ਸੂਬਾ ਸਰਕਾਰ ਵਲੋਂ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨਾਂ ਦੀ ਸੂਚੀ ਜਾਰੀ, ਕਮਿੱਕਰ ਡਾਢੀ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਹੁਣ ਬੀਤੇ ਦਿਨ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਮਾਰਕੀਟ ਕਮੇਟੀ ਦੇ ਨਵੇਂ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਗਈ। ਉਸੇ ਤਹਿਤ ਅੱਜ ਜ਼ਿਲ੍ਹਾ ਰੂਪਨਗਰ ਦੇ ਪਵਿੱਤਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਮਾਰਕੀਟ ਕਮੇਟੀ ਦਾ ਨਵਾਂ ਚੇਅਰਮੈਨ ਵੀ ਥਾਪਿਆ ਗਿਆ ਹੈ। ਇਸ ਅਹੁਦੇ ਲਈ ਸਰਕਾਰ ਵਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਕਮਿੱਕਰ ਸਿੰਘ ਡਾਢੀ ਨੂੰ ਚੇਅਰਮੈਨ ਐਲਾਨਿਆ ਗਿਆ। ਵੈਸੇ ਤਾਂ ਇਹ ਜੱਗ ਜਾਹਿਰ ਹੈ ਕਿ ਕਮਿੱਕਰ ਸਿੰਘ ਡਾਢੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਬਹੁਤ ਚਹੇਤੇ ਹਨ, ਜਿਸ ਕਰਕੇ ਇਹ ਨਿਯੁਕਤੀ ਕੀਤੀ ਗਈ ਹੈ ਪਰ ਮੈਂ ਮੁੱਖ ਮੰਤਰੀ ਸਾਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਨੈਤਿਕ, ਸਮਾਜਿਕ ਅਤੇ ਰਾਜਨੀਤਿਕ ਕਦਰਾਂ ਕੀਮਤਾਂ ਦੀ ਇੰਨੀ ਗਿਰਾਵਟ ਆ ਚੁੱਕੀ ਹੈ ਕਿ ਹੁਣ ਸਰਕਾਰ ਇੱਕ ਕਥਿਤ ਦੋਸ਼ੀ, ਜੋ ਜੇਲ੍ਹ ਵਿਚ ਬੰਦ ਹੈ, ਨੂੰ ਚੇਅਰਮੈਨੀ ਦੇ ਕੇ ਨਿਵਾਜਿਆ ਗਿਆ ਹੈ।

Advertisements

ਮੈਂ ਮੁੱਖ ਮੰਤਰੀ ਸਾਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਕਤ ਵਿਅਕਤੀ ਦੇ ਖਿਲਾਫ ਮਿਤੀ 27 ਅਪ੍ਰੈਲ 2023 ਨੂੰ ਥਾਣਾ ਕੀਰਤਪੁਰ ਸਾਹਿਬ ਵਿਖੇ ਖੁਦਕੁਸ਼ੀ ਲਈ ਉਕਸਾਉਣ ਨੂੰ ਲੈ ਕੇ ਧਾਰਾ 34, 306 ਆਈਪੀਸੀ ਤਹਿਤ ਕਮਿੱਤਰ ਸਿੰਘ ਡਾਢੀ ਸਮੇਤ ਕੁੱਲ ਤਿੰਨ ਵਿਅਕਤੀਆਂ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ, ਹੁਣ ਇਹ ਵਿਅਕਤੀ ਪਟਿਆਲਾ ਜੇਲ੍ਹ ਵਿਖੇ ਬੰਦ ਹੈ, ਜਿਸ ਨੇ ਕਿ ਹੇਠਲੀ ਅਦਾਲਤ ਵਲੋਂ ਬੇਲ ਰੱਦ ਕੀਤੇ ਜਾਣ ਮਗਰੋਂ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਚ ਡਾਇਰੀ ਨੰਬਰ 8959982 ਤਹਿਤ ਅਰਜ਼ੀ ਵੀ ਦਾਇਰ ਕੀਤੀ ਹੋਈ ਹੈ, ਅਜਿਹੇ ਜ਼ੁਰਮ ਵਿਚ ਨਾਮਜ਼ਦ ਵਿਅਕਤੀ ਨੂੰ ਆਪ ਵਲੋਂ ਅਹੁਦੇਦਾਰੀ ਕਿਸ ਆਧਾਰ *ਤੇ ਦਿੱਤੀ ਗਈ, ਦੂਸਰਾ ਉਕਤ ਵਿਅਕਤੀ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਤੇ ਪੁਲੀਸ ਅਧਿਕਾਰੀਆਂ ਨਾਲ ਅਹਿਮ ਮੀਟਿੰਗਾਂ ਵਿਚ ਬੈਠਦਾ ਰਿਹਾ ਹੈ ਤੇ ਕਈ ਵਾਰ ਤਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਦੌਰੇ ਵੀ ਕਰਦਾ ਰਿਹਾ, ਜੋ ਕਈ ਤਰ੍ਹਾਂ ਦੇ ਸ਼ੰਕੇ ਖੜ੍ਹਾ ਕਰਦਾ ਹੈ ਕਿ ਕੀ ਆਮ ਆਦਮੀ ਪਾਰਟੀ ਅਜਿਹੇ ਗੁੰਡਾ ਅਨਸਰਾਂ ਨੂੰ ਸ਼ਹਿ ਦੇ ਰਹੀ ਹੈੈ ਜਦੋਂ ਕੋਈ ਵਿਅਕਤੀ ਕਿਸੇ ਗੰਭੀਰ ਅਪਰਾਧ ਵਿਚ ਨਾਮਜ਼ਦ ਹੋ ਜਾਂਦਾ ਹੈ ਤਾਂ ਉਸ ਨੂੰ ਬਰੀ ਹੋਣ ਤੱਕ ਅਜਿਹੀਆਂ ਅਹੁਦੇਦਾਰੀਆਂ ਦੇਣਾ ਕਿੱਥੋ ਤੱਕ ਵਾਜਬ ਹੈ।

