ਰਾਜਨੀਤੀ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਯਤਨ ਜ਼ਰੂਰੀ: ਨੇਹਾ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤ ਵਿਚ ਔਰਤਾਂ ਦਾ ਯੋਗਦਾਨ ਭਾਰਤੀ ਰਾਜਨੀਤਿਕ,ਆਰਥਿਕ,ਸਮਾਜਿਕ ਅਤੇ ਸੰਸਕ੍ਰਿਤ ਪ੍ਰਬੰਧ ਵਿੱਚ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਜੋ ਕਿ ਸਮਾਵੇਸ਼ੀ ਲੋਕਤੰਤਰੀ ਪ੍ਰਣਾਲੀ ਲਈ ਇੱਕ ਸਫਲ ਉਪਰਾਲਾ ਹੈ।ਇਹ ਗੱਲ ਵੀਰਵਾਰ ਨੂੰ ਹਲਕਾ ਸੇਵਾਦਾਰ ਅਵੀ ਰਾਜਪੂਤ ਦੀ ਪਤਨੀ ਨੇਹਾ ਰਾਜਪੂਤ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹਿ। ਨੇਹਾ ਰਾਜਪੂਤ ਨੇ ਕਿਹਾ ਕਿ ਭਾਰਤੀ ਸਮਾਜ ਮਰਦ ਪ੍ਰਧਾਨ ਸਮਾਜ ਹੈ ਅਤੇ ਇੱਥੇ ਭਾਵੇਂ ਘਰ ਹੋਵੇ,ਭਾਵੇਂ ਦਫ਼ਤਰ ਹੋਵੇ, ਰਾਜਨੀਤੀ ਹੋਵੇ ਜਾਂ ਸਿੱਖਿਆ ਹੋਵੇ, ਇਸ ਵਿੱਚ ਜ਼ਿਆਦਾਤਰ ਮਰਦਾਂ ਦਾ ਦਬਦਬਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਦੇ ਔਰਤਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ। ਪ੍ਰਾਚੀਨ ਕਾਲ ਵਿਚ ਆਰੀਅਨਾਂ ਦੇ ਸਮੇਂ ਵਿਚ ਕੋਈ ਵੀ ਯੱਗ ਔਰਤ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ ਸੀ। ਰਾਮਾਇਣ ਵਿੱਚ ਵੀ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਅਸ਼ਵਮੇਧ ਯੱਗ ਕਰਵਾਇਆ ਸੀ ਤਾਂ ਮਾਤਾ ਸੀਤਾ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਨੂੰ ਸੀਤਾ ਦੀ ਸੋਨੇ ਦੀ ਮੂਰਤੀ ਬਣਾ ਕੇ ਯੱਗ ਕਰਨਾ ਪਿਆ ਸੀ।ਮੁਗਲ ਕਾਲ ਦੌਰਾਨ ਔਰਤਾਂ ਪ੍ਰਤੀ ਮਰਦ ਸਮਾਜ ਦਾ ਵਤੀਰਾ ਬਦਲ ਗਿਆ ਅਤੇ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਦੇ ਅੰਦਰ ਹੀ ਸੀਮਤ ਰਹਿਣਾ ਪਿਆ।

