ਖੇਡਾਂ ਸਰੀਰਿਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ’ਚ ਨਿਭਾਉਂਦੀਆਂ ਅਹਿਮ ਭੂਮਿਕਾ: ਐਮ.ਐਫ.ਫਾਰੂਕੀ

ਜਲੰਧਰ(ਦ ਸਟੈਲਰ ਨਿਊਜ਼):  57ਵੀਆਂ ਪੰਜਾਬ ਪੁਲਿਸ ਖੇਡਾਂ ਅਤੇ ਐਥਲੈਟਿਕ ਮੀਟ-2022 ਦਾ ਅੱਜ ਰਸਮੀ ਉਦਘਾਟਨ ਸਥਾਨਕ ਪੀ.ਏ.ਪੀ. ਵਿਖੇ ਏ.ਡੀ.ਜੀ.ਪੀ. ਸਟੇਟ ਆਰਮਡ ਪੁਲਿਸ ਐਮ.ਐਫ. ਫਾਰੂਕੀ ਵਲੋਂ ਅੱਜ ਕੀਤਾ ਗਿਆ। ਖੇਡਾਂ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਐਮ.ਐਫ.ਫਾਰੂਕੀ ਨੇ ਕਿਹਾ ਕਿ ਖੇਡਾਂ ਜਿਥੇ ਸਾਨੂੰ ਸਰੀਰਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ ਉਥੇ ਹੀ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬਣਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਟੂਰਨਾਮੈਂਟ ਦੇ ਨਿਯਮਾਂ ਅਨੁਸਾਰ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ  ਕਿ ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਪੁਲਿਸ ਕਰਮਚਾਰੀਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਦਿਆਂ ਉਨ੍ਹਾਂ ਅੰਦਰ ਹੋਰ ਉਤਸ਼ਾਹ ਤੇ ਊਰਜਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ 15 ਨਵੰਬਰ ਤੱਕ ਕਰਵਾਏ ਜਾਣ ਵਾਲੇ ਇਸ ਖੇਡ ਟੂਰਨਾਮੈਂਟ ਵਿੱਚ ਪੰਜਾਬ ਪੁਲਿਸ ਦੇ ਵੱਖ-ਵੱਖ ਰੇਜਾਂ ਦੇ 800 ਤੋਂ ਵੱਧ ਖਿਡਾਰੀ ਐਥਲੈਟਿਕਸ, ਫੁੱਟਬਾਲ, ਕਬੱਡੀ, ਰੱਸਾ-ਕਸ਼ੀ, ਵਾਲੀਬਾਲ, ਬਾਸਕਟਬਾਲ, ਹੈਂਡਬਾਲ ਅਤੇ ਹਾਕੀ ਦੀ ਖੇਡ ਵਿਚ ਆਪਣੇ ਰੇਜ਼ ਦੇ ਮਾਨ ਅਤੇ ਸਨਮਾਨ ਲਈ ਖੇਡਣਗੇ। ਉਨ੍ਹਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਵੱਖ-ਵੱਖ ਖੇਡ ਦੌਰਾਨ ਚੰਗਾ ਖੇਡ ਪ੍ਰਦਰਸ਼ਨ ਕਰਨ ਤਾਂ ਜੋ ਇਸ ਨਾਲ ਹੋਰਨਾਂ ਖਿਡਾਰੀਆਂ ਨੂੰ ਪ੍ਰੇਰਣਾ ਮਿਲ ਸਕੇ।