ਮਾਨ ਸਾਬ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਤੁਹਾਡੀ ਸਰਕਾਰ ਸੱਚੇ ਸੁੱਚੇ ਬਦਲਾਅ ਦਾ ਵਾਅਦਾ ਕਰਕੇ ਸੱਤਾ ਤੇ ਕਾਬਜ ਹੋਈ ਸੀ, ਤੇ ਤੁਸੀਂ ਕ੍ਰਾਈਮ ਫ਼ਰੀ ਸਟੇਟ ਦਾ ਦਾਅਵਾ ਕਰਦੇ ਹੋ ਪਰ ਅਜਿਹੇ ਕਥਿਤ ਅਨਸਰਾਂ ਨੂੰ ਸ਼ਹਿ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ।ਪਹਿਲਾਂ 29 ਮਈ 2022 ਨੂੰ ਅਸੀਂ ਪੰਜਾਬ ਦਾ ਵਿਸ਼ਵ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਖੋਹ ਦਿੱਤਾ ਤੇ ਸਰਕਾਰ ਦੇ ਰਾਜ ਵਿਚ ਹੀ ਉਸ ਦੇ ਕਤਲ ‘ਚ ਨਾਮਜ਼ਦ ਮਾਸਟਰਮਾਈਂਡ ਦੀਆਂ ਜੇਲ੍ਹਾਂ ਵਿਚੋਂ ਇੰਟਰਵਿਊਜ਼ ਹੋ ਰਹੀਆਂ ਹਨ, ਕੀ ਅਜਿਹੇ ਬਦਲਾਅ ਨੂੰ ਲੋਕਾਂ ਨੇ ਵੋਟ ਪਾਈ ਸੀ ? ਆਖ਼ਰ ਕਿਸ ਆਧਾਰ ਤੇ ਉਕਤ ਵਿਅਕਤੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਵਿਚ ਬੈਠਦਾ ਰਿਹਾ ਹੈ ਤੇ ਜਦੋਂ ਉਕਤ ਵਿਅਕਤੀ ਨੂੰ ਇੱਕ ਅਪਰਾਧ ਵਿਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਤਾਂ ਤੁਹਾਡੀ ਪਾਰਟੀ ਨੇ ਉਸ ਨੂੰ ਜ਼ਿਲ੍ਹਾ ਯੂਥ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਥਾਂ ਤੇ ਇੱਕ ਵੱਡੀ ਅਹੁਦੇਦਾਰੀ ਦੇ ਕੇ ਹੋਰ ਉਤਸ਼ਾਹਿਤ ਕਰ ਦਿੱਤਾ। ਮੈਂ ਮੁੱਖ ਮੰਤਰੀ ਸਾਬ ਨੂੰ ਮੰਗ ਕਰਦਾ ਹਾਂ ਕਿ ਇਸ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕੀਤਾ ਜਾਵੇ ਤੇ ਅਜਿਹੇ ਵਿਅਕਤੀਆਂ ਨੂੰ ਸ਼ਹਿ ਦੇਣ ਦੀ ਥਾਂ ਤੇ ਇਨ੍ਹਾਂ ਵਿਰੁਧ ਜਾਂਚ ਕਰਵਾਈ ਜਾਵੇ ਤਾਂ ਜੋ ਸੱਭਿਅਕ ਸਮਾਜ ਦੀ ਸਿਰਜਣਾ ਕਰ ਸਕੀਏ।

LEAVE A REPLY

Please enter your comment!
Please enter your name here