ਪਨਬੱਸ ਪੀਆਰਟੀਸੀ ਦੇ ਅੱਕੇ ਮੁਲਾਜ਼ਮਾਂ ਵਲੋਂ ਟਰਾਂਸਪੋਰਟ ਮੰਤਰੀ ਦਾ ਮੱਲਿਆਂ ਬੂਹਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਰੋਡਵੇਜ ਪਨਬੱਸ/ਪੀ.ਆਰ.ਟੀ.ਸੀ ਕਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਚੱਲ ਰਹੀ ਹੜਤਾਲ ਚੋਥੇ ਦਿਨ ਵਿੱਚ ਸ਼ਾਮਿਲ ਹੋ ਗਈ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸਵੇਰੇ ਪਹਿਲੇ ਟਾਇਮ ਤੋਂ ਹੀ ਪੀ ਆਰ ਟੀ ਸੀ ਦੇ 9 ਡਿਪੂਆਂ ਦੀਆਂ ਬੱਸਾਂ ਦਾ ਚੱਕਾ ਜਾਮ ਹੋ ਗਿਆ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮ ਹਮਾਇਤ ਵਿੱਚ ਹੜਤਾਲ ਤੇ ਚਲੇ ਗਏ ਇਸ ਸਬੰਧੀ ਯੂਨੀਅਨ ਵਲੋਂ ਪੰਜਾਬ ਦੇ ਦੋ ਨੈਸ਼ਨਲ ਹਾਈਵੇ ਜਾਮ ਕਰਨ ਜਿਵੇਂ ਖਰੜ ਵਿਖੇ ਅਤੇ ਜਲੰਧਰ ਵਿਖੇ ਪੀ ਏ ਪੀ ਚੋਂਕ ਬੰਦ ਕਰਨ ਦੇ ਨਾਲ ਨਾਲ ਟਰਾਂਸਪੋਰਟ ਮੰਤਰੀ ਪੰਜਾਬ ਦੇ ਹਲਕੇ ਪੱਟੀ ਵਿੱਚ ਰੋਸ ਪ੍ਰਦਰਸ਼ਨ ਕਰਕੇ ਮੰਤਰੀ ਦੇ ਘਰ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਵਿੱਚ ਯੂਨੀਅਨ ਵਲੋਂ ਪੱਟੀ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਦੁਸ਼ਿਹਰਾ ਗਰਾਉਂਡ ਵਿਖੇ ਰੋਸ ਰੈਲੀ ਕੀਤੀ ਗਈ। ਜਿਸ ਨੂੰ ਸਬੋਧਨ ਕਰਦੇ ਹੋਏ ਸੂਬਾ ਮੀਤ ਪ੍ਰਧਾਨ ਗਰਪ੍ਰੀਤ ਸਿੰਘ ਪੰਨੂੰ ਅਤੇ ਚੇਅਰਮੈਨ ਬਗ਼ੀਚਾ ਸਿੰਘ ਨੇ ਬੋਲਦਿਆਂ ਕਿਹਾ ਕਿ ਬਟਾਲਾ ਡਿਪੂ ਦੇ ਮਸਲੇ ਅਤੇ ਫਿਰੋਜ਼ਪੁਰ ਡਿਪੂ ਦੇ ਮਸਲੇ ਤੇ ਪਨਬੱਸ ਅਤੇ PRTC ਦੇ ਸਾਰੇ ਡਿਪੂ ਅੱਜ ਚੌਥੇ ਦਿਨ ਬੰਦ ਰਹੇ ਅੱਜ ਸੁੱਤੀ ਸਰਕਾਰ ਨੂੰ ਜਗਾਉਣ ਲਈ ਕੁੱਝ ਡਿਪੂਆਂ ਦੇ ਵਰਕਰ ਪੱਟੀ ਵਿਖੇ ਪਹੁੰਚੇ ਹਨ ਬਟਾਲਾ ਡਿੱਪੂ ਵਿਖੇ ਕੰਡਕਟਰ ਦੀ ਨਜਾਇਜ਼ ਰਿਪੋਰਟ ਕੀਤੀ ਗਈ ਸੀ ਜਿਸ ਸਬੰਧੀ ਯੂਨੀਅਨ ਵਲੋਂ ਇੱਕ ਹਫ਼ਤੇ ਤੋਂ ਪਹਿਲਾਂ ਮੋਕੇ ਤੇ ਸਵਾਰੀਆਂ ਡਿਪੂ ਮਨੇਜਰ ਸਾਹਮਣੇ ਪੇਸ਼ ਕੀਤੀ ਫੇਰ ਮੰਗ ਪੱਤਰ ਦਿੱਤੇ ਗਏ ਪ੍ਰੰਤੂ ਕੰਡਕਟਰ ਨੂੰ ਬਿਨਾਂ ਕਸੂਰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਹੁਣ ਉਸ ਕੰਡਕਟਰ ਦੇ ਹੱਕ ਵਿੱਚ ਲੱਗਭੱਗ 5-7 ਵੀਡੀਓ ਵੀ ਆ ਚੁੱਕੀਆਂ ਹਨ, ਪ੍ਰੰਤੂ ਮੈਨਿਜਮੈਟ ਵਲੋਂ ਕਿਸੇ ਵੀ ਤਰਾਂ ਨਾਲ ਬਟਾਲਾ ਡਿਪੂ ਅਤੇ  ਦੂਜੇ ਪਾਸੇ ਫਿਰੋਜ਼ਪੁਰ ਡਿਪੂ ਵਿੱਚ 23 ਕੰਡਕਟਰ ਘੱਟ ਹਨ ਪ੍ਰੰਤੂ ਫੇਰ ਵੀ 15 ਕੰਡਕਟਰਾ ਦੀਆ ਫਿਰੋਜ਼ਪੁਰ ਤੋਂ ਪੱਟੀ ਬਦਲੀਆ ਕੀਤੀਆਂ। ਜਿਸ ਨਾਲ ਫਿਰੋਜ਼ਪੁਰ ਡਿਪੂ ਦੀਆਂ ਬੱਸਾਂ ਖੜ ਜਾਣਗੀਆਂ ਇਸ ਦੇ ਰੋਸ ਵਜੋਂ ਫਿਰੋਜ਼ਪੁਰ ਡਿੱਪੂ ਅਤੇ ਫੇਰ ਪੂਰਾ ਪੰਜਾਬ ਕੱਲ ਤੋਂ ਬੰਦ ਕੀਤਾ ਗਿਆ। ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਮਹਿਕਮੇ ਨੂੰ ਚਲਾਉਣ ਲਈ ਕੋਈ ਧਿਆਂਨ ਨਹੀਂ ਜੇਕਰ ਕੰਡਕਟਰ ਘੱਟ ਹਨ ਪੱਟੀ ਡਿੱਪੂ ਵਿੱਚ ਜਿਹੜੇ ਡਰਾਈਵਰ ਕੰਡਕਟਰ ਨਿੱਕੀਆਂ ਨਿੱਕੀਆਂ ਰਿਪੋਟਾਂ ਵਾਲੇ ਜਾਂ ਜਿਨ੍ਹਾਂ ਦੀਆ ਇੰਨਕੁਆਰੀਆ ਹੱਕ ਵਿੱਚ ਹਨ ਜਾ ਕੰਡੀਸ਼ਨਾ ਵਾਲੇ ਮੁਲਾਜ਼ਮ ਹਨ ।ਓਹਨਾ ਨੂੰ ਬਹਾਲ ਕਰਕੇ ਇਕ ਮੌਕਾ ਦਿੱਤਾ ਜਾ ਸਕਦਾ ਹੈ ਅਤੇ ਬੱਸਾ ਚਲਾਈਆਂ ਜਾ ਸਕਦੀਆਂ ਹਨ ਅਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਪ੍ਰੰਤੂ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਬਿਲਕੁਲ ਧਿਆਨ ਨਹੀਂ ਹੈ ਡਿਕਟੇਟਰਸ਼ਿਪ ਵਾਲੇ ਰਵਈਏ ਨਾਲ ਧੱਕੇਸ਼ਾਹੀ ਕਰਕੇ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਕਾਰਨ ਨਵੀਂ ਸਰਕਾਰ ਆਉਣ ਤੋਂ ਬਾਅਦ ਹੁਣ ਤੱਕ ਲੱਗ ਭੱਗ 25-30 ਵਾਰ ਵੱਖ ਵੱਖ ਡਿਪੂ ਬੰਦ ਹੋ ਚੁੱਕੇ ਹਨ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਮਹਿਕਮੇ ਦਾ ਲਗਾਤਾਰ ਨੁਕਸਾਨ ਕਰਵਾਇਆ ਜਾ ਰਿਹਾ ਹੈ।

Advertisements

ਧੱਕੇਸ਼ਾਹੀ ਨੂੰ ਰੋਕਣਾ ਲਈ ਜਦੋਂ ਕੋਈ ਸੁਣਵਾਈ ਨਹੀਂ ਤਾਂ ਯੂਨੀਅਨ ਵਲੋਂ ਮਜਬੂਰਨ ਬੰਦ ਵਰਗੇ ਫੈਸਲੇ ਲੈਣੇ ਪੈਂਦੇ ਹਨ ਦੂਜੇ ਪਾਸੇ ਅਧਿਕਾਰੀਆਂ ਵਲੋਂ ਸਰਕਾਰ ਨੂੰ ਵੀ ਗੁੰਮਰਾਹ ਕਰਕੇ ਟ੍ਰਾਂਸਪੋਟ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਬਿਆਨ ਦਿੰਦੇ ਹਨ ਕੇ ਹਿਕਮਾ ਮਹਿਕਮਾ ਇੰਨੇ ਕਰੋੜ ਵਾਧੇ ਚ ਪਰ ਪੰਜਾਬ ਦੇ ਲੋਕਾ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਗੱਲ ਏਥੇ ਹੀ ਨਹੀਂ ਆਊਟ ਸੋਰਸਿੰਗ ਤੇ ਕੁਰੱਪਸ਼ਨ ਕਰਕੇ ਭਰਤੀ ਕਰਨਾ,ਕੱਢੇ ਮੁਲਾਜ਼ਮਾਂ ਨੂੰ ਬਹਾਲ ਨਾ ਕਰਨਾ,ਪਿਛਲੀ ਸਰਕਾਰ ਸਮੇਂ ਹੋਏ ਫੈਸਲੇ ਮੁਤਾਬਿਕ ਤਨਖਾਹ ਵਾਧਾ ਕੁੱਝ ਮੁਲਾਜ਼ਮਾਂ ਤੇ ਲਾਗੂ ਨਹੀਂ ਕੀਤਾ ਗਿਆ ਅਤੇ  5% ਤਨਖਾਹ ਵਾਧਾ ਵੀ ਰੋਕਿਆ ਜਾ ਰਿਹਾ ਹੈ,ਇਸ ਦੇ ਨਾਲ ਹੀ ਨਿੱਕੀਆਂ ਨਿੱਕੀਆਂ ਮੰਗਾਂ ਜ਼ੋ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਦੇ ਪੱਧਰ ਦੀਆਂ ਹਨ ਨੂੰ ਵੀ ਲਮਕਾਇਆ ਜਾ ਰਿਹਾ ਕੰਡਕਟਰ ਡਰਾਈਵਰ ਸਟਾਫ ਨੂੰ ਬਹਾਲ ਕਰਨ ਸਮੇਤ ਛੋਟੇ ਛੋਟੇ ਕੰਮ ਵੀ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਵਰਕਰਾਂ ਵਿੱਚ ਨਿੱਤ ਰੋਸ ਵੱਧ ਰਿਹਾ ਹੈ ਪੰਜਾਬ ਦੇ ਲੋਕਾ ਨੂੰ ਬਹੁਤ ਉਮੀਦਾ ਸਨ ਲੋਕਾ ਨਾਲ ਕੀਤੇ ਵਾਦਿਆਂ ਮੁਤਾਬਿਕ ਆਮ ਆਦਮੀ ਦੀ ਸਰਕਾਰ ਖਰਾ ਨਹੀਂ ਉਤਰ ਰਹੀ ਉਲਟਾ ਹਰ ਪੱਖ ਤੋਂ ਫੇਲ ਸਾਬਤ ਹੋ ਰਹੀ ਹੈ ਅਤੇ ਭਗਤ ਸਿੰਘ ਦੀ ਪੱਗ ਬੰਨ ਕੇ ਇਨਕਲਾਬ ਲਿਆਉਣ ਵਾਲੀ ਸਰਕਾਰ ਅਫ਼ਸਰਸ਼ਾਹੀ ਦੀ ਗੁਲਾਮ ਸਾਬਿਤ ਹੋ ਰਹੀ ਹੈ।

ਡਿਪੂ ਪ੍ਰਧਾਨ ਸਤਨਾਮ ਸਿੰਘ, ਜਰਨਲ ਸਕੱਤਰ ਹਰਪਾਲ ਸਿੰਘ ਭੁੱਲਰ, ਸੂਬਾ ਸਹਾਇਕ ਗੁਰਵਿੰਦਰ ਸਿੰਘ ਨੇ ਸਬੋਧਨ ਕਰਦੇ ਹੋਏ ਦਸਿਆ ਕੇ ਉੱਚ ਅਧਿਕਾਰੀ ਜਾਨ ਬੁੱਝ ਕੇ ਜਨਤਾ ਨੂੰ ਖਜਲ ਖੁਆਰ ਕਰ ਰਹੇ ਜੇਕਰ ਉੱਚ ਅਧਿਕਾਰੀ ਚਾਹੁੰਣ ਬਟਾਲੇ ਜਿਹੜੇ ਕੰਡਕਟਰ ਦੀ ਨਜ਼ਾਇਜ ਰਿਪੋਰਟ ਕੀਤੀ ਉਸ ਰਿਪੋਟ ਨੂੰ ਖਾਰਿਜ ਕਰਕੇ ਇੱਕ ਘੰਟੇ ਵਿੱਚ ਲੋਕਾ ਲੋਕ ਖਜਲ ਖੁਆਰ ਹੋਣੋ ਬੱਚਾਇਆ ਜਾ ਸਕਦਾ ਸੀ। ਪਰ ਉੱਚ ਅਧਿਕਾਰੀਆ ਕੋਈ ਧਿਆਂਨ ਨਹੀਂ  ਪਰ ਪਤਾ ਨਹੀਂ ਕਿਊ ਡਿੱਪੂ ਬੰਦ ਕਰਵਾ ਕੇ ਜਾਨ ਬੁਝ ਕੇ ਖ਼ਰਾਬ ਕੀਤਾ ਜਾ ਰਿਹਾ ਹੈ। ਇਥੋਂ ਇਹ ਪਤਾ ਲਗਦਾ ਹੈ ਕਿ ਜੇਕਰ ਪੰਜਾਬ ਦੀ ਜਨਤਾ ਨੂੰ ਖਜਲ ਖੁਆਰ ਕਰਨ ਤੋਂ ਰੋਕਣਾ ਹੋਵੇ ਟਰਾਂਸਪੋਰਟ ਮੰਤਰੀ ਅਤੇ ਟ੍ਰਾਂਸਪੋਟ ਸੈਕਟਰੀ, ਡਾਇਰੈਕਟਰ ਸਟੇਟ ਦੇ ਟਰਾਂਸਪੋਰਟ ਆਪਸ ਵਿੱਚ ਤਾਲਮੇਲ ਨਹੀਂ ਹੈ ਅਫ਼ਸਰਸ਼ਾਹੀ ਅਪਣੇ ਡਿਕਟੇਟਰਸ਼ਿਪ ਰਵੀਏ ਨਾਲ ਲਗਾਤਾਰ ਹਰ ਵਿਭਾਗ ਦੇ ਮੁਲਾਜ਼ਮਾਂ ਨੂੰ ਤੰਗ ਪਰਿਸਾਨ ਕਰ ਰਹੇ ਹਨ ਤੇ ਮੁਲਾਜ਼ਮਾਂ ਨੂੰ ਧਰਨੇ ਮੁਜ਼ਾਹਰੇ ਰੋਡ ਬੰਦ ਹੜਤਾਲਾਂ ਕਰਨ ਲਈ ਮਜਬੂਰ ਕਰ ਰਹੇ ਬਟਾਲਾ ਡਿੱਪੂ 9-11-22 ਦਾ ਬੰਦ ਹੈ।

