ਫਾਜ਼ਿਲਕਾ ਵਾਸੀ ਸੀਐਮ ਦੀ ਯੋਗਸ਼ਾਲਾ ਅਧੀਨ ਲੱਗ ਰਹੀਆਂ ਯੋਗਾ ਕਲਾਸਾਂ ਦਾ ਜ਼ਰੂਰ ਲੈਣ ਲਾਭ: ਡਿਪਟੀ ਕਮਿਸ਼ਨਰ

ਫਾਜ਼ਿਲਕਾ (ਦ ਸਟੈਲਰ ਨਿਊਜ਼): ਲੋਕਾਂ ਨੂੰ ਸਿਹਤਮੰਦ ਰੱਖਣ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਦੇ ਪ੍ਰੋਜੈਕਟ ਅਧੀਨ ਫਾਜ਼ਿਲਕਾ ਸ਼ਹਿਰ ਵਿੱਚ ਰੋਜ਼ਾਨਾ ਸਵੇਰੇ ਸ਼ਾਮ 55 ਥਾਵਾਂ ਤੇ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਦਾ ਫਾਜ਼ਿਲਕਾ ਵਾਸੀ ਜ਼ਰੂਰ ਲਾਭ ਉਠਾਉਣ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ.ਸੇਨੂ ਦੁੱਗਲ ਆਈ.ਏ.ਐੱਸ. ਨੇ ਦਿੱਤੀ।

Advertisements
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੀ ਭਜ-ਦੋੜ ਦੀ ਜਿੰਦਗੀ ਵਿਚ ਆਪਣੇ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਜਾਂ ਯੋਗ ਅਭਿਆਸ ਕਰਨ ਦੀ ਸਮੇਂ ਦੀ ਮੁੱਖ ਲੋੜ ਜਾਪਦੀ ਹੈ। ਉਨ੍ਹਾਂ ਕਿਹਾ ਕਿ ਕਸਰਤ ਜਾਂ ਯੋਗ ਕਰਨ ਨਾਲ ਸ਼ਰੀਰ ਫੁਰਤੀ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਵੇਰੇ-ਸਵੇਰੇ ਜਲਦੀ ਉਠ ਕੇ ਯੋਗਾ ਕਰਨ ਨਾਲ ਜਿਥੇ ਸਾਰਾ ਦਿਨ ਸ਼ਰੀਰ ਅੰਦਰ ਐਨਰਜੀ ਰਹਿੰਦੀ ਹੈ ਉਥੇ ਸਾਡੀ ਯਾਦ ਸ਼ਕਤੀ ਵੀ ਵਧਦੀ ਹੈ।

ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਵਿੱਚ ਅਰੋੜਵੰਸ ਪਾਰਕ, ਬੀਕਾਨੇਰ ਰੋਡ, ਬਾਰਡਰ ਰੋਡ, ਬ੍ਰਹਮ ਕੁਮਾਰੀ ਆਸ਼ਰਮ, ਸਿਵਲ ਹਸਪਤਾਲ, ਡੀਸੀ ਦਫਤਰ, ਡੀਸੀ ਰੈਜੀਡੈਂਸ, ਦਿਵਿਆ ਜੋਤੀ ਪਾਰਕ, ਫਰੈਂਡਜ਼ ਕਲੋਨੀ, ਗਊਸ਼ਾਲਾ, ਸਰਕਾਰੀ ਸਕੂਲ ਲੜਕੇ, ਗਰੀਬ ਚੰਦ ਧਰਮਸ਼ਾਲਾ, ਹੌਲੀ ਹਾਰਟ ਸਕੂਲ, ਜੋਤੀ ਕਿੱਡ ਕੇਅਰ ਹੋਮ ਸਕੂਲ, ਮਾਧਵ ਨਗਰੀ, ਮਹਾਵੀਰ ਕਲੌਨੀ, ਮਹਾਵੀਰ ਪਾਰਕ, ਮਾਰਸ਼ਲ ਅਕੈਡਮੀ, ਐੱਮ.ਸੀ. ਕਲੌਨੀ, ਮੌਂਗਾ ਸਟਰੀਟ, ਐੱਮ. ਆਰ. ਐਨਕਲੇਵ, ਨਵੀਂ ਅਬਾਦੀ, ਪ੍ਰਤਾਪ ਬਾਗ ਪਾਰਕ, ਪੁਜਾਰੀ ਸਟਰੀਟ, ਰਾਧਾ ਸਵਾਮੀ ਕਲੌਨੀ, ਰਾਮ ਕੁਟੀਆ, ਰੈੱਡ ਕਰਾਸ ਲਾਇਬ੍ਰੇਰੀ, ਰੋਜ ਐਨਕਲੇਵ ਪਾਰਕ, ਰੋਇਲ ਸਿਟੀ ਪਾਰਕ 1, ਸੰਪੂਰਨਾ ਐਨਕਲੇਵ, ਸ਼ਕਤੀ ਨਗਰ, ਸਟੇਡੀਅਮ, ਸੁੰਦਰ ਆਸ਼ਰਮ, ਸੁੰਦਰ ਨਗਰ, ਤਖ਼ਤ ਮੰਦਿਰ, ਟੀਚਰ ਕਲੌਨੀ, ਵਿਜੇ ਕਲੌਨੀ ਅਤੇ ਬ੍ਰਿਧ ਆਸ਼ਰਮ ਆਦਿ ਥਾਵਾਂ ‘ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here