ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਨਾ ਦੇਣ ਵਿੱਚ ਫੇਲ ਰਹਿਣ ਤੇ ਫੂਕਿਆ ਨਗਰ ਨਿਗਮ ਦਾ ਪੁਤਲਾ, ਕੀਤਾ ਪ੍ਰਦਰਸ਼ਨ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਚ ਨਾਕਾਮ ਰਹਿਣ ਅਤੇ ਮਾਲ ਰੋਡ ਤੋਂ ਰੇਹੜੀਆਂ ਨੂੰ ਹਟਾ ਕੇ ਉਨ੍ਹਾਂ ਨੂੰ ਸਹੀ ਜਗ੍ਹਾ ਮੁਹੱਈਆ ਨਾ ਕਰਵਾਉਣ ਦੇ ਵਿਰੋਧ ਚ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਦੀ ਅਗਵਾਈ ਚ ਸ਼ਹਿਰ ਦੇ ਮਾਲ ਰੋਡ ਵਿਖੇ ਨਗਰ ਨਿਗਮ ਦਾ ਪੁਤਲਾ ਫੂੰਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਵੀ ਰਾਜਪੂਤ ਨੇ ਕਿਹਾ ਕਿ ਜ਼ਿਲੇ ਦੇ ਮੁੱਖ ਖੇਤਰਾਂ ਚ ਰੇਹੜੀ ਠੇਲਾ ਲਾਉਣ ਵਾਲੇ ਸੜਕਾਂ ਦੇ ਆਲੇ-ਦੁਆਲੇ ਆਪਣੀਆਂ ਦੁਕਾਨਾਂ ਲਾਉਣ ਵਾਲੀਆਂ ਨੂੰ ਨਗਰ ਨਿਗਮ ਦੇ ਆਦੇਸ਼ ਤੋਂ ਬਾਅਦ ਹਟਾਉਣ ਦੀ ਕਾਰਵਾਈ ਪ੍ਰਭਾਵਸ਼ਾਲੀ ਲੋਕਾਂ ਨੂੰ ਕਿਤੇ ਨਾ ਕਿਤੇ ਫਾਇਦਾ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਮੇ ਸ਼ਮੇ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਭੱਜਣ ਜਿਸ ਚ ਗਰੀਬ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਤੋਂ ਰੋਕਣ ਲਈ ਦੋਹਰੇ ਮਾਪਦੰਡ,ਪਹਿਲਾਂ ਸੜਕਾਂ ਪੁੱਟਣੀਆਂ ਤੇ ਬਾਅਦ ਚ ਉਨ੍ਹਾਂ ਦੀ ਮੁਰੰਮਤ ਨਾ ਕਰਨਾ, ਸੀਵਰੇਜ ਕੱਢਣ ਲਈ ਟੋਏ ਪੁੱਟਣੇ ਤੇ ਦੁਬਾਰਾ ਭਰਨੇ ਨਹੀਂ ਵਰਗੀਆਂ ਅਨੇਕਾਂ ਸਮੱਸਿਆਵਾਂ ਨਾਲ ਲੋਕ ਝੂਜ ਰਹੇ ਹਨ ਨਗਰ ਨਿਗਮ ਕੁੰਭ ਕਰਨੀ ਨੀਦ ਵਿੱਚ ਸੋ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisements

ਉਨ੍ਹਾਂ ਨਗਰ ਕੌਂਸਲ ਨੂੰ ਨਗਰ ਨਿਗਮ ਬਣਾ ਕੇ ਲੋਕਾਂ ਤੇ ਵਾਧੂ ਬੋਝ ਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਗਰ ਨਿਗਮ ਬਣਨ ਤੋਂ ਪਹਿਲਾਂ ਨਾ ਤਾਂ ਸ਼ਹਿਰੀ ਖੇਤਰ ਨੂੰ ਵਧਾਇਆ ਗਿਆ,ਜਿਸ ਵਿੱਚ ਕਈ ਸ਼ਹਿਰੀ ਖੇਤਰ ਬਣਦੀਆਂ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਨਾ ਹੀ ਸਫਾਈ ਸੇਵਕ ਦੀ ਭਰਤੀ ਕੀਤੀ ਗਈ।ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਾ ਕੇ 50 ਕੌਂਸਲਰਾਂ ਦੀਆਂ ਤਨਖਾਹਾਂ ਦਾ ਬੋਝ ਜਨਤਾ ਤੇ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਬਜ਼ਿਆਂ ਨੂੰ ਹਟਾਉਣਾ ਜ਼ਰੂਰੀ ਹੈ, ਪਰ ਕਾਨੂੰਨ ਦੀ ਲਾਠੀ ਗਰੀਬਾਂ ਤੇ ਹੀ ਚਲਾਉਣਾ ਕਿੱਥੋਂ ਦਾ ਇਨਸਾਫ ਹੈ। ਉਨ੍ਹਾਂ ਕਿਹਾ ਕਿ ਨਾਨੂੰ ਸਾਰੀਆਂ ਲਈ ਬਰਾਬਰ ਹੋਣਾ ਚਾਹੀਦਾ ਹੈ ਅਤੇ ਇਕ ਤਰਫ ਮਾਪਦੰਡ ਸਿਰਫ ਗਰੀਬ ਰੇਹੜੀ-ਫੜ੍ਹੀ ਵਾਲੀਆਂ ਨਹੀਂ ਹੋਣਾ ਚਾਹੀਦਾ। ਜੀ ਰੇਹੜੀ ਵਾਲੇ ਕਾਫੀ ਸ਼ਮੇ ਤੋਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ ਨਗਰ ਨਿਗਮ ਵੱਲੋਂ ਕੀਤੇ ਨਾ ਕੀਤੇ ਧਨਾਢ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਰੇਹੜੀ ਵਾਲੀਆਂ ਦੀਆਂ ਰੇਹੜੀਆਂ ਨੂੰ ਹਟਾਇਆ ਜਾ ਰਿਹਾ ਹੈ,ਜਿਸ ਕਾਰਨ ਉਕਤ ਰੇਹੜੀ-ਫੜ੍ਹੀ ਵਾਲਿਆਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਅਸੀਂ 17 ਨਵੰਬਰ ਤੱਕ ਦਾ ਸਮਾਂ ਦਿੱਤਾ ਸੀ।

ਜੇਕਰ 17 ਨਵੰਬਰ ਤੱਕ ਮਾਲ ਰੋਡ ਦੇ ਦੋ ਰਿਹਾਇਸ਼ੀ ਪਲਾਟਾਂ,ਜਿਨ੍ਹਾਂ ਦੀ ਵਰਤੋਂ ਵਪਾਰਕ ਮੰਤਵ ਲਈ ਕੀਤੀ ਜਾ ਰਹੀ ਹੈ ਤੋਂ ਰੇਹੜੀਆਂ ਨਾ ਹਟਾਇਆ ਗਈਆਂ ਅਤੇ ਉਨ੍ਹਾਂ ਨੂੰ ਕਿਸੇ ਢੁਕਵੀਂ ਥਾਂ ਤੇ ਤਬਦੀਲ ਨਾ ਕੀਤਾ ਗਿਆ ਤਾਂ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾਏਗਾ।ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ,ਇਸ ਲਈ ਅੱਜ ਉਨ੍ਹਾਂ ਨੇ ਨਗਰ ਨਿਗਮ ਨੂੰ ਕੁੰਭਕਰਨੀ ਨੀਂਦ ਚੋਂ ਜਗਾਉਣ ਲਈ ਪ੍ਰਦਰਸ਼ਨ ਕੀਤਾ।