Advertisements

ਸ਼ਮੇ ਨੇ ਫਿਰ ਕਰਵਟ ਲਈ ਅਤੇ ਹੁਣ ਔਰਤਾਂ ਹਰ ਖੇਤਰ ਵਿੱਚ ਮਰਦਾਂ ਦਾ ਮੁਕਾਬਲਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਦੇ ਦਾਜ ਦੇ ਨਾਂ ਤੇ ਅਤੇ ਕਦੇ ਕੰਨਿਆ ਭਰੂਣ ਹੱਤਿਆ ਕਾਰਨ ਔਰਤਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ।ਅਤੇ ਹੁਣ  ਹੌਲੀ-ਹੌਲੀ ਸਮਾਂ ਬਦਲ ਰਿਹਾ ਹੈ ਅਤੇ ਔਰਤਾਂ ਸਸ਼ਕਤੀਕਰਨ ਵੱਲ ਵਧ ਰਹੀਆਂ ਹਨ ਅਤੇ ਕਈ ਖੇਤਰਾਂ ਵਿੱਚ ਉਹ ਮਰਦਾਂ ਨਾਲੋਂ ਵੀ ਅੱਗੇ ਵੱਧ ਰਹੀਆਂ ਹਨ। ਨੇਹਾ ਰਾਜਪੂਤ ਨੇ ਕਿਹਾ ਕਿ ਔਰਤਾਂ ਦੀ ਸ਼ਕਤੀ ਨੂੰ ਕਦੇ ਵੀ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਸ਼ਰਮ ਔਰਤ ਦਾ ਗਹਿਣਾ ਹੈ ਅਤੇ ਬਹੁਤੇ ਲੋਕ ਇਸ ਨੂੰ ਔਰਤ ਦੀ ਕਮਜ਼ੋਰੀ ਸਮਝਦੇ ਹਨ, ਜਦੋਂ ਸਮਾਂ ਆਉਂਦਾ ਹੈ ਤਾਂ ਔਰਤਾਂ ਸੀਤਾ, ਦਰੋਪਦੀ, ਝਾਂਸੀ ਦੀ ਰਾਣੀ, ਕਲਪਨਾ ਚਾਵਲਾ, ਇੰਦਰਾ ਗਾਂਧੀ ਵਰਗੀਆਂ ਨਿਡਰ ਬਣ ਕੇ ਮਿਸਾਲਾਂ ਕਾਇਮ ਕਰਦੀਆਂ ਹਨ। ਅੱਜ ਦੇਸ਼ ਦੇ ਸਭ ਤੋਂ ਉੱਚੇ ਅਹੁਦਿਆਂ ਤੇ ਔਰਤਾਂ ਬੈਠੀਆਂ ਹਨ।ਅੱਜ ਅਮਰੀਕਾ ਦੇ ਵ੍ਹਾਈਟ ਹਾਊਸ ਦੇ ਮੰਤਰਾਲੇ ਵਿਚ ਵੀ 20 ਤੋਂ ਵੱਧ ਭਾਰਤੀ ਅਤੇ ਭਾਰਤੀ ਮੂਲ ਦੀਆਂ ਔਰਤਾਂ ਉੱਚ ਅਹੁਦਿਆਂ ਤੇ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੇ ਦੇਸ਼ ਦਾ ਹੀ ਨਹੀਂ ਸਗੋਂ ਦੇਸ਼ ਦੀਆਂ ਔਰਤਾਂ ਦਾ ਵੀ ਮਾਣ ਵਧਾਇਆ ਹੈ।

ਉਨ੍ਹਾਂ ਕਿਹਾ ਕਿ ਅਜੋਕਾ ਯੁੱਗ ਔਰਤਾਂ ਦਾ ਯੁਗ ਹੈ ਅਤੇ ਔਰਤਾਂ ਨੇ ਆਪਣੀ ਮਿਹਨਤ, ਲਗਨ, ਬੌਧਿਕਤਾ ਦੀ ਤਾਕਤ ਅਤੇ ਯੋਗਤਾ ਦੇ ਆਧਾਰ ਤੇ ਮਰਦਾਂ ਨੂੰ ਮਾਤ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ, ਬੱਸ ਲੋੜ ਹੈ ਉਨ੍ਹਾਂ ਨੂੰ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਔਰਤਾਂ ਦੀ ਨੁਮਾਇੰਦਗੀ ਦੀ ਵਿਵਸਥਾ ਉਹਨਾਂ ਦੇ ਹਿੱਸੇ ਨੂੰ ਵਧਾਉਣ ਲਈ ਇੱਕ ਕਾਰਗਰ ਕਦਮ ਸਾਬਤ ਹੋ ਸਕਦੀ ਹੈ। ਕਿਉਂਕਿ ਪਾਰਟੀਆਂ ਔਰਤਾਂ ਨੂੰ ਲੋੜੀਂਦੀ ਗਿਣਤੀ ਵਿਚ ਟਿਕਟਾਂ ਨਹੀਂ ਦੇ ਰਹੀਆਂ ਹਨ। ਪਾਰਟੀਆਂ ਅਜਿਹੀਆਂ ਔਰਤਾਂ ਦੀ ਜਾਣਬੁਝ ਕੇ ਅਣਦੇਖੀ ਕਰਦਿਆਂ ਹਨ ਜੋ ਜ਼ਮੀਨੀ ਪੱਧਰ ਤੇ ਸਮਾਜ ਵਿਚ ਆਪਣੇ ਕੰਮ ਦੇ ਦਮ ਆਪਣੀ ਪਛਾਣ ਅਤੇ ਪ੍ਰਭਾਵ ਰੱਖਦਿਆਂ ਹਨ। ਬਾਵਜੂਦ ਇਸਦੇ ਪੰਚਾਇਤ ਪੱਧਰ ਤੇ ਔਰਤਾਂ ਸਿਆਸੀ ਹਿੱਸੇਦਾਰੀ ਰਾਹੀਂ ਸਕਾਰਾਤਮਕ ਨਤੀਜੇ ਵੱਡੇ ਪੱਧਰ ਤੇ ਦਰਜ ਕਰ ਰਹੀਆਂ ਹਨ।

LEAVE A REPLY

Please enter your comment!
Please enter your name here