26 ਨੂੰ ਮੋਗਾ ਵਿਖੇ ਹੋਵੇਗੀ ਐਨਆਰਆਈ ਮਿਲਣੀ, ਡਿਪਟੀ ਕਮਿਸ਼ਨਰ ਵੱਲੋਂ ਸਮੀਖਿਆ ਬੈਠਕ

ਫਾਜਿ਼ਲਕਾ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਐਨਆਰਆਈ ਵਿਭਾਗ ਦੇ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਵੱਲੋਂ 26 ਦਸੰਬਰ ਨੂੰ ਆਈ ਐਸ ਐਫ ਫਾਰਮੇਸੀ ਕਾਲਜ ਫਿਰੋਜਪੁਰ ਰੋਡ ਮੋਗਾ ਵਿਖੇ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਕੀਤੀ ਜਾਣੀ ਹੈ। ਇਸ ਲਈ ਸਰਕਾਰ ਵੱਲੋਂ ਫਾਜਿਲ਼਼ਕਾ ਜਿ਼ਲ੍ਹੇ ਨਾਲ ਸਬੰਧਤ ਪ੍ਰਵਾਸੀ ਭਾਰਤੀਆਂ ਨੂੰ ਵੀ ਉਕਤ ਮਿਲਣੀ ਲਈ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਸ ਸਬੰਧਤ ਜਿ਼ਲ੍ਹੇ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਨਾਲ ਸਬੰਧਤ ਜ਼ੇਕਰ ਕਿਸੇ ਵੀ ਐਨਆਰਆਈ ਨੂੰ ਕੋਈ ਸਿਕਾਇਤ ਹੋਵੇ ਜਾਂ ਉਹ ਕੋਈ ਹੋਰ ਮਸਲਾ ਇਸ ਮਿਲਣੀ ਵਿਚ ਰੱਖਣਾ ਚਾਹੁੰਦਾ ਹੋਵੇ ਤਾਂ ਉਹ 26 ਦਸੰਬਰ ਨੂੰ ਆਈ ਐਸ ਐਫ ਫਾਰਮੇਸੀ ਕਾਲਜ ਫਿਰੋਜਪੁਰ ਰੋਡ ਮੋਗਾ ਵਿਖੇ ਹੋਣ ਵਾਲੀ ਐਨਆਰਆਈ ਮਿਲਣੀ ਵਿਚ ਹਾਜਰ ਹੋ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਉਕਤ ਮਿਲਣੀ ਵਿਚ ਕੇਵਲ ਐਨਆਰਆਈ ਲੋਕਾਂ ਦੀਆਂ ਸਿਕਾਇਤਾਂ ਅਤੇ ਮਸਲੇ ਹੀ ਸੁਣੇ ਜਾਣਗੇ ਇਸ ਲਈ ਐਨਆਰਆਈ ਮਿਲਣੀ ਲਈ ਆਉਣ ਸਮੇਂ ਆਪਣਾ ਐਨਆਰਆਈ ਹੋਣ ਦਾ ਸਬੂਤ ਨਾਲ ਲੈ ਕੇ ਜਰੂਰ ਆਉਣ। ਉਨ੍ਹਾਂ ਨੇ ਕਿਹਾ ਕਿ ਜਿ਼ਲ੍ਹੇ ਦੇ ਸਬੰਧਤ ਅਧਿਕਾਰੀ ਵੀ ਉਕਤ ਮਿਲਣੀ ਮੌਕੇ ਹਾਜਰ ਰਹਿਣਗੇ।
ਇਸ ਤੋਂ ਬਿਨ੍ਹਾਂ ਜਿਹੜੇ ਐਨਆਰਆਈ ਉਕਤ ਮਿਲਣੀ ਵਿਚ ਜਾਣਾ ਚਾਹੁੰਦੇ ਹਨ ਉਹ ਆਪਣੀ ਆਨਲਾਈਨ ਰਜਿਸਟੇ੍ਰਸ਼ਨ ਪੋਰਟਲ https://eservices.punjab.gov.in/ ਤੇ ਕਰਵਾ ਸਕਦੇ ਹਨ। ਮੌਕੇ ਤੇ ਰਜਿਸਟੇ੍ਰਸ਼ਨ ਦੀ ਸੁਵਿਧਾ ਵੀ ਹੋਵੇਗੀ। ਉਨ੍ਹਾਂ ਨੇ ਇਸ ਮੌਕੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ੇਕਰ ਰੂਟੀਨ ਵਿਚ ਵੀ ਕੋਈ ਪ੍ਰਵਾਸੀ ਭਾਰਤੀ ਕਿਸੇ ਕੰਮ ਲਈ ਉਨ੍ਹਾਂ ਦੇ ਦਫ਼ਤਰਾਂ ਵਿਚ ਆਵੇ ਤਾਂ ਉਸ ਦੀ ਉਚਿਤ ਮਦਦ ਕੀਤੀ ਜਾਵੇ। ਬੈਠਕ ਵਿਚ ਐਸਪੀ ਮੋਹਨ ਲਾਲ, ਐਸਡੀਐਮ ਰਵਿੰੰਦਰ ਸਿੰਘ ਅਰੋੜਾ, ਨਿਕਾਸ ਖੀਂਚੜ, ਸਹਾਇਕ ਕਮਿਸ਼ਨਰ ਜਨਰਲ ਮਨਜੀਤ ਸਿੰਘ ਔਲਖ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹਾਜਰ ਸਨ।

Advertisements

LEAVE A REPLY

Please enter your comment!
Please enter your name here