ਮਿਸ਼ਨ 100 ਪ੍ਰਤੀਸ਼ਤ ਲਈ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵੱਲੋ ਸਮੂਹ ਸਕੂਲ ਮੁਖੀਆਂ ਨਾਲ ਪਲੇਠੀ ਮੀਟਿੰਗ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਵੱਲੋ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਾਉਣ ਅਤੇ ਇਸ ਸਾਲ ਬੋਰਡ ਦੇ ਇਮਤਿਹਾਨਾਂ ਵਿੱਚ 100 ਪ੍ਰਤੀਸ਼ਤ ਪਾਸ ਪ੍ਰਤੀਸ਼ਤਾ ਨੂੰ ਹਾਸਲ ਕਰਨ ਲਈ  100-ਮੁਹਿੰਮ ਦਾ ਅਗਾਜ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਵਿਦਿਆਰਥੀਆਂ, ਅਧਿਆਪਕਾਂ, ਮਾਪੇ ਅਤੇ ਸਿੱਖਿਆ ਅਧਿਕਾਰੀਆਂ ਦੀ ਸਾਂਝੀ ਭਾਗੀਦਾਰੀ ਰਾਹੀ ਮਿਸ਼ਨ 100 ਪ੍ਰਤੀਸ਼ਤ ਨੂੰ ਹਾਸਲ ਕੀਤਾ ਜਾਵੇਗਾ। ਇਸੇ ਕੜੀ ਤਹਿਤ ਜ਼ਿਲ੍ਹੇ ਦੇ ਨਵ ਨਿਯੁਕਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਕਵਲਜੀਤ ਸਿੰਘ ਧੰਜੂ ਵੱਲੋ ਸਮੂਹ ਅਪਰ ਪ੍ਰਾਇਮਰੀ ਸਕੂਲਾਂ ਦੇ ਪ੍ਰਿੰਸੀਪਲ, ਸਕੂਲ ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾ ਨਾਲ ਪਲੇਠੀ ਮੀਟਿੰਗ ਮੈਰੀਟੋਰੀਅਸ ਸਕੂਲ ਘੱਲ ਖੁਰਦ ਵਿਖੇ ਕੀਤੀ ਗਈ।

Advertisements

ਮੀਟਿੰਗ ਦੌਰਾਨ ਉਨ੍ਹਾਂ ਸਮੂਹ ਪ੍ਰਿੰਸੀਪਲ ਅਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਮਿਸ਼ਨ ਮੋਡ ਵਿੱਚ ਕੰਮ ਕਰਦੇ ਹੋਏ ਵਿਦਿਆਰਥੀਆਂ ਦੀ ਦਰਜਾਬੰਦੀ ਅਨੁਸਾਰ 80 ਪ੍ਰਤੀਸ਼ਤ ਤੋ ਵੱਧ ਨੰਬਰ ਵਾਲੇ ਵਿਦਿਆਰਥੀਆਂ, 40 ਤੋ 80 ਪ੍ਰਤੀਸ਼ਤ ਵਾਲੇ ਵਿਦਿਆਰਥੀਆਂ ਅਤੇ 40 ਪ੍ਰਤੀਸ਼ਤ ਤੋ ਘੱਟ ਨੰਬਰ ਵਾਲੇ ਵਿਦਿਆਰਥੀਆਂ ਦੇ ਵੱਖਰੇ ਵੱਖਰੇ ਗਰੁੱਪ ਬਣਾਏ ਜਾਣ ਅਤੇ  ਇਨ੍ਹਾਂ ਵਿਦਿਆਰਥੀਆਂ ਦੀ ਦਰਜਾਬੰਦੀ ਅਨੁਸਾਰ ਸਪੈਸ਼ਲ ਫੋਕਸ ਕਰਦੇ ਹੋਏ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਤਿਆਰੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਜਰੂਰਤ ਅਨੁਸਾਰ ਜ਼ਿਲ੍ਹੇ ਦਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਡਾਇਟ ਫਿਰੋਜਪੁਰ ਰਾਹੀ ਲਾਗੂ ਕਰਦੇ ਹੋਏ ਵਿਦਿਆਰਥੀਆਂ ਲਈ ਲੋੜੀਂਦੀ ਪੜਨ ਸਮੱਗਰੀ , ਸਹਾਇਕ ਸਮੱਗਰੀ , ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਆਡਿਉ, ਵੀਡੀਉ ਆਦਿ ਮੁੱਹਈਆ ਕਰਵਾਈ ਜਾਵੇਗੀ। ਇਸ ਸੰਬਧੀ ਬੋਰਡ ਦੀਆਂ ਜਮਾਤਾਂ ਨੂੰ ਪੜਾ ਰਹੇ ਅਧਿਆਪਕਾਂ ਦੀ ਸਿਖਲਾਈ ਲਈ ਲੋੜੀਂਦੇ ਸੈਮੀਨਾਰ ਅਤੇ ਵਰਕਸ਼ਾਪ ਡਾਇਟ ਵਿੱਚ ਲਗਾਏ ਜਾ ਰਹੇ ਹਨ। ਉਨ੍ਹਾਂ ਸਕੂਲ ਮੁਖੀਆਂ ਨੂੰ ਤਾਕੀਦ ਕੀਤੀ ਕਿ ਜ਼ਿਲ੍ਹਾ ਪੱਧਰ ਤੋਂ ਬਾਅਦ ਬਲਾਕ ਪੱਧਰ ਦਾ ਪਲਾਨ ਤਿਆਰ ਕੀਤਾ ਜਾਵੇ ਅਤੇ ਇੱਕ-ਇੱਕ ਵਿਦਿਆਰਥੀ ਦੇ ਸਿੱਖਣ ਪੱਧਰ ਦਾ ਡਾਟਾ ਸਕੂਲ ਮੁਖੀ ਕੋਲ ਮੋਜੂਦ ਹੋਵੇ ਅਤੇ ਇਸ ਸਬੰਧੀ ਸਮੂਹ ਅਧਿਆਪਕਾਂ ਅਤੇ ਕਲਾਸ ਇੰਚਾਰਜਾ ਨੂੰ ਜਾਣੂ ਕਰਵਾਇਆ ਜਾਵੇ।

