ਐਨਜੀਓ ਅਨੰਦਾ ਸੇਵਾ ਸਮਿਤੀ ਵੱਲੋਂ ਸਰਦੀਆਂ ਦੇ ਮੱਦੇਨਜ਼ਰ ਸਕੂਲ ਦੇ ਬੱਚਿਆਂ ਨੂੰ ਵੰਡੇ ਗਏ ਬੂਟ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਐਨਜੀਓ ਅਨੰਦਾ ਸੇਵਾ ਸਮਿਤੀ ਵੱਲੋਂ ਸਰਦੀਆਂ ਦੇ ਮੱਦੇਨਜ਼ਰ ਹਿੰਦੂ ਪੁੱਤਰੀ ਪਾਠਸ਼ਾਲਾ ਸਕੂਲ ਦੇ ਬੱਚਿਆਂ ਨੂੰ ਬੂਟ ਵੰਡੇ ਗਏ। ਇਸ ਮੌਕੇ ਐਨਜੀਓ ਦੀ ਈਸ਼ਾ ਮਹਾਜਨ ਨੇ ਛੋਟੇ ਬੱਚਿਆਂ ਨੂੰ ਕਹਾਣੀਆਂ ਰਾਹੀਂ ਅਪਰਾਧ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ।ਊਨਾ ਕਿਹਾ ਕਿ ਹਮੇਸ਼ਾ ਅਪਰਾਧ ਅਤੇ ਗਲਤ ਕੰਮ ਤੋਂ ਦੂਰ ਰਹਿਕੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੋ।ਪੜ੍ਹਾਈ ਵਿੱਚ ਕਿਸੇ ਕਿਸਮ ਦੀ ਕਮੀ ਨਾ ਆਉਣ ਦਿਓ।ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਐਨਜੀਓ ਅਨੰਦਾ ਸੇਵਾ ਸੰਮਤੀ ਦੇ ਵਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।ਈਸ਼ਾ ਮਹਾਜਨ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਸਭ ਤੋਂ ਵੱਡੀ ਸੇਵਾ ਹੈ।ਇਸ ਨਾਲ ਸਮਾਜ ਦੇ ਕਮਜ਼ੋਰ ਲੋਕਾਂ ਨੂੰ ਜੀਵਨ ਜਿਊਣ ਵਿਚ ਮਦਦ ਮਿਲਦੀ ਹੈ।ਇਸ ਤਰ੍ਹਾਂ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਣ ਦੇ ਨਾਲ-ਨਾਲ ਸਮਾਜ ਲਈ ਕੁਝ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ।ਈਸ਼ਾ ਮਹਾਜਨ ਨੇ ਕਿਹਾ ਸੇਵਾ,ਪਰਮਾਰਥ ਇਲਾਹੀ ਮਾਰਗ ਹੈ ਜਿੱਥੇ ਜੀਵਨ ਸੰਪੰਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਪ੍ਰਾਣੀ ਇਸ ਸੰਸਾਰ ਵਿੱਚ ਸਭ ਤੋਂ ਵੱਧ ਵਿਕਸਿਤ ਜੀਵ ਹੈ ਅਤੇ ਇਸ ਸਮਾਜ ਤੋਂ ਬਿਨਾਂ ਇਸ ਦਾ ਰਹਿਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ। ਮਾਤਾ-ਪਿਤਾ, ਭੈਣ-ਭਰਾ, ਰਿਸ਼ਤੇਦਾਰ ਲੋਕਾਂ ਨੂੰ ਮਿਲਾਕੇ ਹੀ ਸਮਾਜ ਦੀ ਰਚਨਾਂ ਹੁੰਦੀ ਹੈ।ਸਮਾਜ ਤੋਂ ਬਿਨਾਂ ਮਨੁੱਖ ਦਾ ਸੰਪੂਰਨ ਵਿਕਾਸ ਹੋਣਾ ਸੰਭਵ ਨਹੀਂ ਹੈ।ਇਸ ਲਈ ਮਨੁੱਖ ਨੂੰ ਹਰ ਕਦਮ ਕਦਮ ਤੇ ਸਮਾਜ ਦੀ ਲੋੜ ਹੁੰਦੀ ਹੈ,ਸਮਾਜ ਦੇ ਲੋਕਾਂ ਵਿੱਚ ਹੀ ਅਸੀਂ ਆਪਣੇ ਜੀਵਨ ਦਾ ਜਿਆਦਾ ਤਰ ਸਮੇ ਗੁਜਾਰਦੇ ਹਾਂ।