ਅਵੀ ਰਾਜਪੂਤ ਨੇ ਕਿਹਾ ਕਿ ਅੱਜ ਜਿਸ ਹਿਸਾਬ ਨਾਲ ਆਬਾਦੀ ਵਧ ਰਹੀ ਹੈ ਅਤੇ ਸਰਕਾਰਾਂ ਦੀ ਉਦਾਸੀਨਤਾ,ਬੇਰੋਜ਼ਗਾਰੀ ਵਧ ਰਹੀ ਹੈ, ਉਸ ਅਨੁਸਾਰ ਸ਼ਹਿਰੀਕਰਨ ਵੀ ਹੋ ਰਿਹਾ ਹੈ,ਇਸ ਤੋਂ ਇਲਾਵਾ ਨੌਕਰੀਆਂ ਘਟ ਰਹੀਆਂ ਹਨ,ਰੁਜ਼ਗਾਰ ਦੇ ਮੌਕੇ ਵੀ ਸੀਮਤ ਹੋ ਗਏ ਹਨ। ਹੁਣ ਜੀਵਨ ਜਿਨ ਲਈ ਰੋਜ਼ੀ-ਰੋਟੀ ਵੀ ਕਾਮਨੀ ਹੈ। ਪਰਿਵਾਰ ਵੀ ਚਲਾਉਣਾ ਹੈ।ਅਜਿਹੀ ਸਥਿਤੀ ਵਿੱਚ ਆਮ ਆਦਮੀ ਕੋਈ ਨਾ ਕੋਈ ਕੰਮ ਤਾਂ ਕਰੇਗਾ ਹੀ ਕਰੇਗਾ ਹੀ। ਨੌਕਰੀ ਨਾ ਮਿਲਣ ਦੀ ਸਥਿਤੀ ਵਿੱਚ ਘੱਟ ਪੈਸਿਆਂ ਵਿੱਚ ਉਸਨੂੰ ਸਬ ਤੋਂ ਅਸਾਂ ਕੰਮ ਰੇਹੜੀ ਪਟਰੀ ਸਾਮਾਨ ਵੇਚਣਾ ਹੀ ਲੱਗਦਾ ਹੈ।ਪਰ ਆਮ ਆਦਮੀ ਵੱਲੋਂ ਕੀਤਾ ਜਾਂਦਾ ਇਹ ਕੰਮ ਆਮ ਤੇ ਖਾਸ ਸਾਰੀਆਂ ਲਈ ਉਦੋਂ ਪਰੇਸ਼ਾਨੀ ਦਾ ਕਾਰਨ ਬਣ ਬਣ ਲੱਗ ਜਾਂਦਾ ਹੈ ਜਦੋ ਇਹ ਕਬਜ਼ਿਆਂ ਦਾ ਰੂਪ ਧਾਰਨ ਕਰ ਲੈਂਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ ਸਰਕਾਰ ਨੂੰ ਲੋਕਾਂ ਦੇ ਨਾਲ-ਨਾਲ ਇਨ੍ਹਾਂ ਗਰੀਬ ਰੇਹੜੀ-ਫੜ੍ਹੀ ਵਾਲਿਆਂ ਦੀਆਂ ਮੁਸ਼ਕਿਲਾਂ ਵੱਲ ਵੱਧ ਧਿਆਨ ਦਿੰਦੇ ਹੋਏ ਉਨ੍ਹਾਂ ਦੀਆਂ ਰੇਹੜੀ-ਫੜ੍ਹੀ ਨੂੰ ਹਟਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੱਕੀ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ,ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ।ਉਨ੍ਹਾਂ ਕਿਹਾ ਕਿ ਜੇਕਰ ਹਰ ਕਿਸੇ ਸਬਦਾ ਰੁਜ਼ਗਾਰ ਸੁਰੱਖਿਅਤ ਰੱਖਣਾ ਹੈ ਤਾਂ ਰੇਹੜੀ ਫੜੀ ਵਾਲੀਆਂ ਲਈ ਇਕ ਅਜਿਹੀ ਨੀਤੀ ਬਣਾਉਣੀ ਹੋਵੇਗੀ ਜੋ ਸਮੱਸਿਆ ਨਾ ਬਣੇ।ਇਸ ਮੌਕੇ ਤੇ ਲਖਬੀਰ ਸਿੰਘ,ਗੌਰਵ ਪੰਡਿਤ,ਸੰਦੀਪ, ਗੋਲਗੱਪਾ ਵਿਕਰੇਤਾ ਬਿੱਟੂ,ਬੱਲੂ,ਅਨਿਲ,ਚਾਟ ਵਿਕਰੇਤਾ ਸ਼ਰਮਾ, ਫਾਸਟ ਫੂਡ ਵਿਕਰੇਤਾ ਅਰੁਣ, ਅਸ਼ੋਕ ਸ਼ਰਮਾ, ਮਨਜੀਤਸਿੰਘ ਕਾਲਾ,ਕੁਲਦੀਪਕ ਧੀਰ, ਏਕਤਾ ਪਾਰਟੀ ਦੇ ਅਰੁਣ ਸੱਭਰਵਾਲ,ਤਜਿੰਦਰ ਲਵਲੀ,ਲਾਡੀ, ਰਾਕੇਸ਼ ਕੁਮਾਰ, ਸੁਮਿਤ ਕਪੂਰ, ਰਾਜੇਸ਼,ਰਾਜਾ, ਰਣਜੀਤ ਸਿੰਘ, ਰੂਬਲ, ਰੋਬਿਨ,ਅਮਿਤ ਅਰੋੜਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here