ਇਸ ਸਮੇ ਸੰਬੋਧਨ ਕਰਦੇ ਹੋਏ ਉੱਪ ਜਿਲਾ ਸਿੱਖਿਆ ਅਫਸਰ (ਸੀਨੀਅਰ ਸੈਕੰਡਰੀ) ਕੋਮਲ ਅਰੋੜਾ ਨੇ ਕਿਹਾ ਕਿ ਸਮੂਹ ਭਾਗੀਦਾਰ ਅਪਣੇ-ਅਪਣੇ ਪੱਧਰ ਤੇ ਜ਼ਿਲ੍ਹਾ ਅਧਿਕਾਰੀ ਜ਼ਿਲ੍ਹੇ ਦਾ, ਬਲਾਕ ਨੋਡਲ ਅਧਿਕਾਰੀ ਬਲਾਕ ਦਾ ਅਤੇ ਸਕੂਲ ਮੁਖੀ ਅਪਣੇ ਸਕੂਲ ਦੀਆਂ ਜਮਾਤਾ ਦੇ ਸਬਜੈਕਟ ਵਾਇਜ ਡਾਟਾ ਵਿਸ਼ਲੇਸ਼ਣ ਕਰਨ ਅਤੇ ਕਮਜੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਉੱਪਰ ਉਸ ਅਨੁਸਾਰ ਹੀ ਮਿਹਨਤ ਕੀਤੀ ਜਾਵੇ ਤਾਂ ਜੋ 100 ਪ੍ਰਤੀਸ਼ਤ ਵਿਦਿਆਰਥੀ ਬੋਰਡ ਦੇ ਇਮਤਿਹਾਨਾ ਵਿੱਚ ਪਾਸ ਹੋ ਸਕਣ ਅਤੇ ਵੱਧ ਤੋ ਵੱਧ ਹੁਸ਼ਿਆਰ ਵਿਦਿਆਰਥੀ ਮੈਰਿਟ ਵਿੱਚ ਆਉਣ ਅਤੇ ਸਰਹੱਦੀ ਜ਼ਿਲ੍ਹੇ ਦਾ ਨਾਮ ਰੋਸ਼ਨ ਹੋ ਸਕੇ। ਇਸ ਮੌਕੇ ਡੀ.ਐਮ ਅੰਗਰੇਜੀ ਗੁਰਵਿੰਦਰ ਸਿੰਘ ਵੱਲੋ ਰਿਜਲਟ ਸਬੰਧੀ, ਡੀ.ਐਸ.ਐਮ. ਰਾਕੇਸ਼ ਸਰਮਾ ਵੱਲੋ ਸਮਾਰਟ ਸਕੂਲ ਅਤੇ ਗ੍ਰਾਟਾ ਸਬੰਧੀ ਅਤੇ ਜ਼ਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ ਵੱਲੋ ਆਨਲਾਈਨ ਡਾਟਾ, ਪੈਡਿੰਗ ਐਪਲੀਕੇਸ਼ਨ ਅਤੇ ਹੋਰ ਪ੍ਰਬੰਧਕੀ ਮੁੱਦਿਆ ਸਬੰਧੀ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਪ੍ਰਗਟ ਸਿੰਘ ਬਰਾੜ, ਸਮੂਹ ਬਲਾਕ ਨੋਡਲ ਅਫਸਰ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਰਾਜੇਸ਼ ਮਹਿਤਾ, ਜਗਦੀਪ ਪਾਲ ਸਿੰਘ, ਰਜਿੰਦਰ ਕੁਮਾਰ,  ਸੰਜੀਵ ਟੰਡਨ, ਡੀ.ਐਮ ਸਾਇੰਸ ਹੈੱਡਮਾਸਟਰਉਮੇਸ਼ ਕੁਮਾਰ, ਡੀਐਮ ਕੰਪਿਊਟਰ ਹਰਜੀਤ ਸਿੰਘ, ਸਟੈਨੋ ਸੁਖਚੈਨ ਸਿੰਘ ਅਤੇ ਸਮੂਹ ਅਪਰ ਪ੍ਰਾਇਮਰੀ ਸਕੂਲ ਮੁਖੀ ਹਾਜ਼ਰ ਸਨ। 

LEAVE A REPLY

Please enter your comment!
Please enter your name here