Tuesday, October 13, 2026
Home Punjab ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਆਗੂ ਕਟਾਰੀਆ ਨੂੰ ਸਮਾਜਿਕ, ਧਾਰਮਿਕ ਅਤੇ...

ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਆਗੂ ਕਟਾਰੀਆ ਨੂੰ ਸਮਾਜਿਕ, ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਨੇ ਭੇਟ ਕੀਤੀ ਸ਼ਰਧਾਂਜਲੀ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੀਨੀਅਰ ਆਗੂ ਅਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੇ ਸਵਰਗੀ ਜਗਦੀਸ਼ ਕਟਾਰੀਆ 5 ਦਸੰਬਰ ਨੂੰ ਪ੍ਰਮਾਤਮਾ ਨੇ ਜਿਨੀ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਪੂਰੀ ਕਰਕੇ ਸਾਨੂੰ ਸਾਰਿਆਂ ਨੂੰ ਵਿਛੋੜਾ ਦੇ ਗਏ ਸਨ ਦਿੱਤਾ।ਉਨ੍ਹਾਂ ਦੇ ਦੇਹਾਂਤ ਤੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿੱਚ ਸੋਗ ਦੀ ਲਹਿਰ ਛਾ ਗਈ।ਬੇਬਾਕ ਤਰੀਕੇ ਨਾਲ ਹਿੰਦੂ ਹਿੱਤਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਨਿਡਰ ਹਿੰਦੂ ਨੇਤਾ ਸਨ ਜਗਦੀਸ਼ ਕਟਾਰੀਆ।ਉਨ੍ਹਾਂ ਦਾ ਜੀਵਨ ਸਭ ਲਈ ਪ੍ਰੇਰਨਾਦਾਇਕ ਅਤੇ ਮਾਰਗਦਰਸ਼ਕ ਸੀ।

