74ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ਦੇ ਮੋਕੇ ਤੇ ਸਿਹਤ ਵਿਭਾਗ ਮੁਲਾਜਮਾਂ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਪ੍ਰਸ਼ਾਸਨ ਵੱਲੋ 74ਵੇਂ ਸੁਵੰਤਰਤਾਂ ਦਿਵਸ ਦੀ  ਪੂਰਵ ਸੰਧਿਆ ਦੇ ਮੋਕੇ ਤੇ ਹੁਸ਼ਿਆਰਪੁਰ ਸਿਵਲ ਹਸਪਤਾਲ  ਵਿਖੇ  ਕੋਰੋਨਾ ਬਾਰੀਅਰਜ ਨੂੰ ਸਨਮਾਨਿਤ ਕੀਤਾ ਗਿਆ । ਇਸ ਮੋਕੇ ਐਸਡੀਐਮ ਡਾ ਅਮਿਤ ਮਹਾਜਨ ਵੱਲੋ  ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ ਦੀ ਮੋਹਰਲੀ ਕਤਾਰ ਵਿੱਚ ਸਿਹਤ ਕਾਮੇ ਡੱਟੇ ਹੋਏ  ਹਨ ਇਹ ਸਨਮਾਨ ਦੇ ਅਸਲੀ ਹੱਕਦਾਰ ਹਨ । ਸਿਹਤ ਵਿਭਾਗ ਦੇ ਵੱਲੋ ਲੋਕਾਂ ਨੂੰ ਨਾ ਸਿਰਫ ਕੋਰੋਨਾ ਪ੍ਰਤੀ  ਜਾਗਰੂਕ ਹੀ ਕੀਤਾ ਸਗੋ ਆਪਣੀ ਜਾਨ  ਦੀ ਪ੍ਰਬਾਹ ਨਾ ਕਰਦੇ ਹੋਏ ਕੋਰੋਨਾ ਪੀੜਤਾ ਦਾ ਇਲਾਜ ਤੇ ਦੇਖ ਭਾਲ ਵੀ ਕੀਤੀ ਹੈ,  ਅਤੇ ਸਰਵੇਲੈਸ ਵਧਾ ਕੇ ਪਾਜੇਟਿਵ ਮਰੀਜਾਂ ਜੇ ਸੰਪਰਕ ਵਿੱਚ ਆਉਣ ਵਲੇ ਵਿਆਕਤੀਆਂ ਨੂੰ ਲੱਭ ਕੇ ਜਾਂਚ ਕਰਨ ਅਤੇ ਫਲੋ ਅਪ ਕਰਨ ਵਿੱਚ ਵੀ ਫੀਲਡ ਸਟਾਫ ਦਾ ਵੱਡਾ ਯੋਗਦਾਨ ਹੈ ।

Advertisements

ਇਸ ਮੋਕੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਕਿਹਾ ਕਿ ਕੋਰੋਨਾ ਇਕ ਲਾਗ ਦੀ ਬਿਮਾਰੀ ਹੈ ਜੋ ਇਕ ਵਿਆਕਤੀ ਤੋ ਦੂਜੇ ਵਿਆਕਤੀਆਂ ਨੂੰ ਸਪੰਰਕ ਵਿੱਚ ਆਉਣ ਨਾਲ ਜਲਦ ਲੱਗ ਜਾਦੀ ਹੈ ।  ਇਸ ਲਈ ਸਾਨੂੰ ਸਾਰਿਆ ਨੂੰ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਸਾਮਜਿਕ ਦੂਰੀ , ਘਰ ਤੋ ਬਾਹਰ ਨਿਕਣ ਸਮੇ ਮੂੰਹ ਤੇ ਮਾਸਿਕ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਦਾ ਧਿਆਨ ਦੇਣਾ ਚਾਹੀਦਾ ਹੈ , ਤਾਂ ਜੋ ਇਸ ਦਾ ਸਮਾਜਿਕ ਫੈਲਾਅ ਨਾ ਹੋ ਸਕੇ  । ਪਾਜੇਟਿਵ ਮਰੀਜਾਂ ਦੇ ਆਉਣ ਵਾਲੇ ਵਿਆਕਤੀਆ ਨੂੰ ਘਰ ਵਿੱਚ ਇਕਾਤਵਾਸ  ਦੀ ਪੂਰਨ ਪਾਲਣਾ ਕਰਨੀ ਚਾਹੀਦੀ ਹੈ ।ਇਸ ਮੋਕੇ ਡਾ ਜਸਵਿੰਦਰ ਸਿੰਘ ਐਸ ਐਮ ਉ ਵੱਲੋ ਸਮੂਹ ਸਿਹਤ ਕਾਮਿਆ ਦੀ ਇਸ ਮਹਾਂ ਮਾਰੀ ਦੋਰਾਨ ਦਿੱਤੀਆ ਗਈਆਂ ਸੇਵਾਵਾ ਦੀ ਸਲਾਘਾ ਕੀਤੀ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਾ ਸਤਪਾਲ ਗੋਜਰਾ, ਡਾ ਸ਼ਲੈਸ਼ ਕੁਮਾਰ , ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜਿਰ ਸਨ ।

LEAVE A REPLY

Please enter your comment!
Please enter your name here