ਪਿੰਡ ਦੇ ਖੰਡਰ ਬਣੇ ਰੈਸਟ ਹਾਊਸ ਵਿੱਚ ਲਿਜਾ ਕੇ 3 ਲੜਕਿਆਂ ਨੇ ਕੀਤਾ 12 ਸਾਲਾਂ ਲੜਕੀ ਦਾ ਸ਼ੋਸ਼ਨ, 2 ਗ੍ਰਿਫ਼ਤਾਰ

ਦਸੂਹਾ (ਦ ਸਟੈਲਰ ਨਿਊਜ਼)।  ਦਸੂਹਾ ਦੇ ਇੱਕ ਪਿੰਡ ਵਿਖੇ 12 ਸਾਲਾਂ ਕੁੜੀ ਨਾਲ ਗੈਂਗਰੇਪ ਹੋਣ ਦੀ ਖ਼ਬਰ ਮਿਲੀ ਹੈ। ਤਿੰਨ ਨਾਬਾਲਗ ਲੜਕਿਆਂ ਵੱਲੋਂ ਜ਼ਬਰਦਸਤੀ ਕੀਤੀ ਗਈ। ਥਾਣਾ ਮੁਖੀ ਦਸੂਹਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸਦੀ ਕੁੜੀ ਪਿੰਡ ਦੀ ਗਰਾਊਂਡ ਵਿੱਚ ਖੇਡਣ ਗਈ ਸੀ। ਕਾਫ਼ੀ ਦੇਰ ਬਾਅਦ ਜਦੋਂ ਉਹ ਘਰ ਵਾਪਰ ਆਈ ਤਾਂ ਉਹ ਬਹੁਤ ਘਬਰਾਈ ਹੋਈ ਸੀ। ਪੁੱਛਣ ਮਗਰੋਂ ਉਸ ਨੇ ਦੱਸਿਆਂ ਕਿ 3 ਲੜਕਿਆਂ ਨੇ ਮੈਨੂੰ ਪਿੰਡ ਦੇ ਖੰਡਰ ਬਣੇ ਰੈਸਟ ਹਾਊਸ ਵਿੱਚ ਲੈ ਗਏ।

Advertisements

ਉੱਥੇ ਰਵਿੰਦਰ ਸਿੰਘ ਉਰਫ਼ ਸ਼ੇਰਾ ਪੁੱਤਰ ਅਮਰੀਕ ਸਿੰਘ ਨੇ ਮੇਰੇ ਨਾਲ ਜਬਰਦਸਤੀ ਕੀਤੀ ਅਤੇ ਬਾਕੀ ਦੋ ਨੇ ਮੇਰੇ ਸਰੀਰ ਨਾਲ ਛੇੜਛਾੜ ਕੀਤੀ। ਉਸਨੇ ਦੱਸਿਆਂ ਕਿ ਕੁੱਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ। ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਕਾਰਨ ਮੈਂ ਇਹ ਗੱਲ ਘਰ ਨਹੀਂ ਦੱਸੀ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਤਿੰਨਾਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿੱਚੋਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here