ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਇਕ ਬੱਲੂਆਣਾ ਨੇ ਕੀਤੀ ਪਾਰਟੀ ਆਗੂਆਂ ਨਾਲ ਮੀਟਿੰਗ

ਫਾਜ਼ਿਲਕਾ (ਦ ਸਟੈਲਰ ਨਿਊਜ਼): ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕੇ ਦੇ ਪਿੰਡ ਰੂਹੇੜਿਆਂ ਵਾਲੀ ਵਿਖੇ ਵਿਜੇ ਸਹਾਰਨ ਦੇ ਘਰ ਵਿੱਚ ਰੱਖੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਨੀਤੀਆਂ ਦਾ ਪ੍ਰਚਾਰ ਪ੍ਰਸਾਰ ਕੀਤਾ ਉੱਥੇ ਹੀ ਮੌਜੂਦ ਪਾਰਟੀ ਆਗੂਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਦੌਰਾਨ ਉਨ੍ਹਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਹੁਣੇ ਤੋਂ ਹੀ ਆਰੰਭ ਲਈਆਂ ਜਾਣ।

Advertisements
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ।ਉਨ੍ਹਾਂ ਹਾਜ਼ਰ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਮੁਸ਼ਕਲਾਂ ਦੇ ਹੱਲ ਵੀ ਕੀਤੇ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਦੇ ਕੰਮ ਪਾਰਟੀਬਾਜੀ ਤੋਂ ਉਪਰ ਉੱਠ ਕੇ ਕਰਵਾਏ ਜਾਣਗੇ।

ਇਸ ਮੌਕੇ ਵਿਜੇ ਸਹਾਰਨ, ਵਰਿੰਦਰ ਭਾਟੀ ਬੰਟੀ, ਸੁਰਿੰਦਰ ਮੇਘ ਪੰਚ, ਹਰਬੰਸ ਨਾਇਕ ਪੰਚ, ਨਛੱਤਰ ਸਿੰਘ ਪੰਚ, ਭੀਮ ਸੈਣ, ਨਾਥ ਪੰਚ, ਬਲਿੰਦਰ ਖੌਥ ਪੰਚ ,ਵਿਨੋਦ ਖ਼ੋਥ, ਸਾਦੁਲ ਖੋਥ, ਸੁਰਿੰਦਰ ਗੋਦਾਰਾ,ਮਨੀਕਾਂਤ ਗੋਦਾਰਾ ,ਰੋਕੀ ਭਾਟੀ,ਬਲਿੰਦਰ ਭਾਟੀ ,ਖੇਤਾਂ ਰਾਮ ਸਾਬਕਾ ਪੰਚ,ਜਸਵਿੰਦਰ ਸਰਾ ਸਾਬਕਾ ਪੰਚ,ਰਾਜਵੀਰ ਬਰਾੜ, ਜੋਧਾ ਧਾਲੀਵਾਲ, ਜੀਤ ਗਿੱਲ, ਸੁਖਾ ਸਹਾਰਨ, ਮਹਾਵੀਰ ਸਹਾਰਨ ਸਾਬਕਾ ਪੰਚ, ਧਰਮਵੀਰ ਗੋਦਾਰਾ, ਮਨੋਜ ਗੋਦਾਰਾ, ਭੋਜਰਾਜ ਸਿਆਗ, ਗੁਰਮੀਤ ਸਿੰਘ ਪ੍ਰਜਾਪਤੀ, ਆਜਾਦਵੀਰ, ਵਿਸ਼ਾਲ, ਡੇਲੂ, ਸੰਜੇ ਸਿਵਰ, ਰਾਜੇਸ਼ ਭਾਦੂ ਸਮੇਤ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।

LEAVE A REPLY

Please enter your comment!
Please enter your name here