ਪ੍ਰਾਇਮਰੀ ਪੱਧਰ ਦੀਆਂ ਖੇਡਾਂ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਰੀ ਉਮਰ ਤਰੋਤਾਜ਼ਾ ਰਹਿੰਦੀਆਂ ਹਨ: ਜੱਸੀ ਸੋਹੀਆਂ ਵਾਲਾ

ਪਟਿਆਲਾ (ਦ ਸਟੈਲਰ ਨਿਊਜ਼): ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਮਨਵਿੰਦਰ ਕੌਰ ਭੁੱਲਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦਾ ਦੂਜਾ ਦਿਨ ਬਹੁਤ ਸ਼ਾਨਦਾਰ ਰਿਹਾ। ਅੱਜ ਇਸ ਵਿਸ਼ੇਸ਼ ਮੌਕੇ ‘ਤੇ ਮੁੱਖ ਮਹਿਮਾਨ ਜੱਸੀ ਸੋਹੀਆਂ ਵਾਲਾ ਚੇਅਰਮੈਨ ਪਲਾਨਿੰਗ ਬੋਰਡ, ਪਟਿਆਲਾ ਨੇ ਖਿਡਾਰੀਆਂ ਵਿੱਚ ਪਹੁੰਚ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਬੱਚਿਆਂ ਨੂੰ ਉਤਸਾਹਿਤ ਕਰਦਿਆਂ ਆਖਿਆ ਕਿ ਖੇਡਾਂ ਰਾਹੀਂ ਵਿੱਦਿਆਰਥੀਆਂ ਨੂੰ ਅਨੁਸ਼ਾਸਨ, ਏਕਤਾ, ਸਮੇਂ ਦੀ ਕੀਮਤ, ਸ਼ਹਿਨਸ਼ੀਲਤਾ ਅਤੇ ਜਿੱਤ ਹਾਰ ਤੋਂ ਉੱਪਰ ਉੱਠ ਕੇ ਕਾਮਯਾਬ ਹੋਣ ਦੀ ਪ੍ਰੇਰਨਾ ਮਿਲਦੀ ਹੈ।
ਤਿੰਨ ਰੋਜ਼ਾ ਖੇਡਾਂ ਦੇ ਦੂਜੇ ਦਿਨ ਦਾ ਆਗ਼ਾਜ਼ ਮੁੱਖ ਮਹਿਮਾਨ ਜੱਸੀ ਸੋਹੀਆਂ ਚੇਅਰਮੈਨ ਪਲਾਨਿੰਗ ਬੋਰਡ, ਪਟਿਆਲਾ ਦੀ ਮੌਜੂਦਗੀ ਵਿੱਚ ਹੋਇਆ। ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਲਗਪਗ 19 ਇਵੈਂਟ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਸ਼ਤਰੰਜ, ਸਕੇਟਿੰਗ, ਕਬੱਡੀ ਨੈਸ਼ਨਲ ਸਟਾਈਲ, ਸਰਕਲ ਸਟਾਈਲ, ਫੁੱਟਬਾਲ, ਰੱਸਾ-ਕੱਸੀ, ਯੋਗਾ, ਕੁਸ਼ਤੀਆਂ, ਅਥਲੈਟਿਕਸ, ਕਰਾਟੇ, ਜਿਮਨਾਸਟਿਕ, ਯੋਗਾ, ਰੱਸੀ ਟੱਪਣਾ, ਖੋ-ਖੋ, ਬੈਡਮਿੰਟਨ, ਤੈਰਾਕੀ, 100 ਮੀਟਰ, ਸ਼ਾਟਪੁੱਟ, ਲੰਬੀ ਛਾਲ ਆਦਿ ਮੁਕਾਬਲੇ ਕਰਵਾਏ ਜਾ ਰਹੇ ਹਨ।

Advertisements

ਅੱਜ ਦੀ ਜੇਤੂ ਟੀਮਾਂ 100 ਮੀਟਰ ਲੜਕਿਆਂ ਦੇ ਮੁਕਾਬਲਿਆਂ ਵਿੱਚ 100 ਮੀਟਰ ਵਿੱਚ ਭਾਦਸੋਂ-1, 400 ਮੀਟਰ ਲੜਕਿਆਂ ਵਿੱਚ ਸਮਾਣਾ -1, 100 ਮੀਟਰ ਲੜਕੀਆਂ  ਡਾਹਰੀਆ, 400 ਮੀਟਰ ਲੜਕੀਆਂ ਭਾਦਸੋਂ -1 ਨੇ ਪਹਿਲੇ ਸਥਾਨ ਪ੍ਰਾਪਤ ਕੀਤੇ ਅਤੇ ਇਸਦੇ ਨਾਲ ਹੀ ਕੁਸ਼ਤੀਆਂ ਵਿੱਚ ਲੜਕਿਆਂ 25 ਕਿਲੋਗ੍ਰਾਮ ਦੇ ਵਿਚ ਪਟਿਆਲਾ 3, 28 ਕਿਲੋਗ੍ਰਾਮ ਵਿੱਚ ਪਟਿਆਲਾ 3 ‘ਤੇ 30 ਕਿਲੋਗ੍ਰਾਮ  ਵਿੱਚ ਪਟਿਆਲਾ 2 ਦੇ ਖਿਡਾਰੀ ਪਹਿਲੇ ਸਥਾਨ ‘ਤੇ ਜੇਤੂ  ਰਹੇ।  ਲੜਕਿਆਂ ਦੀ 600 ਮੀਟਰ ਦੌੜ ਵਿੱਚ ਸਮਾਣਾ 1 ਤੇ 600 ਮੀਟਰ ਲੜਕੀਆਂ ਦੇ ਵਿੱਚ ਭਾਦਸੋਂ -1 ਜੇਤੂ ਰਹੇ।

ਸ਼ਾਟਪੁੱਟ (ਲੜਕੇ) ਵਿੱਚ ਦੇਵੀਗੜ ਅਤੇ ਲੜਕੀਆਂ ਵਿੱਚ ਡਾਹਰੀਆਂ ਬਲਾਕ ਨੇ ਬਾਜ਼ੀ ਮਾਰੀ। ਇਹਨਾਂ ਖੇਡਾਂ ਦਾ ਵਧੀਆ ਪ੍ਰਬੰਧ ਕਰਨ ਵਿੱਚ ਪੂਰੇ ਜ਼ਿਲ੍ਹੇ ਦੇ 16  ਬਲਾਕਾਂ ਦੇ ਅਧਿਆਪਕਾਂ, ਵੱਖ-ਵੱਖ ਬਣਾਈਆਂ ਕਮੇਟੀਆਂ, ਬੀ.ਪੀ.ਈ.ਓ ਸਾਹਿਬਾਨਾਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਬਲਾਕ ਅਤੇ ਜ਼ਿਲ੍ਹਾ ਮੀਡੀਆ ਟੀਮਾਂ ਵੱਲੋਂ ਪੂਰਨ ਸਹਿਯੋਗ ਰਿਹਾ।

LEAVE A REPLY

Please enter your comment!
Please enter your name here