ਪਰਿਵਾਰ ਅਤੇ ਸਮਾਜ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਧੀਆਂ ਬਚਾਓ ਅਤੇ ਪੁੱਤਰਾਂ ਨੂੰ ਸੰਸਕਾਰ ਦਿਓ: ਔਜਲਾ/ਮੰਨਣ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਧੀਆਂ ਬਚਾਓ, ਧੀਆਂ ਪੜ੍ਹਾਓ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਓ ਦਾ ਸੁਨੇਹਾ ਅੱਜ ਤੱਕ ਦਿੱਤਾ ਗਿਆ।ਸਵਾਲ ਇਹ ਵੀ ਉਠਾਇਆ ਗਿਆ ਕਿ ਜੇਕਰ ਸਮਾਜ ਵਿੱਚ ਧੀਆਂ ਨਹੀਂ ਹੋਣਗੀਆਂ ਤਾਂ ਸਮਾਜ ਕਿਵੇਂ ਅੱਗੇ ਵਧੇਗਾ। ਸੱਭਿਆਚਾਰ ਅਤੇ ਰੀਤੀ-ਰਿਵਾਜ ਕਿੱਥੋਂ ਆਉਣਗੇ? ਨੂੰਹਾਂ ਕਿੱਥੋਂ ਆਉਣਗੀਆਂ?ਨਵੀਂ ਪੀੜ੍ਹੀ ਦੀ ਸਿਰਜਣਾ ਕਿਵੇਂ ਹੋਵੇਗੀ? ਇਸ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਧੀਆਂ ਨੂੰ ਬਚਾਓ, ਉਨ੍ਹਾਂਨੂੰ ਸਿੱਖਿਅਤ ਕਰੋ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਓ।ਨਵੀਂ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਅਤੇ ਸਮਾਜਕ ਪ੍ਰਣਾਲੀ ਤੋਂ ਜਾਣੂ ਕਰਵਾਓ।ਇਹ ਗੱਲਾਂ ਵੀਰਵਾਰ ਨੂੰ ਭਾਜਪਾ ਐਨਜੀਓ ਸੈੱਲ ਦੇ ਸੂਬਾ ਜੁਆਇੰਟ ਸਕੱਤਰ ਰਾਜੇਸ਼ ਮੰਨਣ ਭਾਜਪਾ ਅਤੇ ਐਨਆਰਆਈ ਵਿੰਗ ਹਾਲੈਂਡ ਦੇ ਪ੍ਰਧਾਨ ਜੇਐਸ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਭਾਜਪਾ ਆਗੂਆਂ ਨੇ ਕਿਹਾ ਕਿ ਇੱਕ ਧੀ ਦੋ ਪਰਿਵਾਰਾਂ ਦਾ ਨਾਮ ਰੌਸ਼ਨ ਕਰਦੀ ਹੈ ਅਤੇ ਧੀ ਤੋਂ ਬਿਨਾਂ ਸੰਤਾਨ ਦਾ ਵਿਕਾਸ ਅਸੰਭਵ ਹੈ। ਜੇਐਸ ਔਜਲਾ ਨੇ ਬੇਟੀ ਬਚਾਓ ਦੇ ਨਾਲ ਨਾਲ ਪੁੱਤਰਾਂ ਨੂੰ ਸੰਸਕਾਰ ਦੇ ਕੇ ਔਰਤ ਦੀ ਇੱਜ਼ਤ ਦੀ ਰਾਖੀ ਕਰਨ ਦਾ ਪ੍ਰਣ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਔਰਤਾਂ ਦਾ ਸਤਿਕਾਰ ਹਮੇਸ਼ਾ ਹੀ ਉੱਚਾ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਘਰ ਵਿੱਚ ਧੀਆਂ ਹੋਣ ਨਾਲ ਹੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਵਧਦਾ-ਫੁੱਲਦਾ ਹੈ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਨੈਤਿਕ ਸਿੱਖਿਆ ਦਾ ਸੰਚਾਰ ਵੀ ਹੁੰਦਾ ਹੈ।ਔਜਲਾ ਨੇ ਕਿਹਾ ਕਿ ਮਹਿਲਾ ਕੁਦਰਤ ਦਾ ਆਧਾਰ ਹੈ,ਕੁਦਰਤ ਨੂੰ ਬਚਾਉਣ ਲਈ ਧੀਆਂ ਨੂੰ ਜਨਮ ਦੇਣਾ ਜ਼ਰੂਰੀ ਹੈ। ਜੇਕਰ ਧੀਆਂ ਨਹੀਂ ਹੋਣਗੀਆਂ ਤਾਂ ਮਾਂ ਕਿੱਥੋਂ ਆਉਣਗੀਆਂ। ਔਜਲਾ ਨੇ ਕਿਹਾ ਕਿ ਸਮਾਜ ਵਿੱਚ ਅੱਜ ਵੀ ਲੜਕੇ-ਲੜਕੀਆਂ ਵਿੱਚ ਵਿਤਕਰਾ ਬਰਕਰਾਰ ਹੈ। ਇਸ ਨੂੰ ਉਦੋਂ ਤੱਕ ਖਤਮ ਨਹੀਂ ਕੀਤਾ ਜਾ ਸਕਦਾ ਜਦੋ ਤੱਕ ਸਮਾਜ ਵਿੱਚ ਹਰ ਪੱਧਰ ਤੇ ਬਦਲਾਵ ਨਾ ਆ ਜਾਵੇ। ਇਹ ਕਿਸੇ ਇਕ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਇਸ ਨੂੰ ਖ਼ਤਮ ਕਰਨ ਲਈ ਸਾਡੀ ਮਾਨਸਿਕਤਾ ਵਿੱਚ ਬਦਲਾਵ ਕਰਨਾ ਹੋਵੇਗਾ। ਅੱਜ ਦੀਆਂ ਲੜਕੀਆਂ ਚੰਨ-ਤਾਰਿਆਂ ਤੱਕ ਪਹੁੰਚ ਗਿਆ ਹਨ,ਤਾਂ ਫਿਰ ਮੁੰਡਿਆਂ ਤੋਂ ਪਿੱਛੇ ਕਿਵੇਂ ਹਨ? ਰਾਜੇਸ਼ ਮੰਨਣ ਨੇ ਕਿਹਾ ਕਿ ਸਮਾਜ ਵਿੱਚ ਪੁੱਤਰ-ਧੀ ਦੇ ਵਿਤਕਰੇ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੈ। ਕੁੜੀਆਂ ਨੂੰ ਆਤਮ ਨਿਰਭਰ ਬਣਨ ਤਾਂ ਹੀ ਉਹ ਆਪਣੀ ਆਵਾਜ਼ ਜ਼ੋਰਦਾਰ ਢੰਗ ਨਾਲ ਬੁਲੰਦ ਕਰ ਸਕਣਗੀਆਂ। ਪੁੱਤਰ ਅਤੇ ਧੀ ਦੋਹਾਂ ਨਾਲ ਬਰਾਬਰ ਅਨੁਸ਼ਾਸਨ ਦੀ ਆਸ ਰੱਖੀ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ-ਆਪ ਖਤਮ ਹੋ ਜਾਣਗੀਆਂ।ਮੈਂ ਤਾਂ ਸਿਰਫ ਇਹੀ ਕਹਿਣਾ ਹੈ ਕਿ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ,ਇਨ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ।