Advertisements

ਅਸੀਂ ਜਿਸ ਸਮਾਜ ਵਿੱਚ ਰਹਿੰਦੇ ਹਾਂ,ਉਸ ਸਮਾਜ ਵਿੱਚ ਅਸੀਂ ਖਾਂਦੇ-ਪੀਂਦੇ,ਜੀਉਂਦੇ ਹਾਂ,ਸਾਨੂੰ ਨਿਰਸਵਾਰਥ ਹੋ ਕੇ ਸਮਾਜ ਦੇ ਲੋਕਾਂ ਦੀ ਸੇਵਾ,ਮੱਦਦ ਅਤੇ ਭਲਾ ਕਰਨਾ ਹੈ।ਇਸ ਨਾਲ ਸਮੁੱਚੇ ਸਮਾਜ ਦੀ ਵਿਵਸਥਾ ਵਿੱਚ ਸੁਧਾਰ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਸਮਾਜ ਸੇਵਾ ਰਾਹੀਂ ਸਰਕਾਰ ਅਤੇ ਜਨਤਾ ਦੋਵਾਂ ਦੀ ਆਰਥਿਕ ਮਦਦ ਕੀਤੀ ਜਾ ਸਕਦੀ ਹੈ।ਗੁਆਂਢੀਆਂ ਦੀ ਸੇਵਾ ਕਰਨਾ ਵੀ ਸਮਾਜ ਸੇਵਾ ਹੈ।ਅੱਜ ਸਾਡੇ ਦੇਸ਼ ਦਾ ਭਵਿੱਖ ਨੌਜਵਾਨਾਂ ਤੇ ਨਿਰਭਰ ਹੈ,ਇਸ ਲਈ ਸਮਾਜ ਸੇਵਾ ਕਰਨਾ ਹਰ ਨੌਜਵਾਨ ਦਾ ਫਰਜ਼ ਹੈ।ਸਮਾਜ ਦੇ ਸੇਵਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸੱਚੇ ਮਨ ਨਾਲ ਸਮਾਜ ਦੀ ਸੇਵਾ ਕਰਨ।ਸੱਚੇ ਹਿਰਦੇ ਨਾਲ ਕੀਤੀ ਗਈ ਸਮਾਜ ਸੇਵਾ ਹੀ ਇਸ ਦੇਸ਼ ਅਤੇ ਇਸ ਪੂਰੇ ਵਿਸ਼ਵ ਅਤੇ ਸਮਾਜ ਦਾ ਭਲਾ ਕਰ ਸਕਦੀ ਹੈ।ਈਸ਼ਾ ਮਹਾਜਨ ਨੇ ਕਿਹਾ ਕਿ ਜਿਸ ਤਰ੍ਹਾਂ ਹਰ ਵਿਅਕਤੀ ਨਿਰਸਵਾਰਥ ਸਮਰਪਿਤ ਭਾਵ ਨਾਲ ਆਪਣੇ ਪਰਿਵਾਰ ਦੀ ਤਨ,ਮਨ,ਧਨ ਨਾਲ ਸਮਰਪਿਤ ਹੋਕੇ ਸੇਵਾ ਪੂਰੀ ਜ਼ਿਮੇਵਾਰੀ ਸਮਝਦੇ ਹੋਏ ਸੇਵਾ ਕਰਦਾ ਹੈ।ਉਸੇ ਤਰ੍ਹਾਂ ਸਮਾਜ ਪ੍ਰਤੀ ਹਰ ਵਿਅਕਤੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਪਰਿਵਾਰ ਵਾਂਗ ਆਪਣੇ ਸਮਾਜ ਲਈ ਸੋਚੇ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਏ।ਸਾਡਾ ਪਰਿਵਾਰ ਵੀ ਸਮਾਜ ਦਾ ਇੱਕ ਹਿੱਸਾ ਹੈ।

ਉਸੇ ਹੀ ਸਮਾਜ ਕਾਰਨ ਅੱਜ ਸਾਡੀ ਅਤੇ ਸਾਡੇ ਪਰਿਵਾਰ ਦੀ ਪਛਾਣ ਹੈ।ਇਸੇ ਲਈ ਜਿੰਨੀ ਜਿੰਮੇਵਾਰੀ ਸਾਡੀ ਸਾਡੇ ਪਰਿਵਾਰ ਪ੍ਰਤੀ ਬਣਦੀ ਹੈ,ਓਨੀ ਹੀ ਜਿੰਮੇਵਾਰੀ ਸਮਾਜ ਪ੍ਰਤੀ ਵੀ ਬਣਦੀ ਹੈ ਅਤੇ ਇਹਨਾਂ ਜਿੰਮੇਵਾਰੀਆਂ ਦੀ ਨੂੰ ਨਿਭਾਉਣਾ ਸਮਾਜ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਇਸ ਨੂੰ ਨਿਰਸਵਾਰਥ ਢੰਗ ਨਾਲ ਨਿਭਾਉਣ।ਇਸ ਮੌਕੇ ਤੇ ਰੇਖਾ ਮਹਾਜਨ,ਰਿਤੂ ਕੁਮਰਾ,ਮਨੀ ਵਾਲੀਆ,ਸੁਨੀਤਾ ਵਾਲੀਆ,ਮਧੂ ਸੂਦ,ਨੀਨਾ ਵਾਲੀਆ,ਅੰਜੂ ਵਾਲੀਆ,ਸਾਰਿਕਾ ਕਪੂਰ,ਸਿਮਰਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here