌਧਰੀ ਅਤੇ ਵਿਸ਼ੇਸ ਰੂਪ ਵਿੱਚ ਪੀਡੀਜੀ ਜੀਐਸ ਬਾਵਾ, ਸੁਰਿੰਦਰ ਵਿਜ, ਅਰੁਣ ਜੈਨ ਅਤੇ ਸਹਾਇਕ ਗਵਰਨਰ ਰਾਜਿੰਦਰ ਕੁਮਾਰ ਮੋਦਗਿੱਲ ਹਾਜ਼ਿਰ ਹੋਏ। ਕਾਲਰ ਸੈਰੀਮਨੀ, ਰਾਸ਼ਟਰੀ ਗੀਤ ਤੋਂ ਬਾਅਦ ਆਏ ਹੋਏ ਮਹਿਮਾਨਾਂ ਦਾ ਜੀਐਸ ਬਾਬਾ ਵੱਲੋਂ ਸਵਾਗਤ ਕੀਤਾ ਗਿਆ। ਇਸ ਦੋਰਾਨ ਮਹਿਮਾਨਾਂ ਨੂੰ ਫੁੱਲਾ ਦੇ ਗੁੱਲਦਸਤੇ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਗਵਰਨਰ ਨੂੰ ਕਲੱਬ ਦੇ ਉਪ ਸਕੱਤਰ ਵਿਸ਼ਾਲ ਸੈਣੀ ਨੇ ਸਕੱਤਰ ਰਿਪੋਰਟ ਪੜ੍ਹ ਕੇ ਸੁਣਾਈ ਅਤੇ ਆਉਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ। ਰੋਟਰੀ ਕਲੱਬ ਦੇ ਮੈਂਬਰਾਂ ਨੇ 1500 ਅਮਰੀਕਨ ਡਾਲਰ ਦਾ ਯੋਗਦਾਨ ਜ਼ਿਲਾ ਗਵਰਨਰ ਰੋਟਰੀ ਫਾਊਡੇਂਸ਼ਨ ਲਈ ਦਿੱਤਾ। ਤਾਂ ਕਿ ਰੋਟਰੀ ਇੰਟਰਨੈਸ਼ਨਲ ਦੇਸ਼ ਦੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਇਸਦੀ ਵਰਤੋਂ ਕਰ ਸਕੇ।

Advertisements

ਮੁੱਖ ਮਹਿਮਾਨ ਡਾ. ਦੁਸ਼ੰਤ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਲੱਬ ਦੀ ਕਾਰਗੁਜ਼ਾਰੀ ਦੀ ਤਾਰੀਫ ਕੀਤੀ ਅਤੇ ਕਲੱਬ ਦੀ ਮੰਗ ਤੇ ਆਈ ਕੈਂਪ ਵਿੱਚ ਆਪਰੇਸ਼ਨਾਂ ਲਈ 1 ਲੱਖ ਦੀ ਸਹਾਇਤਾ ਰਾਸ਼ੀ ਦੇਣ ਦੀ ਵਚਨ ਦਿੱਤਾ। ਇਸ ਮੌਕੇ ਤੇ ਜ਼ੌਨਲ ਚੇਅਰਮੈਨ ਰਾਜਨ ਅਰੋੜਾ, ਸਹਾਇਕ ਗਵਰਨਰ ਰਾਜਿੰਦਰ ਮੋਦਗਿਲ, ਪ੍ਰਧਾਨ ਯੋਗੇਸ਼ ਚੰਦਰ, ਪੀਡੀਜੀ ਅਰੁਣ ਜੈਨ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ। ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਲੈਂਪੀ ਆਹਲੂਵਾਲੀਆਂ ਬਾਖੂਬੀ ਨਿਭਾਈ। ਇਸ ਮੌਕੇ ਤੇ ਪ੍ਰਧਾਨ ਯੋਗੇਸ਼ ਚੰਦਰ, ਪੀਡੀਜੀ ਜੀਐਸ ਬਾਵਾ, ਅਰੁਣ ਜੈਨ, ਸੁਰਿੰਦਰ ਵਿਜ, ਸਹਾਇਕ ਗਵਰਨਰ ਰਾਜਿੰਦਰ ਮੋਦਗਿਲ, ਅਸ਼ੋਕ ਜੈਨ, ਰਵੀ ਜੈਨ, ਓਮ ਕਾਂਤਾ, ਨਰੇਸ਼ ਜੈਨ, ਸਨੇਹ ਜੈਨ, ਚਤੁਰਭੁਜ ਜੋਸ਼ੀ, ਸੰਜੀਵ ਅਰੋੜਾ, ਜੇਵੀ ਬਹਿਲ, ਡਾਂ. ਨਰੇਸ਼ ਸੂਦ, ਡਾ. ਰਣਜੀਤ, ਡਾਂ. ਬਲਵਿੰਦਰ ਸਿੰਘ, ਐਸਐਮਓ ਡਾ. ਸ਼ਵਾਤੀ ਸੈਣੀ, ਪਿ੍ਰੰਸੀਪਲ ਲਲੀਤਾ ਅਰੋੜਾ, ਮੀਨਾ ਜੈਨ, ਚੰਦਰ ਸੂਰੀਨ, ਸੰਜੀਵ ਕੁਮਾਰ, ਅਸ਼ੋਕ ਮਲਹੋਤਰਾ, ਪ੍ਰਸ਼ਾਂਤ ਸੇਠੀ, ਮੀਨੂੰ ਸੇਠੀ, ਕਰਣ ਸ਼ਰਮਾ, ਦਨੇਸ਼ ਨਾਗਪਾਲ।

LEAVE A REPLY

Please enter your comment!
Please enter your name here