ਜ਼ਿਲ੍ਹਾ ਪ੍ਰਸ਼ਾਸਨ ਦੇ ਨਿਵੇਕਲਾ ਉਪਰਾਲੇ ‘ਨਾਰੀ ਸੱਥ’ ਦੇ ਕਾਮਯਾਬੀ ਵੱਲ ਵਧਦੇ ਕਦਮ

ਪਟਿਆਲਾ, (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਨਾਰੀ ਸੱਥ ਨਾਮ ਦਾ ਨਿਵੇਕਲਾ ਉਪਰਾਲਾ ਕਾਮਯਾਬ ਹੋ ਰਿਹਾ ਹੈ। ਇਸ ਤਹਿਤ ਜਿੱਥੇ ਔਰਤਾਂ ਨੂੰ ਇਕੱਠੇ ਕਰਕੇ 5 ਸਾਲ ਤੱਕ ਦੇ ਬੱਚਿਆਂ, ਕਿਸ਼ੋਰ ਉਮਰ ਦੀਆਂ ਲੜਕੀਆਂ, ਗਰਭ ਅਵਸਥਾ ਦੌਰਾਨ ਮਹਿਲਾਵਾਂ ‘ਚ ਖ਼ੂਨ ਦੀ ਕਮੀ ਸਮੇਤ ਔਰਤਾਂ ਦੇ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਗਾਇਨੀ ਓ.ਪੀ.ਡੀ. ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

Advertisements

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਟੀਮ ਪਟਿਆਲਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਨਾਰੀ ਸੱਥ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਜਾਵੇਗਾ। ਇਸ ਤਹਿਤ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਈ.ਐਫ.ਏ. ਦੀ ਸਹੂਲਤ, ਖ਼ੂਨ ਦੀ ਕਮੀ ਬਾਰੇ ਜਾਗਰੂਕ ਕਰਨ ਤੇ ਛੋਟੇ ਬੱਚਿਆਂ ‘ਚ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਤੋਂ ਇਲਾਵਾ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਖ਼ੁਦ ਆਪਣੀ ਸਰੀਰਕ ਜਾਂਚ ਕਰਨੀ ਵੀ ਸਿਖਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਨਾਰੀ ਸੱਥ ਲਗਾਈ ਗਈ ਅਤੇ ਇਸ ਮੌਕੇ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਬਾਰੇ ਤਿੰਨ ਸਾਲਾਂ ਬਾਅਦ ਸਕਰੀਨਿੰਗ ਕਰਵਾਉਣ ਤੋਂ ਇਲਾਵਾ 9 ਤੋਂ 14 ਸਾਲ ਅਤੇ 14 ਤੋਂ 45 ਸਾਲ ਦੀਆਂ ਲੜਕੀਆਂ ਲਈ ਇਸ ਕੈਂਸਰ ਤੋਂ ਬਚਾਅ ਲਈ ਵੈਕਸੀਨੇਸ਼ਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਹਰਕੀਰਤ ਕੌਰ, ਸਟਾਫ਼ ਨਰਸ ਜਸਪ੍ਰੀਤ ਕੌਰ ਸਮੇਤ ਨਰਸਿੰਗ ਵਿਦਿਆਰਥੀਆਂ ਨੇ ਮਹਿਲਾਵਾਂ ਨੂੰ ਜਾਗਰੂਕ ਕੀਤਾ।

LEAVE A REPLY

Please enter your comment!
Please enter your name here