ਕੰਡਕਟਰ ਦੀ ਨਜ਼ਾਇਜ ਰਿਪੋਰਟ ਕੀਤੀ ਹੈ ਉਸਦੀ ਹਮਾਇਤ ਵਿਚ 6 ਡਿੱਪੂਆਂ ਜੋਨ ਬੰਦ ਸੀ ਪੰਜਾਬ  ਟਰਾਸਪੋਰਟ ਦਾ ਇਹਨਾ ਨੁਕਸਾਨ ਹੋ ਰਿਹਾ ਪੰਜਾਬ ਏਨੀ ਜਨਤਾ ਖਜਲ ਖੁਆਰ ਹੋ ਰਹੀ ਕੱਲ 12 ਵਜੇ ਤੋ ਪਨਬੱਸ ਦੇ ਸਾਰੇ 18 ਡਿੱਪੂ ਬੰਦ ਪਏ ਹੁਣ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਕਾਰਨ ਕੱਲ ਨੂੰ ਯੂਨੀਅਨ ਵਲੋਂ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਦੇ ਉੱਚ ਅਧਿਕਾਰੀਆ ਦੇ ਖਿਲਾਫ ਮੰਗਾਂ ਸਬੰਧੀ ਪੱਟੀ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਮੁਕੰਮਲ ਚੱਕਾ ਜਾਮ ਕਰਕੇ ਅਗਲਾ ਐਕਸ਼ਨ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਜਾ ਫੇਰ ਇਸ ਤੋਂ ਕੋਈ ਤਿੱਖਾ ਗੁਪਤ ਐਕਸ਼ਨ ਉਲੀਕਿਆ ਜਾਵੇਗਾ । ਯੂਨੀਅਨ ਵਲੋਂ ਕਲੀਅਰ ਕੀਤਾ ਗਿਆ ਕਿ ਮਿਤੀ 14-11-2022 ਨੂੰ ਵਧੀਕ ਪ੍ਰਮੁੱਖ ਸਕੱਤਰਹਿਮਾਂਸ਼ੂ ਚੈਨ ਜੀ ਨਾਲ ਅਤੇ ਮਿਤੀ 24-11-2022 ਨੂੰ ਮਾਨਯੋਗ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਤਹਿ ਹੋਈ ਹੈ। ਪ੍ਰੰਤੂ ਯੂਨੀਅਨ ਵਲੋਂ ਬਟਾਲਾ ਡਿਪੂ ਦੇ ਕੰਡਕਟਰ ਦੀ ਨਜਾਇਜ਼ ਰਿਪੋਰਟ ਰੱਦ ਕਰਨ ਅਤੇ ਫਿਰੋਜ਼ਪੁਰ ਡਿਪੂ ਦੀਆਂ ਕੀਤੀਆਂ 15 ਕੰਡਕਟਰਾ ਦੀਆਂ ਬਦਲੀਆਂ ਰੱਦ ਕਰਨ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਇਸ ਮੌਕੇ ਗੁਰਤੇਜ ਸਿੰਘ, ਪ੍ਰੈਸ ਸਕੱਤਰ ਮੁਕੇਸ਼ ਕਾਲੀਆ, ਕੈਸ਼ੀਅਰ ਗੁਰਮੀਤ ਸਿੰਘ ਭੁੱਲਰ , ਸਹਾਇਕ ਸਕੱਤਰ ਸੁਖਬੀਰ ਸਿੰਘ ਗਿੱਲ , ਹਰਜੀਤ ਸਿੰਘ ਪੰਨੂੰ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here