ਰਾਜੇਸ਼ ਮੰਨਣ ਨੇ ਕਿਹਾ ਕਿ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਦੇ ਕਾਰਨ ਹੈ ਕੁੜੀਆਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਰੋਕਣ ਲਈ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਦੀ ਸ਼ੁਰੂਆਤ ਪਾਣੀਪਤ ਤੋਂ ਕੀਤੀ ਸੀ।ਇਹ ਮੁਹਿੰਮ ਦੇਸ਼ ਅਤੇ ਸੂਬੇ ਦੇ ਲੋਕਾਂ ਦੀ ਸੋਚ ਬਦਲਣ ਲਈ ਬਹੁਤ ਲਾਹੇਵੰਦ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮਨੁੱਖ ਨੂੰ ਹਨੇਰੇ ਤੋਂ ਰੌਸ਼ਨੀ ਵੱਲ ਲੈ ਜਾਂਦੀ ਹੈ। ਇਸ ਲਈ ਅਜਿਹੀ ਸਿੱਖਿਆ ਦੀ ਲੋੜ ਹੈ ਜਿਸ ਨਾਲ ਨੌਜਵਾਨ ਸੰਸਕਾਰੀ ਬਣ ਸਕਣ।ਇਸ ਵਿੱਚ ਵਿੱਦਿਅਕ ਸੰਸਥਾਵਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਸ ਲਈ ਨਵੇਂ ਸਿਲੇਬਸ ਦੇ ਨਾਲ ਗੀਤਾ ਨੂੰ ਸਕੂਲੀ ਪਾਠਕ੍ਰਮ ਨਾਲ ਜੋੜਿਆ ਜਾਵੇ।

LEAVE A REPLY

Please enter your comment!
Please enter your name here