ਸ਼੍ਰੀ ਰਾਮਲੀਲਾ ਕਮੇਟੀ ਵਲੋਂ ਵੱਡੇ ਹਨੁਮਾਨ ਮੰਦਿਰ ਵਿਖੇ ਕਰਵਾਇਆ ਹਰੀ ਰਾਮ ਸੰਕੀਰਤਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸ਼੍ਰੀ ਰਾਮਲੀਲਾ ਕਮੇਟੀ ਕਮੇਟੀ ਹੁਸ਼ਿਆਰਪੁਰ ਵਲੋਂ ਪ੍ਰਧਾਨ ਗੋਪੀਚੰਦ ਕਪੂਰ ਦੀ ਪ੍ਰਧਾਨਗੀ ਵਿੱਚ ਵੱਡੇ ਹਨੁਮਾਨ ਮੰਦਿਰ ਵਿੱਚ ਪ੍ਰਸਿੱਧ ਦੁਸ਼ਹਿਰਾ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਭਗਵਾਨ ਹਨੁਮਾਨ ਜੀ ਦੇ ਮੰਦਿਰ ਵਿੱਚ ਸ਼੍ਰੀ ਹਰੀ ਨਾਮ ਸੰਕੀਰਤਨ ਮੰਡਲੀ ਬਹਾਦਰਪੁਰ ਹੁਸ਼ਿਆਰਪੁਰ ਵਲੋਂ ਸੰਕੀਤਰਨ ਨਾਲ ਦੁਸ਼ਹਿਰੇ ਦੇ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਸੰਕੀਰਤਨ ਵਿੱਚ ਰਾਮ ਲੀਲਾ ਕਮੇਟੀ ਦੇ ਸਾਰੇ ਮੈਬਰ ਸਾਹਿਬਾਨ ਅਤੇ ਨਗਰ ਨਿਵਾਸੀ ਸ਼ਾਮਿਲ ਹੋਏ। ਇਸ ਭਜਨ ਮੰਡਲੀ ਵਲੋਂ ਗਾਏ ਸ਼੍ਰੀ ਰਾਮ ਜੀ ਦੇ ਭਜਨਾਂ ਦਾ ਸ਼ਰਧਾਲੂਆਂ ਨੇ ਪੂਰਾ ਆਨੰਦ ਮਾਣਿਆ।

Advertisements

ਪ੍ਰਧਾਨ ਗੋਪੀ ਚੰਦ ਕਪੂਰ ਨੇ ਦੱਸਿਆ ਕਿ ਪਹਿਲੇ ਨਵਰਾਤਰੇ ਦੇ ਦਿਨ ਬ੍ਰਹਮਾ ਜੀ ਦੀ ਝਾਕੀ ਸ਼ਾਮ 4.30 ਵਜੇ ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਸ਼੍ਰੀ ਰਾਮ ਲੀਲਾ ਮੈਦਾਨ ਵਿੱਚ ਪਹੁੰਚ ਕੇ ਵਿਸ਼ਰਾਮ ਕਰੇਗੀ। ਇਸ ਮੌਕੇ ਤੇ ਸੰਕੀਰਤਨ ਮੰਡਲੀ ਵਲੋਂ ਸ਼੍ਰੀ ਹਨੁਮਾਨ ਚਾਲੀਸਾ, ਆਰਤੀ ਤੋਂ ਬਾਅਦ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਗਿਆ।

ਇਸ ਮੌਕੇ ਤੇ ਵਿਜੈ ਸਾਂਪਲਾ ਸਾਬਕਾ ਮੰਤਰੀ ਕੇਂਦਰ ਸਰਕਾਰ, ਪਵਨ ਆਦਿਆ, ਪ੍ਰਧਾਨ ਗੋਪੀ ਚੰਦ ਕਪੂਰ, ਚੇਅਰਮੈਨ ਸ਼ਿਵ ਸੂਦ, ਜਨਰਲ ਸਕੱਤਰ ਪ੍ਰਦੀਪ ਹਾਂਡਾ, ਬਿੰਦੂਸਾਰ ਸ਼ੁਕਲਾ, ਰਾਕੇਸ਼ ਸੂਰੀ, ਕਮਲ ਵਰਮਾ, ਰਾਜਿੰਦਰ ਮੋਦਗਿਲ, ਤਰਸੇਮ ਮੋਦਗਿਲ, ਅਰੁਣ ਗੁਪਤਾ, ਅਜੈ ਜੈਨ, ਨਰੋਤਮ ਸ਼ਰਮਾ, ਭਾਰਤ ਭੂਸ਼ਣ ਵਰਮਾ,ਕ੍ਰਿਸ਼ਨ ਗੋਪਾਲ ਆਨੰਦ, ਸੁਨੀਲ ਪਡਿਆਲ, ਸ਼ੁਭਾਂਕਰ ਸ਼ਰਮਾ, ਦਵਿੰਦਰ ਨਾਥ ਬਿੰਦਾ, ਸ਼ਮੀ ਵਾਲੀਆ, ਕਪਿਲ ਹਾਂਡਾ, ਛੋਟਾ ਅਸ਼ਵਨੀ, ਉਮੇਸ਼ ਜੈਨ, ਕੁਨਾਲ ਚਤਰਥ, ਪਵਨ ਸ਼ਰਮਾ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here