ਸਾਰਾ ਸੰਸਾਰ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ, ਸੁੱਖ-ਸ਼ਾਂਤੀ ਦੀ ਪ੍ਰਾਪਤੀ ਚਾਹੁੰਦਾ ਹੈ: ਸਾਧਵੀ ਰਮਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆ ਸਾਧਵੀ ਰਮਨ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਅੱਜ ਸਾਰਾ ਸੰਸਾਰ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ, ਸੁੱਖ-ਸ਼ਾਂਤੀ ਦੀ ਪ੍ਰਾਪਤੀ ਚਾਹੁੰਦਾ ਹੈ।ਕਦੇ ਸਿਨੇਮਾ ਹਾਲਾਂ, ਕਲੱਬਾਂ ਦੇ ਵਿਚ ਨਸ਼ਿਆਂ ਦਾ ਸੇਵਨ ਕਰਦਾ ਹੈ  ਜਾਂ ਕੋਈ ਵਿਅਕਤੀ ਸੋਚਦਾ ਹੈ ਕਿ ਉਹ ਆਪਣੀਆਂ ਇੱਛਾਵਾਂ ਅਤੇ ਕਾਮਨਾਵਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਇਸ ਸੋਚ ਵਿੱਚ ਉਸਨੂੰ ਸ਼ਾਇਦ ਖੁਸ਼ੀ ਮਿਲੇਗੀ। ਪਰ ਇਹ ਸਿਰਫ਼ ਇੱਕ ਭੁਲੇਖਾ ਹੈ। ਇੱਛਾਵਾਂ ਕਦੇ ਵੀ ਖਤਮ ਨਹੀਂ ਹੋ ਸਕਦੀਆਂ।ਜਿੰਨਾ ਜ਼ਿਆਦਾ ਘਿਓ ਤੁਸੀਂ ਅੱਗ ਵਿੱਚ ਪਾਉਂਦੇ ਹੋ, ਓਨਾ ਹੀ ਅੱਗ ਵੱਧਦੀ ਹੈ। ਇਸੇ ਤਰ੍ਹਾਂ, ਤੁਸੀਂ ਇੱਛਾਵਾਂ ਦੀ ਪੂਰਤੀ ਲਈ ਜਿੰਨਾ ਜ਼ਿਆਦਾ ਦੌੜਦੇ ਹੋ, ਇਹ ਇੱਛਾਵਾਂ ਵੱਧਦੀਆਂ ਰਹਿੰਦੀਆਂ ਹਨ।  ਧਰਮ-ਗ੍ਰੰਥ ਕਹਿੰਦੇ ਹਨ ਕਿ ਇਸ ਸਾਰੀ ਧਰਤੀ ਉੱਤੇ ਜਿੰਨਾ ਵੀ ਅੰਨ, ਸੋਨਾ, ਪਸ਼ੂ ਜਾਂ ਇਸਤਰੀਆਂ ਹਨ, ਇਹ ਸਭ ਮਿਲ ਕੇ ਵੀ ਕਿਸੇ ਇਨਸਾਨ ਦੀ ਕਾਮਨਾ ਦੀ ਪੂਰਤੀ ਨਹੀਂ ਕਰ ਸਕਦੇ।  ਇਹ ਲਾਲਸਾ ਕਦੇ ਮੁੱਕਣ ਵਾਲੀ ਨਹੀਂ।

Advertisements

ਇਸੇ ਲਈ ਸਾਡੇ ਸੰਤ ਕਹਿੰਦੇ ਹਨ ਕਿ ਖੁਸ਼ੀ ਅਰਜਣ ਵਿੱਚ ਨਹੀਂ, ਵਿਸਰਜਨ ਵਿੱਚ ਹੈ, ਭੋਗ ਵਿੱਚ ਨਹੀਂ ਇਹ ਤਿਆਗ ਵਿੱਚ ਹੈ, ਲਾਲਸਾ ਵਿੱਚ ਨਹੀਂ, ਸੰਤੁਸ਼ਟੀ ਵਿੱਚ ਹੈ।  ਜੀਵਨ ਵਿੱਚ ਇੱਛਾਵਾਂ ਦੇ ਵਿਸਰਜਨ ,ਤਿਆਗ ਸਮੇਤ ਸੰਤੁਸ਼ਟੀ ਦਾ ਮਾਰਗ ਆਪਣੇ ਆਪ ਨਹੀਂ ਲੱਭਿਆ ਜਾ ਸਕਦਾ, ਪਰ ਬ੍ਰਹਮਗਿਆਨੀ ਤੱਤ ਦੇ ਦਰਸ਼ਨ ਕਰਨ ਵਾਲੇ ਮਹਾਂਪੁਰਖ ਦੀ ਸ਼ਰਨ ਲੈ ਕੇ ਆਤਮ ਤੱਤ ਨੂੰ ਅਨੁਭਵ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ, ਜੇਕਰ  ਸੁੱਖ ਅਤੇ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਬ੍ਰਹਮਗਿਆਨੀ ਤੱਤ ਵਰਤਾ ਮਹਾਪੁਰਸ਼ ਦੀ ਸ਼ਰਨ ਵਿੱਚ ਜਾਉ ਅਤੇ ਆਤਮ ਤੱਤ ਅਰਥਾਤ ਪਰਮਾਤਮਾ ਦਾ ਸਾਕਸ਼ਾਤਕਾਰ ਪ੍ਰਾਪਤ ਕਰੋ।  ਇਸ ਦੇ ਨਾਲ ਹੀ ਸਾਧਵੀ ਤੇਜਸਵਿਨੀ ਭਾਰਤੀ ਜੀ ਵੱਲੋਂ ਮਧੁਰ ਭਜਨ ਗਾਏ ਗਏ।

LEAVE A REPLY

Please enter your comment!
Please enter your name here