ਹੁਣ ਪੁਰਸ਼ ਪਰਿਵਾਰ ਨਿਯੋਜਨ ਅਪਣਾਕੇ ਨਿਭਾਉਣਗੇ ਜ਼ਿਮੇਦਾਰੀ: ਸਿਵਲ ਸਰਜਨ

ਹੁਸ਼ਿਆਰਪੁਰ ,(ਦ ਸਟੈਲਰ ਨਿਊਜ਼): ‘ਹੁਣ ਪੁਰਸ਼ ਨਿਭਾਉਣਗੇ ਜ਼ਿਮੇਦਾਰੀ, ਪਰਿਵਾਰ ਨਿਯੋਜਨ ਅਪਣਾਕੇ, ਦਿਖਾਉਣਗੇ ਆਪਣੀ ਭਾਗੀਦਾਰੀ’, ਵਿਸ਼ੇ ਤੇ ਪਰਿਵਾਰ ਭਲਾਈ ਪ੍ਰੋਗਰਾਮ ਅਧੀਨ ਪਰਿਵਾਰ ਨਿਯੋਜਨ ਵਿੱਚ ਮਰਦਾਂ ਦੀ ਭਾਗੀਦਾਰੀ ਵਧਾਉਣ ਲਈ ਮਨਾਏ ਜਾ ਰਹੇ ਚੀਰਾ ਰਹਿਤ ਨਸਬੰਦੀ ਜਾਗਰੂਕਤਾ ਪੰਦਰਵਾੜੇ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮੋਹਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ ।

Advertisements

ਇਸ ਜਾਗਰੂਕਤਾ ਕੈਂਪ ਦੋਰਾਨ ਵਿਚਾਰ ਸਾਂਝੇ ਕਰਦੇ ਹੋਏ ਡਾ ਪ੍ਰੀਤ ਮੋਹਿੰਦਰ ਸਿੰਘ ਜੀ ਨੇ ਦੱਸਿਆ ਵੱਧ ਰਹੀ ਅਬਾਦੀ ਸਾਡੇ ਸਮਾਜ ਲਈ ਚੁਣੌਤੀ ਹੈ ਤੇ ਕਈ ਸਮਾਜਿਕ ਬੁਰਾਈਆਂ ਨੂੰ ਜਨਮ ਦਿੰਦੀ ਹੈ। ਇਸ ਲਈ ਵੱਧ ਰਹੀ ਅਬਾਦੀ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਵਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਜੇਕਰ ਕੋਈ ਪਰਿਵਾਰ ਸੀਮਤ ਅਤੇ ਨਿਯੋਜਿਤ ਪਰਿਵਾਰ ਲਈ ਪਰਿਵਾਰ ਨਿਯੋਜਨ ਦਾ ਵਸੀਲਾ ਅਪਣਾਉਣਾ ਚਾਹੁੰਦਾ ਹੈ ਤਾਂ ਉਸ ਪਰਿਵਾਰ ਨੂੰ ਵਸੈਕਟਮੀ ਜੋ ਕਿ ਪਰਿਵਾਰ ਨਿਯੋਜਨ ਦਾ ਸਥਾਈ ਤਰੀਕਾ ਹੈ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਮਹਿਲਾਵਾਂ ਪਰਿਵਾਰ ਨਿਯੋਜਨ ਲਈ ਟਬੈਕਟਮੀ ਅਪਣਾਉਂਦੀਆਂ ਹਨ ਉੱਥੇ ਹੁਣ ਮਰਦ ਵੀ ਵਸੈਕਟਮੀ ਅਪਨਾਉਣ ਲਈ ਅੱਗੇ ਆ ਰਹੇ ਹਨ ਜੋ ਕਿ ਇੱਕ ਉਤਸ਼ਾਹਜਨਕ ਬਦਲਾਅ ਹੈ। ਪਰ ਅਜੇ ਵੀ ਇਹ ਭਾਗੀਦਾਰੀ ਔਰਤਾਂ ਦੇ ਮੁਕਾਬਲੇ ਬਹੁਤ ਘੱਟ ਹੈ।

