ਸੀਜੇਐਮ ਵਲੋਂ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਦਸੂਹਾ ਅਤੇ ਮੁਕੇਰੀਆਂ ਦਾ ਅਚਨਚੇਤ ਦੋਰਾ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼): ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਮੁਹਾਲੀ ਦੇ ਦਿਸ਼ਾ—ਨਿਰਦੇਸਾਂ ਅਨੁਸਾਰ ਅਪਰਾਜਿਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਦਸੂਹਾ ਅਤੇ ਮੁਕੇਰੀਆਂ ਦਾ ਅਚਨਚੇਤ ਦੋਰਾ ਕੀਤਾ ਗਿਆ। ਇਸ ਦੋਰੇ ਦੋਰਾਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਰਮਿੰਦਰ ਕੋਰ ਬੈਂਸ ,ਵਧੀਕ ਸਿਵਲ ਜੱਜ (ਸਬਡਵੀਜ਼ਨ )—ਕਮ—ਚੇਅਰਮੈਨ, ਉਪ ਮੰਡਲ ਕਾਨੂੰਨੀ ਸੇਵਾਵਾ ਕਮੇਟੀ, ਦਸੂਹਾ ਅਤੇ ਅਮਰਦੀਪ ਸਿੰਘ ਬੈਂਸ, ਵਧੀਕ ਸਿਵਲ ਜੱਜ (ਸਬਡਵੀਜਨ )—ਕਮ—ਚੇਅਰਮੈਨ, ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ, ਮੁਕੇਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੁਫਤ ਕਾਨੂੰਨੀ ਸੇਵਾਵਾ ਅਤੇ ਨੈਸ਼ਨਲ ਲੋਕ ਅਦਾਲਤਾਂ ਦਾ ਲਾਭ ਆਮ ਜਨਤਾ ਤੱਕ ਪਹੁੰਚਾਉਣ ਲਈ ਵਿਚਾਰ-ਵਟਾਦਰਾ ਕੀਤਾ ਗਿਆ ਅਤੇ ਨਾਲ ਹੀ ਦਸੂਹਾ ਦੇ ਸਮੂਹ ਜੁਡੀਸ਼ੀਅਲ ਅਫਸਰਾਂ ਨੂੰ ਨੈਸ਼ਨਲ ਲੋਕ ਅਦਾਲਤਾ ਵਿੱਚ ਵੱਧ ਤੋਂ ਵੱਧ ਕੇਸਾ ਨੂੰ ਲਗਾਉਣ ਲਈ ਕਿਹਾ ਗਿਆ।

Advertisements

ਇਸ ਤੋਂ ਇਲਾਵਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਦਸੂਹਾ ਅਤੇ ਮੁਕੇਰੀਆਂ ਦੀਆਂ ਕਚਹਿਰੀਆਂ ਵਿਖੇ ਸਥਿਤ ਫਰੰਟ ਆਫਿਸਾਂ ਦਾ ਦੌਰਾ ਕੀਤਾ ਗਿਆ ਅਤੇ ਉਥੇ ਕੰਮ ਕਰ ਰਹੇ ਪੀ.ਐਲ.ਵੀ ਦੇ ਦਫਤਰੀ ਕੰਮ ਕਾਜ ਦੇ ਰਜਿਸਟਰ ਚੈੱਕ ਕੀਤੇ ਗਏ ਅਤੇ ਉਨ੍ਹਾਂ ਨੂੰ ਇਹ ਵੀ ਹਦਾਇਤ ਕੀਤੀ ਗਈ  ਕਿ ਸਮੇਂ-ਸਮੇਂ ਤੇ ਮੁੱਖ ਦਫਤਰ ਵਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਜੋ ਵੀ ਸੈਮੀਨਾਰਾਂ ਦਾ ਮਹੀਨਾਵਾਰ ਸ਼ਡਿਊਲ ਭੇਜਿਆ ਜਾਂਦਾ ਹੈ ਉਸ ਦੀ ਪਾਲਣਾ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਰਿਟੇਨਰ ਐਡਵੋਕੇਟਾਂ ਨੂੰ ਆਮ ਜਨਤਾ, ਜੋ ਕਿ ਮੁਫਤ ਕਾਨੂੰਨੀ ਸਹਾਇਤਾ ਲੈਂਣ ਦੇ ਯੋਗ ਹੈ, ਨੂੰ ਸੁਚਾਰੂ ਢੰਗ ਨਾਲ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਨ ਲਈ ਨਿਰਦੇਸ਼ ਦਿੱਤੇ ਗਏ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ ਜਾ ਸਲਾਹ ਲੈਣ ਲਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਨਾਲ ਹੀ ਪੈਨਲ ਐਡਵੋਕੇਟਾਂ ਨੂੰ ਵੀ ਮੁਫਤ ਕਾਨੂੰਨੀ ਸਹਾਇਤਾ ਦੇ ਕੇਸਾਂ ਵਿੱਚ ਪ੍ਰੋਸੀਡਿੰਗ ਕਾਰਡ ਵੀ ਭਰਨ ਲਈ ਕਿਹਾ ਗਿਆ।  

LEAVE A REPLY

Please enter your comment!
Please enter your name here