ਮਗਨਰੇਗਾ ਤਹਿਤ ਨਵੇਂ ਜਾਬ ਕਾਰਡ ਬਣਾਉਣ ਲਈ 23 ਤੇ 24 ਨਵੰਬਰ ਨੂੰ ਲਗਾਏ ਜਾਣਗੇ ਕੈਂਪ: ਅਰੁਣ ਸ਼ਰਮਾ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਮਗਨਰੇਗਾ ਤਹਿਤ ਪੰਜਾਬ ਭਰ ‘ਚ ਲਗਾਏ ਜਾ ਰਹੇ ਬਲਾਕ ਪੱਧਰੀ ਸੁਵਿਧਾ ਕੈਂਪਾਂ ਦੀ ਲੜੀ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਵਿਖੇ 23 ਤੇ 24 ਨਵੰਬਰ ਨੂੰ ਬਲਾਕ ਪੱਧਰ ‘ਤੇ ਬੀ.ਡੀ.ਪੀ.ਓ ਦਫਤਰਾਂ ਵਿੱਚ ਨਵੇਂ ਜਾਬ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿ)-ਕਮ-ਅਡੀਸ਼ਨਲ ਜ਼ਿਲ੍ਹਾ ਪੋਜੈਕਟ ਕੋਆਰਡੀਨੇਟਰ, ਮਗਨਰੇਗਾ ਅਰੁਣ ਕੁਮਾਰ ਸ਼ਰਮਾ ਨੇ ਸਾਂਝੀ ਕੀਤੀ।

Advertisements

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 18 ਸਾਲ ਤੋ ਵੱਧ ਉਮਰ ਦਾ ਕੋਈ ਵੀ ਵਿਅਕਤੀ ਜੋ ਮਗਨਰੇਗਾ ਸਕੀਮ ਅਧੀਨ ਕੰਮ ਕਰਨ ਦਾ ਚਾਹਵਾਨ ਹੋਵੇ ਉਹ ਆਪਣੀ ਇੱਕ ਫੋਟੋ, ਆਧਾਰ ਕਾਰਡ ਦੀ ਕਾਪੀ, ਬੈਂਕ ਖਾਤੇ ਦੀ ਕਾਪੀ ਲੈ ਕੇ ਇਨ੍ਹਾਂ ਕੈਂਪਾਂ ਵਿੱਚ ਜਾਬ ਕਾਰਡ ਲਈ ਇਨਰੋਲਮੈਂਟ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਸਿਰਫ ਪੇਂਡੂ ਖੇਤਰ ਲਈ ਹੀ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ 6 ਬਲਾਕਾਂ ਫਿਰੋਜ਼ਪੁਰ, ਘੱਲ ਖੁਰਦ, ਗੁਰੂਹਰਸਹਾਏ, ਮੱਖੂ, ਮਮਦੋਟ ਅਤੇ ਜ਼ੀਰਾ ਵਿੱਚ 23 ਅਤੇ 24 ਨਵੰਬਰ ਨੂੰ ਲੱਗਣ ਵਾਲੇ ਕੈਪਾਂ ਵਿੱਚ ਮੌਕੇ ‘ਤੇ ਹੀ ਮਗਨਰੇਗਾ ਜਾਬ ਕਾਰਡ ਲਈ ਫਾਰਮ ਭਰੇ ਜਾਣਗੇ। ਏ.ਡੀ.ਸੀ. (ਵਿ) ਨੇ ਜ਼ਿਲ੍ਹੇ ਦੇ ਬਲਾਕਾਂ ਵਿੱਚ ਪਿੰਡਾਂ ਦੇ ਯੋਗ ਉਮੀਦਵਾਰਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨ ਅਤੇ ਹੋਰ ਕੋਈ ਵੀ ਲੋੜਵੰਦ ਅਤੇ ਯੋਗ ਵਿਅਕਤੀ ਇਸਦਾ ਲਾਹਾ ਲੈ ਸਕਦਾ ਹੈ।

LEAVE A REPLY

Please enter your comment!
Please enter your name here