ਕੈਂਪ ਦੌਰਾਨ ਕਾਰਜਕਾਰੀ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਸੁਦੇਸ਼ ਰਾਜਨ ਨੇ ਕਿਹਾ ਕਿ ਜਿੱਥੇ ਮਹਿਲਾਵਾਂ ਨੂੰ ਨਲਬੰਦੀ ਲਈ  ਆਪ੍ਰੇਸ਼ਨ ਦੀ ਪੀੜਾ ਵਿਚੋਂ ਗੁਜ਼ਰਨਾ ਪੈਂਦਾ ਹੈ ਉੱਥੇ ਮਰਦਾਂ ਨੂੰ ਇਸ ਸਾਧਨ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੁੰਦੀ। ਇਸ ਲਈ ਜਿੱਥੇ ਤੱਕ ਹੋ ਸਕੇ ਔਰਤਾਂ ਨੂੰ ਵੀ ਪਰਿਵਾਰ ਸੀਮਤ ਰੱਖਣ ਲਈ ਮਰਦਾਂ ਨੂੰ ਨਸਬੰਦੀ ਵਾਸਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਪਰਿਵਾਰ ਵੀ ਸੀਮਤ ਰਹਿ ਸਕੇ ਅਤੇ ਔਰਤ ਅਤੇ ਮਰਦ ਦੀ ਜਿੰਦਗੀ ਵੀ ਖੁਸ਼ਹਾਲ ਬਣੀ ਰਹਿ ਸਕੇ। ਉਨ੍ਹਾਂ ਦੱਸਿਆ ਕਿ ਪਰਿਵਾਰ ਨਿਯੋਜਨ ਲਈ ਮਰਦਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ 1100ਰ: ਦੀ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਂਦੀ ਹੈ।

ਸੀਨੀਅਰ ਮੈਡੀਕਲ ਅਫਸਰ ਡਾ ਸੁਨੀਲ ਭਗਤ ਨੇ ਇਸ ਮੌਕੇ ਪੁਰਸ਼ ਨਸਬੰਦੀ ਬਾਰੇ ਵਿਸਥਾਰਪੂਰਣ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਵਸੈਕਟਮੀ ਮਰਦਾਂ ਵਾਸਤੇ ਪਰਿਵਾਰ ਨਿਯੋਜਨ ਦਾ ਸਭ ਤੋਂ ਆਸਾਨ, ਵੱਧੀਆ ਤੇ ਪੱਕਾ ਵਸੀਲਾ ਹੈ। ਇਸ ਆਪ੍ਰੇਸ਼ਨ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਟਾਂਕਾ ਅਤੇ ਚੀਰਾ ਨਹੀਂ ਲਗਾਇਆ ਜਾਂਦਾ ਅਤੇ ਲਾਭਪਾਤਰੀ ਥੋੜੇ ਸਮੇਂ ਵਿੱਚ ਹੀ ਘਰ ਵਾਪਿਸ ਜਾ ਸਕਦਾ ਹੈ। ਲਾਭਪਾਤਰੀ ਦੀ ਆਮ ਜਿੰਦਗੀ ਅਤੇ ਰੋਜ਼ਾਨਾ ਦੇ ਕੰਮਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਂਦਾ। ਉਹਨਾਂ ਇਹ ਵੀ ਦੱਸਿਆ ਕਿ ਲੋਕਾਂ ਵਿੱਚ ਇਹ ਗਲਤ ਧਾਰਣਾ ਹੈ ਕਿ ਇਸ ਅਪਰੇਸ਼ਨ ਨਾਲ ਕਿਸੇ ਤਰ੍ਹਾਂ ਦੀ ਕਮਜ਼ੋਰੀ ਆਉਂਦੀ ਹੈ। ਉਹਨਾਂ ਕਿਹਾ ਕਿ ਇਹ ਬਿਲਕੁਲ ਸੁਰੱਖਿਅਤ ਤਰੀਕਾ ਹੈ ਅਤੇ ਇਸਨੂੰ ਅਪਣਾਉਣ ਲਈ ਲੋਕਾਂ ਦੇ ਵਰਤਾਰੇ ਨੂੰ ਤਬਦੀਲ ਕਰਨ ਅਤੇ ਮਰਦਾਂ ਨੂੰ ਇਸ ਪ੍ਰਤੀ ਅੱਗੇ ਆਉਣ ਦੀ ਜਰੂਰਤ ਹੈ।

ਔਰਤ ਰੋਗਾਂ ਦੇ ਮਾਹਿਰ ਡਾ ਮੰਜਰੀ ਨੇ ਔਰਤਾਂ ਵੱਲੋ ਅਪਣਾਏ ਜਾਣ ਵਾਲੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਚੀਰਾ ਰਹਿਤ ਨਸਬੰਦੀ ਹੀ ਸਭ ਤੋਂ ਉੱਤਮ ਤਰੀਕਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਸ਼ੀਮਾਰ, ਏਐਚਏ ਡਾ ਸ਼ਿਪਰਾ, ਡਿਪਟੀ ਮਾਸ ਮੀਡੀਆ ਅਫਸਰ ਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਬੀਸੀਸੀ ਕਾਰਡੀਨੇਟਰ ਅਮਨਦੀਪ ਸਿੰਘ ਅਤੇ ਏਐਨਐਮ ਹਰਿੰਦਰ ਕੌਰ ਤੇ ਏਐਨਐਮ ਕੁਲਵੰਤ ਕੌਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here