Advertisements

ਇਹੀ ਕਾਰਨ ਸੀ ਕਿ ਉਨ੍ਹਾਂਦੀ ਰਸਮ ਕਿਰਿਆ ਵਿੱਚ ਵਪਾਰਕ,​​ਸਮਾਜਿਕ,ਧਾਰਮਿਕ ਸੰਸਥਾਵਾਂ ਸਮੇਤ ਹਰ ਵਰਗ ਦੇ ਲੋਕ ਸ਼ਾਮਲ ਹੋਏ।ਜਗਦੀਸ਼ ਕਟਾਰੀਆ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਰਸਮ ਕਿਰਿਆ ਸ਼ੁੱਕਰਵਾਰ ਨੂੰ ਮੰਦਰ ਮਨੀਮਹੇਸ਼ ਵਿਖੇ ਸੰਪੰਨ ਹੋਈ।ਇਸ ਮੌਕੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ੍ਰੀ ਵਿਜੇ ਚੋਪੜਾ,ਅਵਿਨਾਸ਼ ਚੋਪੜਾ,ਅਮਿਤ ਚੋਪੜਾ,ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ,ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ,ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ,ਮਾਤਾ ਭੱਦਰਕਾਲੀ ਮੰਦਰ ਕਮੇਟੀ,ਮਨਿਮਹੇਸ਼ ਮੰਦਰ ਕਮੇਟੀ,ਸਤਿਆਨਾਰਾਇਣ ਮੰਦਰ ਕਮੇਟੀ,ਸ਼ਨੀ ਦੇਵ ਮੰਦਰ ਕਮੇਟੀ ਵੱਲੋਂ ਸ਼ੋਕ ਸੰਦੇਸ਼ ਭੇਜ ਕੇ ਕਟਾਰੀਆ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਿੱਲਾ,ਮੀਤ ਪ੍ਰਧਾਨ ਗੁਰਦੀਪ ਸੈਣੀ,ਯੂਥ ਵਿੰਗ ਦੇ ਪੰਜਾਬ ਪ੍ਰਧਾਨ ਸੰਜੀਵ ਭਾਸਕਰ,ਸੂਬਾਈ ਬੁਲਾਰੇ ਓਮਕਾਰ ਕਾਲੀਆ,ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ, ਇੰਦਰਜੀਤ ਕਰਵਲ ਫਗਵਾੜਾ,ਰਮਨ ਸ਼ਰਮਾ ਫਗਵਾੜਾ,ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਹਰੀਸ਼ ਸਿੰਗਲਾ,ਕੁੱਕੂ ਤਰਨਤਾਰਨ,ਸੁਖਦੇਵ ਸਿੰਘ ਅੰਮ੍ਰਿਤਸਰ,ਮੁਕੇਸ਼ ਸਿਆਲ ਜਲੰਧਰ,ਪਿਯੂਸ਼ ਕਟਾਰੀਆ ਭਤੀਜਾ,ਸੁਰਿੰਦਰ ਕੁਮਾਰ,ਕੌਂਸਲਰ ਅਸ਼ੋਕ ਭਗਤ,ਰਜਿੰਦਰ ਵਰਮਾ,ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਰਜਿੰਦਰ ਵਰਮਾ,ਰਜਿੰਦਰ ਕੋਹਲੀ,ਯੋਗੇਸ਼ ਸੋਨੀ,ਮੁਕੇਸ਼ ਕਸ਼ਯਪ,ਧਰਮਿੰਦਰ ਕਾਕਾ,ਕਰਨ ਜੰਗੀ,ਇੰਦਰਪਾਲ ਮਨਚੰਦਾ,ਕੌਂਸਲਰ ਮਨੋਜ ਅਰੋੜਾ,ਬਲਾਕ ਕਾਂਗਰਸ ਪ੍ਰਧਾਨ ਦੀਪਕ ਸਲਵਾਨ,ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਪਰਮਜੀਤ ਸਿੰਘ ਪੰਮਾ,ਮਲਵਿੰਦਰ ਸਿੰਘ ਚਾਹਲ,ਨਰੇਸ਼ ਸੁਜੋਕਾਲੀਆ,ਭਾਜਪਾ ਮੰਡਲ ਪ੍ਰਧਾਨ ਚੇਤਨ ਸੂਰੀ,ਮੇਅਰ ਕੁਲਵੰਤ ਕੌਰ,ਬਾਵਾ,ਰਾਧੇ ਸ਼ਿਆਮ ਸ਼ੇਖੂਪੁਰ,ਭਾਜਪਾ ਸੇ ਜਿਲਾ ਪ੍ਰਧਾਨ ਰਾਜੇਸ਼ ਪਾਸੀ,ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ,ਅਕਾਲੀ ਦਲ ਹਲਕਾ ਸੇਵਾਦਾਰ ਅਵੀ ਰਾਜਪੂਤ,ਪਿਆਰਾ ਲਾਲ,ਭਾਜਪਾ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ, ਸਰਦਾਰੀ ਲਾਲ ਸ਼ਰਮਾ, ਅਵਤਾਰ ਸਿੰਘ ਮੁਹੱਬਤ ਨਗਰ,ਸਚਿਨ ਬਹਿਲ,ਗਗਨ ਜਲੋਟਾ,ਪਿੰਟਾ ਪਹਿਲਵਾਨ,ਅਸ਼ਵਨੀ ਰਾਜਪੂਤ,ਭਾਜਪਾ ਦੇ ਧਰਮਪਾਲ ਮਹਾਜਨ,ਬਜਰੰਗ ਦਲ ਦੇ ਸੰਜੇ ਸ਼ਰਮਾ, ਅਸ਼ਵਨੀ ਰਾਜਪੂਤ,ਆਦਿ ਸੈਂਕੜੇ ਲੋਕਾਂ ਨੇ ਮਰਹੂਮ ਜਗਦੀਸ਼ ਕਾਟੀਆ ਨੂੰ ਸ਼ਰਧਾਂਜਲੀ ਭੇਟ ਕੀਤੀ।

LEAVE A REPLY

Please enter your comment!
Please enter your name here