ਸਿਹਤ ਵਿਭਾਗ ਦੀਆਂ ਟੀਮਾਂ ਵੱਖ-ਵੱਖ ਖੇਤਰਾਂ ਵਿੱਚ ਕਰ ਰਹੀ ਲੋਕਾਂ ਦੇ ਘਰਾਂ ਦਾ ਸਰਵੇ

ਪਠਾਨਕੋਟ(ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਕਰੋਨਾਂ ਵਾਈਰਸ ਦੇ ਪਾਜੀਟਿਵ ਕੇਸ ਮਿਲਣ ਕਾਰਨ ਸਿਹਤ ਵਿਭਾਗ ਪਿਛਲੇ ਕਰੀਬ 19 ਦਿਨਾਂ ਤੋਂ ਕਾਰਜਸੀਲ ਹੈ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਕਰ ਰਹੀਆਂ ਹਨ ਸਰਵੇ ਅਤੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਇਸ ਕਾਰਜ ਲਈ ਲੋਕ ਵੀ ਸਹਿਯੋਗ ਕਰਨ ਅਤੇ ਸਰਵੇ ਦੋਰਾਨ ਆਉਂਣ ਵਾਲੀ ਟੀਮ ਦੇ ਮੈਂਬਰਾਂ ਨੂੰ ਸਾਰੀ ਜਾਣਕਾਰੀ ਦੇਣ। ਉਹਨਾਂ ਕਿਹਾ ਕਿ ਕਰੋਨਾਂ ਦੇ ਖਿਲਾਫ ਸਾਡੀ ਸਾਰਿਆਂ ਦੀ ਲੜਾਈ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਲੜਾਈ ਵਿੱਚ ਪ੍ਰਸਾਸਨ ਦਾ ਸਹਿਯੋਗ ਕਰੀਏ।

Advertisements

ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਘਰੋਟਾ, ਬਮਿਆਲ, ਨਰੋਟ ਜੈਮਲ ਸਿੰਘ ਆਦਿ ਖੇਤਰਾਂ ਵਿੱਚ ਲੋਕਾਂ ਦੇ ਘਰਾਂ ਤੱਕ ਪਹੁੰਚ ਕੀਤੀ ਅਤੇ ਇਹ ਡਾਟਾ ਇਕੱਠਾ ਕੀਤਾ ਗਿਆ ਕਿ ਘਰ•ਾਂ ਅੰਦਰ ਕਿਸੇ ਪਰਿਵਾਰਿਕ ਮੈਂਬਰ ਨੂੰ ਕੋਈ ਬੀਮਾਰੀ ਆਦਿ ਤਾਂ ਨਹੀਂ ਹੈ। ਇਸ ਤੋਂ ਇਲਾਵਾ ਲੋਕਾਂ ਦਾ ਬੂਖਾਰ ਆਦਿ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਸਿਹਤ ਸੰਭਾਲ ਲਈ ਹਦਾਇਤਾਂ ਵੀ ਦਿੱਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲਾਂ ਪ੍ਰਸਾਸਨ ਵੱਲੋਂ ਵੀ ਪਿਛਲੇ ਦਿਨਾਂ ਦੋਰਾਨ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵਿਅਕਤੀ ਬੀਮਾਰ ਹੈ ਜਾਂ ਵਿਦੇਸ ਤੋਂ ਆਇਆ ਹੈ ਤਾਂ ਇਸ ਦੀ ਜਾਣਕਾਰੀ ਜਿਲਾ ਪ੍ਰਸਾਸਨ ਜਾਂ ਸਿਹਤ ਵਿਭਾਗ ਨੂੰ ਦੇਣ ਦੀ ਜਿਮ•ੇਦਾਰੀ ਪਰਿਵਾਰ ਦੇ ਮੁੱਖੀ ਦੀ ਬਣਦੀ ਹੈ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

 

ਉਹਨਾਂ ਦੱਸਿਆ ਕਿ ਜਿਨਾਂ ਘਰਾਂ ਦੇ ਬਾਹਰ ਸਿਹਤ ਵਿਭਾਗ ਵੱਲੋਂ ਏਕਾਂਤਵਾਸ ਦਾ ਸਟੀਕਰ ਲਗਾਇਆ ਜਾਂਦਾ ਹੈ ਉਹ ਲੋਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣੇ ਆਪ ਨੂੰ ਘਰਾਂ ਅੰਦਰ ਰੱਖਣ ਇਸ ਤਰਾਂ ਕਰਨ ਨਾਲ ਜਿੱਥੇ ਅਸੀਂ ਜਿਲਾ ਪ੍ਰਸਾਸਨ ਦਾ ਸਹਿਯੋਗ ਕਰਾਂਗੇ ਉੱਥੇ ਹੀ ਕਰੋਨਾ ਵਾਈਰਸ ਦੀ ਬੀਮਾਰੀ ਨੂੰ ਅੱਗੇ ਵੱਧਣ ਤੋਂ ਰੋਕ ਸਕਦੇ ਹਾਂ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਡਿਸਟੈਂਸ ਹੀ ਅਜਿਹੀ ਇੱਕ ਦਵਾਈ ਹੈ ਜੋ ਕਰੋਨਾਂ ਵਾਈਰਸ ਦੀ ਚੇਨ ਨੂੰ ਤੋੜ ਸਕਦੀ ਹੈ।

LEAVE A REPLY

Please enter your comment!
Please enter your name here