ਵਿਧਾਇਕ ਚੱਢਾ ਦੇ ਯਤਨਾਂ ਸਦਕਾ ਸਬਸਿਡਰੀ ਹੈਲਥ ਸੈਂਟਰ ਘਨੌਲੀ ‘ਚ ਡਾਕਟਰ ਦੀਆਂ ਸੇਵਾਵਾਂ ਦੀ ਸ਼ੁਰੂਆਤ

ਰੂਪਨਗਰ/ਘਨੌਲੀ (ਦ ਸਟੈਲਰ ਨਿਊਜ਼)। ਧਰੂਵ ਨਾਰੰਗ । ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਆਪਣੇ ਹਲਕੇ ਨੂੰ ਹਰ ਇੱਕ ਸਹੂਲਤ ਮੁਹੱਈਆਂ ਕਰਵਾਉਂਣ ਲਈ ਲਗਾਤਾਰ ਯਤਨਸ਼ੀਲ ਹਨ। ਇਸੇ ਮੰਤਵ ਤਹਿਤ ਹਲਕੇ ਦੇ ਵੱਡੇ ਪਿੰਡ ਘਨੌਲੀ ਵਿਖੇ ਜੋ ਕਿ ਹੋਰ ਵੀ ਬਹੁਤ ਸਾਰੇ ਪਿੰਡਾਂ ਦਾ ਕੇਂਦਰ ਬਿੰਦੂ ਹੈ, ਵਿਖੇ ਸਬਸਿਡਰੀ ਹੈਲਥ ਸੈਂਟਰ ‘ਚ ਮੁੜ ਡਾਕਟਰੀ ਸੇਵਾਵਾਂ ਸ਼ੁਰੂ ਕਰਵਾਈਆਂ ਗਈਆਂ। ਡਾਕਟਰ ਦੀਆਂ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਸਮੇਂ ਗੱਲਬਾਤ ਕਰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਨ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਘਰਾਂ ਨੇੜੇ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਿਰੰਤਰ ਉਪਰਾਲੇ ਜਾਰੀ ਹਨ।

Advertisements

ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੁਆਰਾ ਚੁਣਿਆ ਨੁਮਾਇੰਦਾ ਹੋਣ ਕਾਰਨ ਹਲਕੇ ਦੇ ਹਰੇਕ ਖ਼ੇਤਰ ਵਿੱਚ ਇਹ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣੀਆਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 4-5 ਸਾਲਾਂ ਤੋਂ ਸਬਸਿਡਰੀ ਹੈਲਥ ਸੈਂਟਰ ਵਿੱਚ ਡਾਕਟਰ ਨਾ ਹੋਣ ਕਾਰਨ ਘਨੌਲੀ ਖੇਤਰ ਸਿਹਤ ਸਹੂਲਤਾਂ ਤੋਂ ਵਾਂਝਾ ਸੀ। ਵਿਧਾਇਕ ਚੱਢਾ ਨੇ ਦੱਸਿਆ ਕਿ ਐਮ.ਬੀ.ਬੀ.ਐਸ. ਡਾ. ਰੌਸ਼ਨ ਜਯੋਤੀ ਰੋਜ਼ਾਨਾ 2 ਘੰਟੇ ਲਈ (10:30 ਵਜੇ ਤੋਂ 12:30 ਵਜੇ ਤੱਕ) ਸਬਸਿਡਰੀ ਹੈਲਥ ਸੈਂਟਰ ਘਨੌਲੀ ‘ਚ ਆਪਣੀਆਂ ਸੇਵਾਵਾਂ ਦੇਣਗੇ। ਉਨ੍ਹਾਂ ਇਲਾਕ਼ੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਮੇਂ ਦੌਰਾਨ ਲੋੜ੍ਹਵੰਦ ਸਬਸਿਡਰੀ ਹੈਲਥ ਸੈਂਟਰ ਵਿੱਚ ਆ ਕੇ ਸਿਹਤ ਸੇਵਾਵਾਂ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬਸਿਡਰੀ ਹੈਲਥ ਸੈਂਟਰ ਘਨੌਲੀ ਵਿੱਚ ਹੋਰ ਵੀ ਹੋਣ ਵਾਲੇ ਕੰਮ ਜਿਵੇਂ ਸਫ਼ਾਈ, ਦਵਾਈਆਂ ਆਦਿ ਵੀ ਜਲਦ ਮੁਕੰਮਲ ਕਰ ਦਿੱਤੇ ਜਾਣਗੇ।

LEAVE A REPLY

Please enter your comment!
Please enter your name here