ਹੁਣ ਸਰਕਾਰੀ ਸਕੀਮਾਂ ਦੀ ਮੋਨੀਟਰਿੰਗ ਏ.ਸੀ. ਕਮਰਿਆਂ ‘ਚ ਬੈਠਕੇ ਨਹੀਂ, ਬਲਕਿ ਪਿੰਡਾਂ ‘ਚ ਜਾ ਕੇ ਜ਼ਮੀਨੀ ਪੱਧਰ ਤੇ ਹੋਵੇਗੀ: ਵਿਧਾਇਕ ਚੱਢਾ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਹੁਣ ਸਰਕਾਰੀ ਸਕੀਮਾਂ ਦੀ ਮੋਨੀਟਰਿੰਗ ਜ਼ਿਲ੍ਹਾ ਪੱਧਰ ਤੇ ਏ.ਸੀ. ਕਮਰਿਆਂ ਵਿੱਚ ਬੈਠਕੇ ਨਹੀਂ, ਬਲਕਿ ਜ਼ਮੀਨੀ ਪੱਧਰ ਤੇ ਪਿੰਡਾਂ ਵਿੱਚ ਜਾਕੇ ਹੋਵੇਗੀ। ਪਿੰਡ ਪੱਧਰ ‘ਤੇ ਜਾਕੇ ਇਹ ਚੈੱਕ ਕੀਤਾ ਜਾਵੇਗਾ ਕਿ ਕਿਹੜੀਆਂ ਸਕੀਮਾਂ ਦਾ ਲਾਭ ਕਿੰਨੇ ਲਾਭਪਾਤਰੀਆਂ ਨੂੰ ਪਿੰਡ ਵਿਚ ਮਿਲਿਆ ਅਤੇ ਵਾਂਝੇ ਰਹਿ ਗਏ ਲਾਭਪਾਤਰੀਆਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਹਲਕੇ ਦੇ ਪਿੰਡ ਭੱਦਲ ਦੇ ਸਰਕਾਰੀ ਹਾਈ ਸਕੂਲ ਵਿਖੇ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਵਿਕਾਸ ਕੰਮਾਂ ਦੇ ਮੋਨੀਟਰਿੰਗ ਸੰਬੰਧੀ ਮੀਟਿੰਗ ਕਰਦਿਆਂ ਕੀਤਾ। ਐਡਵੋਕੇਟ ਚੱਢਾ ਨੇ ਦੱਸਿਆ ਕਿ ਸਰਕਾਰਾਂ ਦੁਆਰਾ ਚਲਾਈਆਂ ਜਾਂਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਪਿੰਡ ਪੱਧਰ ’ਤੇ ਲੋਕਾਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ਼ ਇਹ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਸਰਕਾਰੀ ਸਕੀਮਾਂ ਪੂਰੇ ਵਿਧਾਨ ਸਭਾ ਹਲਕੇ ਵਿਚ ਲਾਗੂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਨਾ ਦੇਣ ਤੇ ਸੰਬਧਿਤ ਵਿਭਾਗ ਦੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇਗੀ।

Advertisements

ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਮੀਟਿੰਗਾਂ ਹਲਕੇ ਦੇ ਹੋਰ ਪਿੰਡਾਂ ਵਿੱਚ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਵਿਭਾਗ ਪਿੰਡ ਪੱਧਰ ਤੇ ਰਿਪੋਰਟ ਤਿਆਰ ਕਰਨਗੇ ਤੇ ਇਨ੍ਹਾਂ ਮੀਟਿੰਗਾਂ ਵਿੱਚ ਲੈ ਕੇ ਆਉਂਣਗੇ ਕਿ ਕਿੰਨੇ-ਕਿੰਨੇ ਲਾਭਪਾਤਰੀ ਕਿਹੜੀ-ਕਿਹੜੀ ਸਕੀਮ ਦਾ ਲਾਭ ਲੈ ਰਹੇ ਹਨ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਦੀ ਵਿਸਥਾਰਪੂਵਕ ਜਾਣਕਾਰੀ ਵੀ ਲੋਕਾਂ ਨਾਲ ਸਾਂਝੀ ਕੀਤੀ ਗਈ। ਵਿਧਾਇਕ ਚੱਢਾ ਵੱਲੋਂ ਪਿੰਡ ਭੱਦਲ ਵਿੱਚ ਜਲਦ ਖੇਡ ਸਟੇਡੀਅਮ ਬਣਾਉਣ, ਕੱਚੇ ਮਕਾਨਾਂ ਦੀ ਸਮੱਸਿਆ ਨੂੰ ਜਲਦ ਹੱਲ ਕਰਨ ਤੇ ਹੋਰ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਦਾ ਭਰੋਸਾ ਵੀ ਦਿੱਤਾ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ.ਬਲਜਿੰਦਰ ਸਿੰਘ ਗਰੇਵਾਲ, ਤਹਿਸੀਲਦਾਰ ਰੂਪਨਗਰ ਸ. ਜਸਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਸ. ਰਵਿੰਦਰ ਸਿੰਘ ਅਤੇ ਸਾਰੇ ਹੀ ਵਿਭਾਗਾਂ ਦੇ ਮੁਖੀ ਤੇ ਉੱਚ ਅਧਿਕਾਰੀ, ਸੁਖਦੇਵ ਸਿੰਘ ਮੀਆਂਪੁਰੀ ਚੇਅਰਮੈਨ ਲੈਂਡਮਾਰਕ ਬੈਂਕ, ਰਣਬੀਰ ਸਿੰਘ (ਯੂਥ ਜੁਆਇੰਟ ਸਕੱਤਰ ਰੋਪੜ), ਬਹਾਦਰ ਸਿੰਘ ਪੰਜੋਲਾ ਜਸਪਾਲ ਸਿੰਘ ਬੌਬੀ, ਬਿੱਲਾ ਬਬਾਨੀ ਕਲਾਂ, ਯੁਵਰਾਜ ਸਿੰਘ, ਸੋਨੀ ਮਗਰੋੜ, ਚਨੀ ਮਾਦਪੁਰ, ਚਰਨ ਸਿੰਘ ਬਰਦਾਰ, ਜਗੀਰ ਸਿੰਘ ਭੱਦਲ, ਬਹਾਦਰ ਸਿੰਘ ਭੱਦਲ, ਐਡਵੋਕੇਟ ਵਿਕਰਮ ਗਰਗ ਅਤੇ ਹੋਰ ਪੱਤਵੰਤੇ ਸੱਜਣਾਂ ਸਮੇਤ ਸਮੂਹ ਇਲਾਕਾ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here