ਵਿਸ਼ਵ ਆਗੂ ਮੌਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਾ ਚਾਹੁੰਦੇ ਹਨ: ਹਰੀਸ਼ ਪਾਸੀ/ਰਾਜੇਸ਼ ਮੰਨਣ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਐਨਜੀਓ ਸੈੱਲ ਦੇ ਸੂਬਾ ਜਨਰਲ ਸਕੱਤਰ ਹਰੀਸ਼ ਸ਼ਰਮਾ ਅਤੇ ਭਾਜਪਾ ਐਨਜੀਓ ਸੈੱਲ ਦੇ ਸੂਬਾ ਜੁਆਇੰਟ ਸਕੱਤਰ ਰਾਜੇਸ਼ ਮੰਨਣ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਬਾਅਦ ਵਿਦੇਸ਼ਾਂ ਵਿੱਚ ਭਾਰਤ ਧਮਕ ਵੱਧ ਗਈ ਹੈ।ਇਹ ਪੀਐਮ ਮੋਦੀ ਦੀਆਂ ਨੀਤੀਆਂ ਅਤੇ ਸ਼ਖਸੀਅਤ ਦਾ ਹੀ ਅਸਰ ਹੈ ਕਿ ਅੱਜ ਅਮਰੀਕਾ,ਰੂਸ, ਫਰਾਂਸ,ਬਰਤਾਨੀਆ,ਚੀਨ ਵਰਗੇ ਚੋਟੀ ਦੇ ਦੇਸ਼ ਭਾਰਤ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ।ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਬਾਅਦ ਸੰਯੁਕਤ ਰਾਸ਼ਟਰ ਬ੍ਰਿਕਸ,ਆਸੀਆਨ ਵਰਗੇ ਸਾਰੇ ਅੰਤਰਰਾਸ਼ਟਰੀ ਮੰਚਾਂ ਤੇ ਵੀ ਭਾਰਤ ਦੀ ਭਾਗੀਦਾਰੀ ਵਧੀ ਹੈ।ਭਾਜਪਾ ਆਗੂਆਂ ਨੇ ਕਿਹਾ ਕਿ ਕੁਝ ਲੋਕ ਕਮਲ ਨੂੰ ਸਿਰਫ ਭਾਜਪਾ ਦਾ ਚੋਣ ਨਿਸ਼ਾਨ ਦੱਸ ਰਹੇ ਹਨ। ਪੀਐੱਮ ਮੋਦੀ ਨੇ ਜੀ-20 ਦਾ ਲੋਗੋ ਜਾਰੀ ਕੀਤਾ ਹੈ, ਜਿਸ ਵਿੱਚ ਕਮਲ ਦਾ ਫੁੱਲ ਹੋਣ ਤੇ ਲੋਕਾਂ ਨੂੰ ਇਤਰਾਜ਼ ਹੈ।ਕਾਂਗਰਸ ਸ਼ਾਇਦ ਭਾਰਤ ਦਾ ਇਤਿਹਾਸ ਭੁੱਲ ਗਈ ਹੈ।

Advertisements

ਕਮਲ ਨੂੰ 1950 ਚ ਹੀ ਭਾਰਤ ਦਾ ਰਾਸ਼ਟਰੀ ਫੁੱਲ ਐਲਾਨਿਆ ਗਿਆ ਸੀ।1857 ਚ ਆਜ਼ਾਦੀ ਘੁਲਾਟੀਆਂ ਨੇ ਇੱਕ ਹੱਥ ਵਿੱਚ ਰੋਟੀ ਅਤੇ ਦੂਜੇ ਹੱਥ ਵਿੱਚ ਕਮਲ ਦਾ ਫੁੱਲ ਲੈ ਕੇ ਅਜ਼ਾਦੀ ਦੀ ਲੜਾਈ ਲਾਡੀ ਸੀ।ਹਰੀਸ਼ ਸ਼ਰਮਾ ਨੇ ਕਿਹਾ ਕਿ ਜੇਕਰ ਕਿਸੇ ਸਿਆਸੀ ਪਾਰਟੀ ਦਾ ਚੋਣ ਨਿਸ਼ਾਨ ਹੱਥ ਹੈ ਤਾਂ ਉਸ ਨੂੰ ਵੱਢ ਦੇਣਾ ਚਾਹੀਦਾ ਹੈ। ਜੇਕਰ ਕਿਸੇ ਦਾ ਚੋਣ ਨਿਸ਼ਾਨ ਸਾਈਕਲ ਹੈ ਤਾਂ ਕੀ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ?ਅਸੀਂ ਭਾਰਤ ਦੇ ਸੱਭਿਆਚਾਰਕ ਮਾਣ ਨਾਲ ਛੇੜਛਾੜ ਹੋਣ ਦੀ ਨਾ ਤਾਂ ਇਜਾਜ਼ਤ ਦੇਵਾਂਗੇ ਅਤੇ ਨਾ ਹੀ ਬਰਦਾਸ਼ਤ ਕਰਾਂਗੇ। ਰਾਜੇਸ਼ ਮੰਨਣ ਨੇ ਕਿਹਾ ਕਿ ਭਾਰਤ ਦੁਨੀਆ ਦਾ ਇੱਕ ਖੁਸ਼ਹਾਲ ਅਤੇ ਜੀਵੰਤ ਲੋਕਤੰਤਰ ਹੈ।ਸਾਡੇ ਕੋਲ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਹਨ ਅਤੇ ਮਦਰ ਆਫ ਡੇਮੋਕ੍ਰੇਟਿ ਦੇ ਰੂਪ ਵਿੱਚ ਇਕ ਸ਼ਾਨਦਾਰ ਪਰੰਪਰਾ ਵੀ ਹੈ। ਰਾਜੇਸ਼ ਮੰਨਣ ਨੇ ਕਾਂਗਰਸ ਤੇ ਚੁਟਕੀ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ‘ਚ ਪਿਛਲੇ ਜੀ-20 ਸੰਮੇਲਨ ਚ ਭਾਰਤ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਾਂਗਰਸ ਤੇ ਤੰਜ ਕਸਦਿਆਂ ਕਿਹਾ ਕਿ ਵਿਸ਼ਵ ਦੇ ਨੇਤਾ ਮੌਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਡਾ:ਮਨਮੋਹਨ ਸਿੰਘ ਇਨ੍ਹਾਂ ਸ਼ਿਖਰ ਸੰਮੇਲਨਾਂ ਤੋਂ ਵਾਪਸ ਪਰਤਦੇ ਸਨ ਤਾਂ ਕਿਸੇ ਨੇ ਭਾਰਤ ਵੱਲ ਧਿਆਨ ਨਹੀਂ ਦਿੱਤਾ ਸੀ ਅਤੇ ਹੁਣ ਭਾਰਤੀ ਪ੍ਰਧਾਨ ਮੰਤਰੀ ਨੂੰ ਵਿਸ਼ਵ ਨੇਤਾ ਲੱਭ ਰਹੇ ਹਨ।ਪੀਐੱਮ ਮੋਦੀ ਦੀ ਅਗਵਾਈ ਚ ਭਾਰਤ ਨੇ ਇਕ ਲੰਮਾ ਸਫ਼ਰ ਤੈਅ ਕੀਤਾ ਹੈ।

LEAVE A REPLY

Please enter your comment!
Please enter your name here