ਡਿਪਟੀ ਕਮਿਸ਼ਨਰ ਵੱਲੋਂ ‘ਮੇਰਾ ਜ਼ਿਲ੍ਹਾ ਪਟਿਆਲਾ’ ਵਿਸ਼ੇ ‘ਤੇ ਮਿੰਨੀ ਕਹਾਣੀ ਮੁਕਾਬਲੇ ਦੇ ਜੇਤੂ ਸਨਮਾਨਤ

dc patiala honoured students

ਪਟਿਆਲਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਬਾਲ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਇੱਕ ਨਿਵੇਕਲੀ ਪਹਿਲਕਦਮੀ ਤਹਿਤ ਵਿਸ਼ਵ ਸਾਖ਼ਰਤਾ ਦਿਵਸ ਨੂੰ ਸਮਰਪਿਤ ਪੰਜਾਬੀ, ਹਿੰਦੀ ਅਤੇ ਅੰਗਰੇਜੀ ‘ਚ ਮਿੰਨੀ ਕਹਾਣੀ ਲੇਖਣ ਦੇ ਕਰਵਾਏ ਆਨਲਾਈਨ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਤ ਕੀਤਾ।  
ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਵਿਖੇ ਇਨ੍ਹਾਂ ਜੇਤੂਆਂ ਨੂੰ ਲਾਇਬਰੇਰੀ ਦੀ ਮੈਂਬਰਸ਼ਿਪ ਸਮੇਤ ਨਗ਼ਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਕਹਾਣੀ ਲਿਖਣ ਦੇ ਵਿਸ਼ੇ ‘ਮੇਰਾ ਜ਼ਿਲ੍ਹਾ ਪਟਿਆਲਾ’ ‘ਤੇ ਪ੍ਰਾਪਤ ਹੋਈਆਂ ਕਹਾਣੀਆਂ ਨੂੰ ਜੱਜ ਕਰਨ ਦੀ ਭੂਮਿਕਾ ਕਹਾਣੀਕਾਰ ਡਾ. ਹਰਪ੍ਰੀਤ ਸਿੰਘ ਰਾਣਾ ਅਤੇ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਗੁਰਪ੍ਰੀਤ ਕੌਰ ਨੇ ਅਦਾ ਕੀਤੀ ਅਤੇ ਜੇਤੂਆਂ ਨੇ ਇਸ ਮੌਕੇ ਆਪਣੀਆਂ ਕਹਾਣੀਆਂ ਵੀ ਸੁਣਾਈਆਂ।

Advertisements

ਡਿਪਟੀ ਕਮਿਸ਼ਨਰ ਨੇ ਪ੍ਰੌੜ ਵਰਗ ਦਾ ਪਹਿਲਾ ਪੁਰਸਕਾਰ ਨਿਰਲੇਪ ਕੌਰ ਸੇਖੋਂ, ਦੂਜਾ ਪੁਰਸਕਾਰ ਬੂਟਾ ਖ਼ਾਨ ਸੁੱਖੀ ਨੂੰ ਅਤੇ ਕਾਲਜ ਵਰਗ ‘ਚ ਪਹਿਲਾ ਪੁਰਸਕਾਰ ਮਮਤਾ, ਸਕੂਲ ਵਰਗ ‘ਚ ਪਹਿਲਾ ਇਨਾਮ ਪਰਮਜੀਤ ਕੌਰ ਅਤੇ ਦੂਜਾ ਇਨਾਮ ਸਹਿਜਪ੍ਰੀਤ ਕੌਰ ਨੂੰ ਪ੍ਰਦਾਨ ਕੀਤਾ। ਉਨ੍ਹਾਂ ਦੇ ਨਾਲ ਚੀਫ਼ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਤੇ ਡੀ.ਡੀ.ਐਫ਼ ਪ੍ਰਿਆ ਸਿੰਘ ਵੀ ਮੌਜੂਦ ਸਨ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੌਜੂਦਾ ਡਿਜ਼ੀਟਲ ਯੁਗ ‘ਚ ਲਿਖਣ ਕਲਾ ਤੋਂ ਦੂਰ ਜਾ ਰਹੇ ਲੋਕਾਂ ਤੇ ਸਾਡੀ ਨਵੀਂ ਪੀੜ੍ਹੀ ਨੂੰ ਲਿਖਣ ਕਲਾ ਨਾਲ ਜੋੜਨ ਸਮੇਤ ਪਟਿਆਲਾ ਦੀ ਵਿਰਾਸਤ ਬਾਰੇ ਲਿਖਣ ਅਤੇ ਵਿਰਾਸਤੀ ਸੈਂਟਰਲ ਸਟੇਟ ਲਾਇਬਰੇਰੀ ਦਾ ਖ਼ਜ਼ਾਨੇ ਨਾਲ ਜੋੜਨ ਲਈ ਪ੍ਰੇਰਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਈਆਂ ਕਹਾਣੀਆਂ ਨੂੰ ਪ੍ਰਕਾਸ਼ਤ ਕੀਤਾ ਜਾਵੇਗਾ ਅਤੇ ਅਜਿਹੇ ਹੋਰ ਮੁਕਾਬਲੇ ਵੀ ਕਰਵਾਏ ਜਾਣਗੇ।

LEAVE A REPLY

Please enter your comment!
Please enter your name here