ਸਹਿਕਾਰੀ ਖੰਡ ਮਿਲ ਲਿਮਿਟਡ ਫਾਜਿ਼ਲਕਾ ਦੇ 37ਵੇਂ ਗੰਨਾ ਪਿੜ੍ਹਾਈ ਸੀਜਨ 2022-23 ਦਾ ਸ਼ੁਭ ਆਰੰਭ

ਫਾਜਿਲਕਾ (ਦ ਸਟੈਲਰ ਨਿਊਜ਼): ਸਹਿਕਾਰੀ ਖੰਡ ਮਿਲ ਲਿਮਿਟਡ ਫਾਜਿ਼ਲਕਾ ਦੇ 37ਵੇਂ ਗੰਨਾ ਪਿੜ੍ਹਾਈ ਸੀਜਨ 2022-23 ਦਾ ਸ਼ੁਭ ਆਰੰਭ 15 ਦਸੰਬਰ 2022 ਨੂੰ ਮਾਨਯੋਗ ਨਵਦੀਪ ਸਿੰਘ ਸਿੱਧੂ, ਚੇਅਰਮੈਨ, ਸ਼ੂਗਰਫੈੱਡ,ਪੰਜਾਬ ਅਤੇ ਨਰਿੰਦਰ ਪਾਲ ਸਿੰਘ ਸਵਨਾ ਮਾਨਯੋਗ ਐਮ.ਐਲ.ਏ.ਫਾਜਿ਼ਲਕਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।ਇਸ ਸ਼ੁਭ ਮੋਕੇ ਤੇ ਗੁਰਮੁੱਖ ਸਿੰਘ ਮੁਸਾਫਿਰ ਪਿਤਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਮਾਨਯੋਗ ਐਮ.ਐਲ.ਏ. ਹਲਕਾ ਬਲੂਆਣਾ, ਕੁਲਦੀਪ ਕੁਮਾਰ ਦੀਪ ਕੰਬੋਜ਼, ਅਬੋਹਰ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ।ਮਿੱਲ ਦਾ ਗੰਨਾ ਪਿੜ੍ਹਾਈ ਸੀਜ਼ਨ ਦਾ ਸ਼ੁਭ ਆਰੰਭ ਮਿੱਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਖੇ ਸ੍ਰੀ ਆਖੰਡ ਪਾਠ ਜੀ ਦੇ ਭੋਗ ਪਾਉਣ ਉਪਰੰਤ ਕੀਤਾ ਗਿਆ।

Advertisements

ਮਾਨਯੋਗ ਚੇਅਰਮੈਨ,ਸ਼ੂਗਰਫੈੱਡ,ਪੰਜਾਬ ਅਤੇ ਨਰਿੰਦਰ ਪਾਲ ਸਿੰਘ ਸਵਨਾ, ਮਾਣਯੋਗ ਐਮ.ਐਲ.ਏ. ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਇਹ ਭਰੋਸਾ ਦਵਾਇਆ ਗਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਗੰਨੇ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗੰਨੇ ਦੀ ਫਸਲ ਦੀ ਬਿਜਾਈ ਕਰਨ ਤਾਂ ਜ਼ੋ ਮਿੱਲ ਗੰਨੇ ਪੱਖੋਂ ਆਪਣੇ ਪੈਰਾਂ ਤੇ ਖੜ੍ਹੀ ਹੋ ਸਕੇ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੌਜੂੁਦਾ ਪੰਜਾਬ ਸਰਕਾਰ ਪੰਜਾਬ ਸੂਬੇ ਨੂੰ ਪਹਿਲਾਂ ਵਾਲਾ ੌਰੰਗਲਾ ਪੰਜਾਬੌ ਬਣਾਏਗੀ ਅਤੇ ਸਹਿਕਾਰੀ ਖੰਡ ਮਿੱਲਾਂ ਨੂੰ ਲਾਹੇਵੰਦ ਬਣਾਉਣ ਲਈ ਮਿੱਲਾਂ ਵਿੱਚ ਈਥਾਨੋਲ ਅਤੇ ਕੋ-ਜਨਰੇਸ਼ਨ ਪਲਾਂਟ ਲਗਾਉਣ ਸਬੰਧੀ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਮਿੱਲਾਂ ਦੀ ਪੀੜ੍ਹਣ ਸਮੱਰਥਾ ਨੂੰ ਵਧਾਉਣ ਲਈ ਪੁਰਾਣੀ ਮਸ਼ੀਨਰੀ ਨੂੰ ਬਦਲ ਕੇ ਆਧੁਨਿਕ ਮਸ਼ੀਨਰੀ ਲਗਾਈ ਜਾਵੇਗੀ ਤਾਂ ਜ਼ੋ ਖੰਡ ਬਣਾਉਣ ਦੀ ਲਾਗਤ ਘਟਾਈ ਜਾ ਸਕੇ ਅਤੇ ਮਿੱਲਾਂ ਆਪਣੇ ਪੱਧਰ ਤੇ ਹੀ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਅਦਾਇਗੀ ਕਰਨ ਵਿੱਚ ਸਮਰੱਥ ਹੋ ਜਾਣ।ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਕੀ ਦੀਆਂ ਫਸਲਾਂ ਜਿਵੇਂ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਸਾੜਣ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਝੋਨੇ ਦੀ ਕਾਸ਼ਤ ਨਾਲ ਜਮੀਨ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ।ਇਸ ਲਈ ਕਿਸਾਨਾਂ ਨੂੰ ਗੰਨੇ ਦੀ ਖੇਤੀ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਵੱਲੋਂ ਮਿੱਲ ਅਧਿਕਾਰੀਆਂ ਅਤੇ ਕ੍ਰਮਚਾਰੀਆਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਮਿੱਲ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਤਹਿ ਦਿੱਲੋਂ ਅਤੇ ਇਮਾਨਦਾਰੀ ਨਾਲ ਕੰਮ ਕਰਨ ਅਤੇ ਕਿਸਾਨਾਂ ਨੂੰ ਪਿੜ੍ਹਾਈ ਸੀਜਨ ਦੋਰਾਨ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਤੇ ਸਹਿਕਾਰੀ ਖੰਡ ਮਿੱਲ ਫਾਜਿ਼ਲਕਾ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਅਸ਼ਵਨੀ ਕੁਮਾਰ,ਵਾਈਸ ਚੇਅਰਮੈਨ ਵਿਕਰਮਜੀਤ ਅਤੇ ਡਾਇਰੈਕਟਰ ਸ੍ਰੀਮਤੀ ਕੈਲਾਸ਼ ਰਾਣੀ ਤੋਂ ਇਲਾਵਾ ਨਵਿੰਦਰ ਪਾਲ ਸਿੰਘ,ਏ.ਡੀ.ਓ.ਫਰੀਦਕੋਟ, ਇਲਾਕੇ ਦੇ ਪਤਵੰਤੇ ਸੱਜਣ,ੂ ਗੰਨਾ ਕਾਸ਼ਤਕਾਰ, ਮਿੱਲ ਅਧਿਕਾਰੀ/ਕਰਮਚਾਰੀ ਵੀ ਹਾਜਰ ਸਨ।ਮਿੱਲ ਦੇ ਜਨਰਲ ਮੈਨੇਜਰ, ਏ.ਕੇ. ਤਿਵਾੜੀ, ਵੱਲੋਂ ਹਾਜ਼ਰ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮਿੱਲ ਵੱਲੋਂ ਸਮੂਹ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।

LEAVE A REPLY

Please enter your comment!
Please enter your name here