      ਅੱਜ ਹੋਏ ਬਾਸਕਬਾਲ ਦੇ ਮੁਕਾਬਲਿਆਂ ਵਿੱਚ ਆਰਮਡ ਰੇਂਜ, ਬਾਰਡਰ ਰੇਂਜ ਤੇ ਕੰਬਾਇੰਡ ਰੇਂਜ ਦੀਆਂ ਟੀਮਾਂ ਜੇਤੂ ਰਹੀਆਂ। ਇਸੇ ਤਰ੍ਹਾਂ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਆਰਮਡ ਰੇਂਜ ਅਤੇ ਰੂਪਨਗਰ ਰੇਂਜ ਨੇ ਜਿੱਤ ਦਰਜ ਕੀਤੀ। ਵਾਲੀਬਾਲ ਮੁਕਾਬਲਿਆਂ ਵਿੱਚ ਆਰਮਡ ਰੇਂਜ, ਬਾਰਡਰ ਰੇਂਜ ਅਤੇ ਕੰਬਾਇੰਡ ਰੇਂਜ ਨੇ ਮੈਚ ਜਿੱਤੇ। ਹੈਂਡਬਾਲ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਰੇਂਜ, ਆਰਮਡ ਰੇਂਜ ਅਤੇ ਫਿਰੋਜ਼ਪੁਰ ਰੇਂਜ ਦੀਆਂ ਟੀਮਾਂ ਜੇਤੂ ਰਹੀਆਂ। ਇਸੇ ਤਰ੍ਹਾਂ ਹਾਕੀ ਦੇ ਮੁਕਾਬਲਿਆਂ ਵਿੱਚ ਬਠਿੰਡਾ ਰੇਂਜ ਨੇ ਫਿਰੋਜ਼ਪੁਰ ਰੇਂਜ ਅਤੇ ਲੁਧਿਆਣਾ ਰੇਂਜ ਨੂੰ ਹਰਾਇਆ। ਇਸੇ ਤਰ੍ਹਾਂ ਕਬੱਡੀ ਦੇ ਮੁਕਾਬਲਿਆਂ ਵਿੱਚ ਜਲੰਧਰ ਰੇਂਜ, ਆਰਮਡ ਰੇਂਜ ਅਤੇ ਬਠਿੰਡਾ ਰੇਂਜ ਜੇਤੂ ਰਹੀ। ਰੱਸਾ-ਕਸ਼ੀ ਵਿੱਚ ਲੁਧਿਆਣਾ ਰੇਂਜ, ਆਰਮਡ ਰੇਂਜ, ਫ਼ਰੀਦਕੋਟ ਰੇਂਜ ਅਤੇ ਪਟਿਆਲਾ ਰੇਂਜ ਜੇਤੂ ਰਹੀਆਂ।  
  ਇਸ ਮੌਕੇ ਡੀ.ਆਈ.ਜੀ. ਇੰਦਰਬੀਰ ਸਿੰਘ , ਪ੍ਰਬੰਧਕੀ ਸਕੱਤਰ ਹਰਮਨਬੀਰ ਸਿੰਘ ਗਿੱਲ, ਕਮਾਂਡੈਂਟ ਸ੍ਰੀ ਬਹਾਦਰ ਸਿੰਘ, ਏ.ਆਈ.ਜੀ. ਪੀ.ਏ.ਪੀ.-2 ਨਰੇਸ਼ ਡੋਗਰਾ, ਏ.ਆਈ.ਜੀ./ਪੀ.ਏ.ਪੀ.-1 ਪਰਮਪਾਲ ਸਿੰਘ, ਕਮਾਂਡੈਂਟ  ਮਨਜੀਤ ਸਿੰਘ, ਕਮਾਂਡੈਂਟ ਨਵਜੋਤ ਸਿੰਘ ਮਾਹਲ, ਕਮਾਂਡੈਂਟ ਮਨਦੀਪ ਸਿੰਘ , ਕਮਾਂਡੈਂਟ ਰਣਬੀਰ ਸਿੰਘ, ਐਮ.ਐਸ. ਭੁੱਲਰ ਸੇਵਾ ਮੁਕਤ ਡੀ.ਜੀ.ਪੀ., ਗੁਰਦੇਵ ਸਿੰਘ ਅਰੁਜਨਾ ਐਵਾਰਡੀ, ਦਵਿੰਦਰ ਸਿੰਘ ਗਰਚਾ, ਬਲਜੀਤ ਸਿੰਘ ਢਿਲੋਂ, ਜਗਜੀਤ ਸਿੰਘ ਸਰੋਆ ਅਤੇ ਹੋਰ ਖੇਡਾਂ ਦੀਆਂ ਪ੍ਰਮੁੱਖ ਹਸਤੀਆਂ ਮੌਜੂਦ ਸਨ।

Advertisements

LEAVE A REPLY

Please enter your comment!
Please enter your name here