ਨਿਹੰਗ ਸਿੰਘ ਦੇ ਪਹਿਰਾਵੇ ਵਿੱਚ ਚਿੱਟੇ ਦਾ ਸੇਵਨ ਕਰ ਰਹੇ ਨੌਜਵਾਨ ਦੀ ਵੀਡੀਓ ਹੋਈ ਵਾਇਰਲ

ਲੁਧਿਆਣੇ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣੇ ਵਿੱਚ ਇੱਕ ਨੌਜ਼ਵਾਨ ਜੋ ਨਿਹੰਗ ਸਿੰਘ ਦੇ ਪਹਿਰਾਵੇ ਵਿੱਚ ਚਿੱਟੇ ਦਾ ਸੇਵਨ ਕਰ ਰਿਹਾ ਸੀ ਅਤੇ ਉਸਦੀ ਵੀਡੀਓ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਤਾਜਪੁਰ ਦੇ ਇਲਾਕੇ ਦਾ ਰਹਿਣ ਵਾਲਾ ਸੀ। ਕੁੱਝ ਦਿਨ ਪਹਿਲਾਂ ਉਸਦੇ ਉੱਪਰ ਚੋਰੀ ਅਤੇ ਕੁੱਟਮਾਰ ਦਾ ਕੇਸ ਦਰਜ ਹੋਇਆ ਸੀ।

Advertisements

ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਕਿਸੇ ਦੇ ਘਰ ਵਿੱਚ ਸਿਲਵਰ ਵਰਕ ਹੱਥ ਤੇ ਰੱਖ ਕੇ ਚਿੱਟੇ ਦਾ ਸੇਵਨ ਕਰ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਇਹ ਰੋਜ਼ ਨਸ਼ਾ ਕਰਦੇ ਹਨ ਅਤੇ ਨਸ਼ੇ ਨੂੰ ਖਰੀਦਣ ਲਈ ਲੁੱਟ-ਖੋਹ ਅਤੇ ਚੋਰੀਆਂ ਵੀ ਕਰਦੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਪੁਲਸ ਵੀ ਇਸ ਮਾਮਲੇ ਵਿੱਚ ਕੁੱਝ ਨਹੀ ਕਰ ਰਹੀ ਹੈ।

LEAVE A REPLY

Please enter your comment!
Please enter your name here