Monday, October 26, 2026
Home Punjab ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨਾਲ ਸਬੰਧਤ ਵਿਕਾਸ ਸਕੀਮਾਂ ਲਾਗੂ ਕਰਨ ਸਬੰਧੀ...

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨਾਲ ਸਬੰਧਤ ਵਿਕਾਸ ਸਕੀਮਾਂ ਲਾਗੂ ਕਰਨ ਸਬੰਧੀ ਵਰਚੂਅਲ ਮੋਡ ਰਾਹੀਂ ਕੀਤੀ ਮੀਟਿੰਗ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ  ਸਿਹਤ ਵਿਭਾਗ ਸਬੰਧੀ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਹਿੱਤ ਜ਼ਿਲੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੂਅਲ ਮੋਡ ਰਾਹੀਂ ਇੱਕ  ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਿਵਲ ਸਰਜਨ ਫਿਰੋਜ਼ਪੁਰ ਡਾ:ਰਾਜਿੰਦਰ ਅਰੋੜਾ ਨੇ ਮਿਸ਼ਨ ਡਾਇਰੈਕਟਰ ਐਨ.ਐਚ.ਐਮ. ਪੰਜਾਬ ਵੱਲੋਂ ਸਰਕਾਰ ਦੁਆਰਾ ਜਿਲੇ ਦੇ ਸਿਹਤ ਕੇਂਦਰਾਂ ਦੇ ਵਿਕਾਸ ਅਤੇ ਨਵੇਂ ਸਿਹਤ ਕੇਂਦਰ ਖੋਲਨ ਸਬੰਧੀ ਜਾਰੀ ਵੇਰਵੇ ਨੂੰ ਜ਼ਿਲਾ ਪੱਧਰੀ ਕਮੇਟੀ ਅੱਗੇ ਰੱਖਿਆ। ਸਿਵਲ ਸਰਜਨ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋ ਜ਼ਿਲ੍ਹੇ ਅੰਦਰ 9 ਨਵੇਂ ਅਰਬਣ ਵੈਲਨੈੱਸ ਸੈਂਟਰ ਮਨਜ਼ੂਰ ਕੀਤੇ ਗਏ ਹਨ ।ਇਨ੍ਹਾਂ ਸੈਂਟਰਾਂ ਵਿੱਚੋਂ 7 ਸੈਂਟਰ ਫਿਰੋਜ਼ਪੁਰ ਅਤੇ 2 ਸੈਂਟਰ ਜ਼ੀਰਾ ਵਿਖੇ ਖੋਲੇ ਜਾਣਗੇ।ਇਹਨਾਂ ਸੈਂਟਰਾਂ ਲਈ ਜਗ੍ਹਾਂ ਦੀ ਚੋਣ ਕਰ ਲਈ ਗਈ ਹੈ। ਡਾ:ਅਰੋੜਾ ਨੇ ਸਰਕਾਰ ਦੁਆਰਾ ਵਿਭਾਗ ਸਬੰਧੀ ਵਿਕਾਸ ਸਕੀਮਾਂ ਦੀ ਤਫਸੀਲ ਦੱਸਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਖਸਤਾ ਹਾਲਤ ਵਾਲੇ ਸਬ ਸੈਂਟਰਾਂ-ਹਜਾਰਾ ਸਿੰਘ ਵਾਲਾ,ਵਲੂਰ,ਮੇਘਾ ਰਾਏ ਉਤਾੜ,ਲੈਪੋ,ਅਤੇ ਗੱਟਾ ਬਾਦਸ਼ਾਹ ਦੀਆਂ ਇਮਾਰਤਾਂ ਬਨਾਉਣ ਬਾਰੇ ਪ੍ਰਵਾਨਗੀ ਦਿੱਤੀ ਗਈ ਹੈ।

Advertisements

ਇਸ ਤੋਂ ਇਲਾਵਾ ਜ਼ਿਲੇ ਅੰਦਰ ਕੰਮ ਕਰਦੀਆਂ 2 ਅਰਬਣ ਪੀ.ਐਚ.ਸੀਜ਼ ਅਤੇ 16 ਰੂਰਲ ਪੀ.ਐਚ.ਸੀਜ਼ ਨੂੰ ਡਾਇਗਨੋਸਟਿਕ ਯੰਤਰ ਮੁਹੱਈਆਂ ਕਰਵਾਉਣੇ ਵੀ ਪ੍ਰਵਾਨ ਕੀਤੇ ਗਏ ਹਨ।ਉਹਨਾ ਖੁਲਾਸਾ ਕੀਤਾ ਕਿ ਸਰਕਾਰ ਵਲੋਂ ਸੀ.ਐਚ.ਸੀ. ਮਮਦੋਟ, ਫਿਰੋਜ਼ਸ਼ਾਹ, ਗੁਰੂਹਰਸਹਾਏ ਅਤੇ ਬੀ.ਪੀ.ਐਚ.ਸੀ.ਕੱਸੋਆਣਾ ਨੂੰ ਬਲਾਕ ਲੈਵਲ ਪਬਲਿਕ ਹੈਲਥ ਯੂਨਿਟ ਬਨਾਉਣ ਦਾ ਫੈਸਲਾ ਵੀ ਲਿਆ ਗਿਆ ਹੈ।ਉਕਤ ਵੇਰਵੇ ਅਨੁਸਾਰ ਮੀਟਿੰਗ ਵਿੱਚ ਚਰਚਿਤ ਵਿਕਾਸ ਸਕੀਮਾਂ ਨੂੰ ਜ਼ਿਲਾ ਪੱਧਰੀ ਕਮੇਟੀ ਦੇ ਚੇਅਰਪਰਸ਼ਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਵੱਲੋਂ ਸਹਿਮਤੀ ਪ੍ਰਗਟ ਕਰਦੇ ਹੋਏ ਕਾਰਵਾਈ ਹਿੱਤ ਮਤਾ ਸਰਕਾਰ ਪਾਸ ਭੇਜਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨ.) ਸੁਖਪ੍ਰੀਤ ਸਿੰਘ ਸਿੱਧੂ, ਲਾਤੀਫ ਅਹਿਮਦ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਐਕਸੀਅਨ ਜਲ ਸਪਲਾਈ ਅਤੇ ਸਮੂਹ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੇ ਭਾਗ ਲਿਆ।

LEAVE A REPLY

Please enter your comment!
Please enter your name here